'ਪਹਿਲ ਨਹੀਂ ਕਰਾਂਗੇ, ਪਰ ਜੇ ਹਮਲਾ ਹੋਇਆ ਤਾਂ...!', ਈਰਾਨ ਨੇ ਟਰੰਪ ਨੂੰ ਦਿੱਤਾ ਮੂੰਹਤੋੜ ਜਵਾਬ
Sunday, Feb 01, 2026 - 03:33 PM (IST)
ਦੁਬਈ (ਏਜੰਸੀ) : ਮਿਡਲ ਈਸਟ ਵਿੱਚ ਤਣਾਅ ਚਰਮ ਸੀਮਾ 'ਤੇ ਪਹੁੰਚ ਗਿਆ ਹੈ। ਇਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮੇਨੇਈ ਨੇ ਐਤਵਾਰ ਨੂੰ ਅਮਰੀਕਾ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਅਮਰੀਕਾ ਨੇ ਇਰਾਨ 'ਤੇ ਕੋਈ ਵੀ ਹਮਲਾ ਕੀਤਾ, ਤਾਂ ਇਹ ਸਿਰਫ਼ 2 ਦੇਸ਼ਾਂ ਦੀ ਜੰਗ ਨਹੀਂ ਹੋਵੇਗੀ, ਸਗੋਂ ਪੂਰੇ ਖੇਤਰ ਵਿੱਚ 'ਖੇਤਰੀ ਜੰਗ' (Regional War) ਭੜਕ ਜਾਵੇਗੀ।
ਇਹ ਵੀ ਪੜ੍ਹੋ: 5 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ PR ਦੇਵੇਗਾ ਇਹ ਯੂਰਪੀ ਦੇਸ਼ ! PM ਨੇ ਖੁਦ ਕੀਤਾ ਐਲਾਨ
ਟਰੰਪ ਦੀ ਫੌਜੀ ਕਾਰਵਾਈ ਦੀ ਧਮਕੀ ਦਾ ਜਵਾਬ
86 ਸਾਲਾ ਖ਼ਾਮੇਨੇਈ ਦੀ ਇਹ ਟਿੱਪਣੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਿੱਤੀ ਗਈ ਫੌਜੀ ਕਾਰਵਾਈ ਦੀ ਧਮਕੀ ਤੋਂ ਬਾਅਦ ਆਈ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ ਅਮਰੀਕੀ ਜੰਗੀ ਬੇੜੇ 'ਯੂ.ਐਸ.ਐਸ. ਅਬ੍ਰਾਹਮ ਲਿੰਕਨ' ਅਤੇ ਹੋਰ ਜਹਾਜ਼ਾਂ ਨੂੰ ਅਰਬ ਸਾਗਰ ਵਿੱਚ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਹੈ। ਇਹ ਤਾਇਨਾਤੀ ਇਰਾਨ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ 'ਤੇ ਤੇਹਰਾਨ ਦੀ ਸਖ਼ਤ ਕਾਰਵਾਈ ਤੋਂ ਬਾਅਦ ਕੀਤੀ ਗਈ ਸੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ 'ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ
ਖ਼ਾਮੇਨੇਈ ਦੇ ਵੱਡੇ ਬਿਆਨ:
ਜੰਗ ਦੀ ਚੇਤਾਵਨੀ: "ਅਮਰੀਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇਕਰ ਉਹ ਜੰਗ ਸ਼ੁਰੂ ਕਰਦੇ ਹਨ, ਤਾਂ ਇਸ ਵਾਰ ਇਹ ਖੇਤਰੀ ਜੰਗ ਹੋਵੇਗੀ"।
ਪਹਿਲ ਨਹੀਂ ਕਰਾਂਗੇ: ਖ਼ਾਮੇਨੇਈ ਨੇ ਕਿਹਾ ਕਿ ਇਰਾਨ ਕਿਸੇ ਦੇਸ਼ 'ਤੇ ਹਮਲਾ ਕਰਨ ਦੀ ਪਹਿਲ ਨਹੀਂ ਕਰੇਗਾ, ਪਰ ਜੇਕਰ ਕਿਸੇ ਨੇ ਇਰਾਨ ਨੂੰ ਪ੍ਰੇਸ਼ਾਨ ਕੀਤਾ ਜਾਂ ਹਮਲਾ ਕੀਤਾ, ਤਾਂ ਉਸ ਦਾ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: Pak: ਮਹਿੰਗਾਈ ਨੇ ਕੱਢੇ ਜਨਤਾ ਦੇ ਵੱਟ ! 11.30. ਰੁਪਏ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੇ ਭਾਅ...
ਸਮੁੰਦਰ 'ਚ ਵਧਿਆ ਖ਼ਤਰਾ
ਇੱਕ ਪਾਸੇ ਜਿੱਥੇ ਖ਼ਾਮੇਨੇਈ ਧਮਕੀਆਂ ਦੇ ਰਹੇ ਹਨ, ਉੱਥੇ ਹੀ ਇਰਾਨ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹੋਰਮੁਜ਼ ਜਲਡਮਰੂਮੱਧ (Strait of Hormuz) ਵਿੱਚ ਦੋ ਦਿਨਾਂ ਫੌਜੀ ਅਭਿਆਸ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਹ ਉਹ ਰਸਤਾ ਹੈ ਜਿੱਥੋਂ ਦੁਨੀਆ ਦੇ ਕੁੱਲ ਤੇਲ ਵਪਾਰ ਦਾ ਪੰਜਵਾਂ ਹਿੱਸਾ ਗੁਜ਼ਰਦਾ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਵਪਾਰਕ ਆਵਾਜਾਈ ਜਾਂ ਅਮਰੀਕੀ ਜਹਾਜ਼ਾਂ ਦੇ ਰਾਹ ਵਿੱਚ ਰੁਕਾਵਟ ਨਾ ਪਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
