ਈਰਾਨ ਦੀ ਅਮਰੀਕਾ ਨੂੰ ਖੁੱਲ੍ਹੇਆਮ ਧਮਕੀ-ਛੇਤੀ ਲਵਾਂਗੇ ਸੁਲੇਮਾਨੀ ਦੀ ਮੌਤ ਦਾ ਬਦਲਾ

Tuesday, Oct 20, 2020 - 02:48 PM (IST)

ਈਰਾਨ ਦੀ ਅਮਰੀਕਾ ਨੂੰ ਖੁੱਲ੍ਹੇਆਮ ਧਮਕੀ-ਛੇਤੀ ਲਵਾਂਗੇ ਸੁਲੇਮਾਨੀ ਦੀ ਮੌਤ ਦਾ ਬਦਲਾ

ਤੇਹਰਾਨ: ਈਰਾਨ ਅਤੇ ਅਮਰੀਕਾ ਦੇ ਵਿਚਕਾਰ ਜਾਰੀ ਤਣਾਅ ਫਿਰ ਵੱਧ ਸਕਦਾ ਹੈ। ਕਮਾਂਡਰ ਜਨਰਲ ਕਾਮਿਸ ਸੁਲੇਮਾਨੀ ਦੀ ਮੌਤ ਨੂੰ ਲੈ ਕੇ ਈਰਾਨ ਦਾ ਗੁੱਸਾ ਹਾਲੇ ਸ਼ਾਂਤ ਨਹੀਂ ਹੋਇਆ ਹੈ। ਸੁਲੇਮਾਨੀ ਦੀ ਮੌਤ ਤੋਂ ਬਾਅਦ ਈਰਾਨ ਲਗਾਤਾਰ ਅਮਰੀਕਾ ਨੂੰ ਧਮਕਾਉਂਦਾ ਆ ਰਿਹਾ ਹੈ। ਹੁਣ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਪਰਸ ਦੇ ਡਿਪਟੀ ਕਮਾਂਡਰ ਮੁਹੰਮਦ ਰਜਾ ਫਲਾਹਜਾਦੇਹ ਨੇ ਅਮਰੀਕਾ ਨੂੰ ਖੁੱਲ੍ਹੇਆਮ ਧਮਕੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦ ਹੀ ਅਮਰੀਕਾ ਤੋਂ ਆਪਣੇ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦਾ ਬਦਲਾ ਲਵਾਂਗੇ। 
ਈਰਾਨੀ ਫੌਜ ਦੇ ਇਸ ਉੱਚ ਅਧਿਕਾਰੀ ਨੇ ਕਿਹਾ ਕਿ ਈਰਾਨੀ ਕਮਾਂਡਰਾਂ ਅਤੇ ਫੌਜੀਆਂ ਦੀ ਹੱਤਿਆ ਤੇਹਰਾਨ ਨੂੰ ਪਿੱਛੇ ਹੱਟਣ ਜਾਂ ਆਪਣੇ ਟੀਚਿਆਂ ਨੂੰ ਛੱਡਣ ਲਈ ਮਜ਼ਬੂਰ ਨਹੀਂ ਕਰਨਗੇ। ਏ.ਡੀ.ਵੀ. ਹਰ ਬ੍ਰੈਂਡ ਦੇ ਟਰੈਵਲ ਲਗੇਜ਼ 'ਤੇ 80 ਫੀਸਦੀ ਤੱਕ ਦੀ ਛੋਟ ਇਸ ਤੋਂ ਪਹਿਲਾਂ ਈਰਾਨੀ ਫੌਜ ਅਧਿਕਾਰੀ ਰਜ਼ਾ ਫਲਾਹਜਾਹੇਦ ਦਾ ਬਿਆਨ ਉਨ੍ਹਾਂ ਦੇ ਸਰਵਉੱਚ ਧਾਰਮਿਕ ਨੇਤਾ ਅਯਾਤੁੱਲਾਹ ਅਲੀ ਖਮਨੇਈ ਦੇ ਬਿਆਨ ਨਾਲ ਮੇਲ ਖਾਂਦਾ ਹੈ। ਜਿਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਈਰਾਨ ਇਹ ਕਦੇ ਨਹੀਂ ਭੁੱਲੇਗਾ ਕਿ ਅਮਰੀਕਾ ਨੇ ਕਾਸਿਮ ਸੁਲੇਮਾਨੀ ਦੀ ਹੱਤਿਆ ਕੀਤੀ ਹੈ। ਤੇਹਰਾਨ ਨਿਸ਼ਚਿਤ ਰੂਪ ਨਾਲ ਅਮਰੀਕਾ ਦੇ ਇਸ ਝਟਕੇ ਨਾਲ ਨਿਪਟੇਗਾ। 
ਅਮਰੀਕੀ ਮੀਡੀਆ ਪੋਲੀਟਿਕੋ ਨੇ ਇਕ ਅਨਾਮ ਖੁਫੀਆ ਸਰੋਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਤੇਹਰਾਨ ਪਹਿਲਾਂ ਈਰਾਨੀ ਜਨਰਲ ਕਾਮਿਸ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਵਿਕਲਪਾਂ 'ਤੇ ਗੌਰ ਕਰ ਰਿਹਾ ਹੈ। ਮੀਡੀਆ ਆਊਟਲੇਟ ਦੇ ਅਨੁਸਾਰ ਦੱਖਣੀ ਅਫਰੀਕਾ 'ਚ ਅਮਰੀਕੀ ਰਾਜਦੂਤ ਇਕ ਸੰਭਾਵਿਤ ਟੀਚਾ ਹੋ ਸਕਦੇ ਹਨ। ਜਿਸ ਦੇ ਬਾਅਦ ਰਾਜਦੂਤ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਹਾਲਾਂਕਿ ਸੁਤੰਤਰ ਰੂਪ ਨਾਲ ਪੋਲੀਟਿਕੋ ਦੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਹੋ ਸਕਦੀ ਸੀ।
ਦੱਸ ਦੇਈਏ ਕਿ ਅਮਰੀਕਾ ਨੇ ਇਰਾਕ 'ਚ 3 ਜਨਵਰੀ 2020 ਨੂੰ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਕੀਤੀ ਸੀ। ਬਗਦਾਦ ਏਅਰਪੋਰਟ 'ਚੋਂ ਨਿਕਲਣ ਤੋਂ ਬਾਅਦ ਅਮਰੀਕੀ ਡਰੋਨ ਨੇ ਕਾਸਿਮ ਸੁਲੇਮਾਨੀ ਦੀ ਕਾਰ ਨੂੰ ਮਿਜ਼ਾਇਲ ਨਾਲ ਉਡਾ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਕਾਸਿਮ ਸੁਲੇਮਾਨੀ ਇਰਾਕ 'ਚ ਗੁਪਤ ਡਿਪਲੋਮੈਂਟ ਮਿਸ਼ਨ 'ਤੇ ਗਏ ਹੋਏ ਸਨ। ਅਮਰੀਕਾ ਨੇ ਦੋਸ਼ ਲਗਾਇਆ ਸੀ ਕਿ ਕਾਸਿਮ ਸੁਲੇਮਾਨੀ ਉਸ ਦੇ ਦੂਤਾਵਾਸ ਉੱਪਰ ਹਮਲੇ ਦਾ ਪਲੈਨ ਬਣਾ ਰਹੇ ਸਨ। 
 


author

Aarti dhillon

Content Editor

Related News