ਹੋਰਮੁਜ਼ ''ਚ ਬਣਾਏ ਜਾਣਗੇ ਨਵੇਂ ਰਾਹ ! ਅੰਤਿਮ ਪੜਾਅ ''ਚ ਪਹੁੰਚੀ ਓਮਾਨ-ਇਰਾਨ ਦੀ ਗੱਲਬਾਤ
Sunday, Aug 09, 2026 - 06:17 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਓਮਾਨ ਵਿਚਾਲੇ ਹੋਰਮੁਜ਼ ਖਾੜੀ 'ਚ ਇੱਕ ਨਵੇਂ ਸਮੁੰਦਰੀ ਲਾਂਘੇ ਨੂੰ ਸਥਾਪਿਤ ਕਰਨ ਬਾਰੇ ਚੱਲ ਰਹੀ ਗੱਲਬਾਤ ਅੰਤਿਮ ਪੜਾਅ 'ਚ ਪਹੁੰਚ ਗਈ ਹੈ। ਹਾਲਾਂਕਿ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮਝੌਤੇ ਦਾ ਮਤਲਬ ਇਸ ਰਣਨੀਤਕ ਲਾਂਘੇ ਨੂੰ ਤੁਰੰਤ ਮੁੜ ਖੋਲ੍ਹਣਾ ਨਹੀਂ ਹੈ।
ਇਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਦੱਸਿਆ ਕਿ ਹੋਰਮੁਜ਼ ਤੋਂ ਲੰਘਣ ਵਾਲੇ ਪੁਰਾਣੇ ਰਸਤਿਆਂ ਦੀ ਥਾਂ ਹੁਣ ਨਵੇਂ ਮਾਰਗ ਬਣਾਏ ਜਾਣਗੇ। ਇਸ ਸਮੇਂ ਇਰਾਨ ਅਤੇ ਓਮਾਨ ਦੇ ਤਕਨੀਕੀ ਤੇ ਕਾਨੂੰਨੀ ਮਾਹਿਰ ਇਨ੍ਹਾਂ ਦੇ ਨਕਸ਼ਿਆਂ 'ਤੇ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ- ਕਿਵੇਂ ਹੈ ਇਰਾਨੀ ਸੁਪਰੀਮ ਲੀਡਰ ਦੀ ਸਿਹਤ ? ਨਵੀਂ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਛੇੜੀ ਚਰਚਾ
ਅਰਾਘਚੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, "ਇਸ ਸਮਝੌਤੇ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਹੋਰਮੁਜ਼ ਨੂੰ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ।" ਉਨ੍ਹਾਂ ਮੁਤਾਬਕ, ਇਸ ਲਾਂਘੇ ਨੂੰ ਪੂਰੀ ਤਰ੍ਹਾਂ ਖੋਲ੍ਹਣਾ ਹੋਰ ਕਈ ਸ਼ਰਤਾਂ 'ਤੇ ਨਿਰਭਰ ਕਰੇਗਾ, ਜਿਨ੍ਹਾਂ 'ਚ ਅਮਰੀਕਾ ਵੱਲੋਂ ਸਮਝੌਤੇ ਦੀ ਉਲੰਘਣਾ ਦਾ ਮੁਆਵਜ਼ਾ ਦੇਣਾ ਵੀ ਸ਼ਾਮਲ ਹੈ। ਇਹ ਸ਼ਰਤਾਂ ਵਿਚੋਲਿਆਂ ਰਾਹੀਂ ਸਬੰਧਤ ਧਿਰਾਂ ਤੱਕ ਪਹੁੰਚਾ ਦਿੱਤੀਆਂ ਗਈਆਂ ਹਨ।
ਇਰਾਨੀ ਵਿਦੇਸ਼ ਮੰਤਰੀ ਅਨੁਸਾਰ, ਖੇਤਰ ਵਿੱਚ ਜਾਰੀ ਤਣਾਅ ਅਤੇ ਜੰਗ ਦੇ ਮਾਹੌਲ ਕਾਰਨ ਪੁਰਾਣੇ ਸਮੁੰਦਰੀ ਲਾਂਘਿਆਂ 'ਚ ਬਦਲਾਅ ਕਰਨਾ ਜ਼ਰੂਰੀ ਹੋ ਗਿਆ ਸੀ। ਇੱਕ ਵਾਰ ਨਵੇਂ ਅਸਥਾਈ ਅਤੇ ਸਥਾਈ ਮਾਰਗਾਂ 'ਤੇ ਓਮਾਨ ਨਾਲ ਸਹਿਮਤੀ ਬਣਨ ਤੋਂ ਬਾਅਦ, ਜਦੋਂ ਵੀ ਹੋਰਮੁਜ਼ ਨੂੰ ਖੋਲ੍ਹਣ ਦਾ ਫੈਸਲਾ ਹੋਵੇਗਾ, ਤਾਂ ਇਨ੍ਹਾਂ ਨਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਫੜਿਆ ਗਿਆ ਹਿਮਾਂਸ਼ੀ ਖੁਰਾਨਾ ਦਾ ਕਾਤਲ ! ਕੈਨੇਡਾ ਪੁਲਸ ਨੂੰ 8 ਮਹੀਨੇ ਬਾਅਦ ਮਿਲੀ ਕਾਮਯਾਬੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
