ਈਰਾਨ ਦੀ ਇਜ਼ਰਾਈਲ ਨੂੰ ਧਮਕੀ, ਹਮਲਾ ਹੋਇਆ ਤਾਂ ਤਬਾਹ ਕਰ ਦਿਆਂਗੇ ਊਰਜਾ ਅਤੇ ਗੈਸ ਸਾਈਟਾਂ
Friday, Oct 04, 2024 - 09:10 PM (IST)

ਇੰਟਰਨੈਸ਼ਨਲ ਡੈਸਕ - ਹਿਜ਼ਬੁੱਲਾ ਮੁਖੀ ਹਸਨ ਨਸਰੁੱਲ੍ਹਾ ਦੀ ਮੌਤ ਤੋਂ ਬਾਅਦ ਮਿਡਲ ਈਸਟ ਵਿਚ ਤਣਾਅ ਵਧ ਗਿਆ ਹੈ। ਇਸੇ ਦੌਰਾਨ ਈਰਾਨ ਨੇ ਇਜ਼ਰਾਈਲ ਨੂੰ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇਕਰ ਸਾਡੇ 'ਤੇ ਹਮਲਾ ਹੋਇਆ ਤਾਂ ਅਸੀਂ ਇਜ਼ਰਾਇਲੀ ਊਰਜਾ ਅਤੇ ਗੈਸ ਸਾਈਟਾਂ 'ਤੇ ਹਮਲਾ ਕਰ ਤਬਾਹ ਕਰ ਦਿਆਂਗੇ। ਈਰਾਨੀ ਸਮਾਚਾਰ ਏਜੰਸੀ ਐਸ.ਐਨ.ਐਨ. ਨੇ ਰੈਵੋਲਿਊਸ਼ਨਰੀ ਗਾਰਡਜ਼ ਦੇ ਡਿਪਟੀ ਕਮਾਂਡਰ ਅਲੀ ਫਦਾਵੀ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਇਜ਼ਰਾਈਲ ਨੇ ਹਮਲਾ ਕੀਤਾ ਤਾਂ ਈਰਾਨ ਇਜ਼ਰਾਈਲ ਦੀਆਂ ਊਰਜਾ ਅਤੇ ਗੈਸ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਏਗਾ।
250 ਤੋਂ ਵੱਧ ਹਿਜ਼ਬੁੱਲਾ ਅੱਤਵਾਦੀਆਂ ਦਾ ਖਾਤਮਾ: IDF
ਹਵਾਈ ਹਮਲਿਆਂ ਦੇ ਨਾਲ-ਨਾਲ ਇਜ਼ਰਾਈਲ ਲੇਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਜ਼ਮੀਨੀ ਕਾਰਵਾਈ ਵੀ ਕਰ ਰਿਹਾ ਹੈ। ਆਈ.ਡੀ.ਐਫ. ਦਾ ਦਾਅਵਾ ਹੈ ਕਿ ਉਹ ਹੁਣ ਤੱਕ ਜ਼ਮੀਨੀ ਹਮਲਿਆਂ ਵਿੱਚ 250 ਤੋਂ ਵੱਧ ਹਿਜ਼ਬੁੱਲਾ ਅੱਤਵਾਦੀਆਂ ਨੂੰ ਖਤਮ ਕਰ ਚੁੱਕਾ ਹੈ। ਇਸ ਦਾ ਬੁਨਿਆਦੀ ਢਾਂਚਾ ਵੀ ਤਬਾਹ ਹੋ ਗਿਆ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਦੀ ਰਿਪੋਰਟ ਦੇ ਅਨੁਸਾਰ, IDF ਚਾਹੁੰਦਾ ਹੈ ਕਿ ਇਹ ਕਾਰਵਾਈ ਜਲਦੀ ਤੋਂ ਜਲਦੀ ਖਤਮ ਹੋ ਜਾਵੇ।