ਇਰਾਨ ਦੇ ਪਰਮਾਣੂ ਪਾਵਰ ਪਲਾਂਟ ਨੇੜੇ ਆ ਡਿੱਗੀ ਮਿਜ਼ਾਈਲ ! 1 ਦੀ ਕਰਮਚਾਰੀ ਦੀ ਮੌਤ
Saturday, Apr 04, 2026 - 04:07 PM (IST)
ਇੰਟਰਨੈਸ਼ਨਲ ਡੈਸਕ- ਇਰਾਨ ਤੇ ਇਜ਼ਰਾਈਲ-ਅਮਰੀਕਾ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਸ਼ਨੀਵਾਰ ਸਵੇਰੇ ਇਰਾਨ ਦੇ ਦੱਖਣੀ ਹਿੱਸੇ ਵਿੱਚ ਸਥਿਤ ਬੁਸ਼ਹਿਰ ਪਰਮਾਣੂ ਪਾਵਰ ਪਲਾਂਟ ਦੇ ਨੇੜੇ ਇੱਕ ਮਿਜ਼ਾਈਲ ਆ ਕੇ ਡਿੱਗੀ।
ਇਰਾਨੀ ਮੀਡੀਆ ਰਿਪੋਰਟਾਂ ਮੁਤਾਬਕ ਅਨੁਸਾਰ ਇਸ ਹਮਲੇ ਵਿੱਚ ਇੱਕ ਸੁਰੱਖਿਆ ਕਰਮੀ ਦੀ ਮੌਤ ਹੋ ਗਈ ਹੈ। ਹਾਲਾਂਕਿ ਹਮਲੇ ਨਾਲ ਪਲਾਂਟ ਦੇ ਮੁੱਖ ਹਿੱਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ, ਪਰ ਨੇੜੇ ਸਥਿਤ ਇੱਕ ਸਹਾਇਕ ਇਮਾਰਤ ਜ਼ਰੂਰ ਨੁਕਸਾਨੀ ਗਈ ਹੈ।
ਇਸ ਹਮਲੇ ਕਾਰਨ ਪਾਵਰ ਪਲਾਂਟ ਵਿੱਚ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਨਹੀਂ ਹੋਇਆ ਹੈ ਅਤੇ ਸਥਿਤੀ ਕਾਬੂ ਹੇਠ ਦੱਸੀ ਜਾ ਰਹੀ ਹੈ। ਬੁਸ਼ਹਿਰ ਇਰਾਨ ਦਾ ਪਹਿਲਾ ਵਪਾਰਕ ਪਰਮਾਣੂ ਪਾਵਰ ਸਟੇਸ਼ਨ ਹੈ, ਜੋ ਫਾਰਸ ਦੀ ਖਾੜੀ ਦੇ ਕੰਢੇ ਸਥਿਤ ਹੈ।
ਇਰਾਨ ਦੀਆਂ ਹਥਿਆਰਬੰਦ ਫੌਜਾਂ ਦੇ ਕੇਂਦਰੀ ਹੈੱਡਕੁਆਰਟਰ ਨੇ ਅਮਰੀਕਾ ਅਤੇ ਉਸ ਦੇ ਖੇਤਰੀ ਸਹਿਯੋਗੀਆਂ ਨੂੰ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਇਰਾਨੀ ਬੁਲਾਰੇ ਇਬਰਾਹਿਮ ਜ਼ੁਲਫ਼ਿਕਾਰੀ ਨੇ ਕਿਹਾ ਕਿ ਜੇਕਰ ਅਮਰੀਕਾ ਨੇ ਇਰਾਨ ਦੇ ਪੁਲਾਂ ਜਾਂ ਬਿਜਲੀ ਘਰਾਂ 'ਤੇ ਹਮਲਾ ਕੀਤਾ, ਤਾਂ ਇਰਾਨੀ ਫੌਜ ਅਮਰੀਕੀ ਅਤੇ ਇਜ਼ਰਾਈਲੀ ਜਾਇਦਾਦਾਂ 'ਤੇ ਭਿਆਨਕ ਪਲਟਵਾਰ ਕਰੇਗੀ। ਉਨ੍ਹਾਂ ਨੇ ਉਨ੍ਹਾਂ ਦੇਸ਼ਾਂ ਨੂੰ ਵੀ ਚਿਤਾਵਨੀ ਦਿੱਤੀ ਹੈ ਜੋ ਅਮਰੀਕੀ ਫੌਜੀ ਅੱਡਿਆਂ ਦੀ ਮੇਜ਼ਬਾਨੀ ਕਰ ਰਹੇ ਹਨ।
ਇਹ ਵੀ ਪੜ੍ਹੋੋ- 'ਸਰਪੰਚ ਸਾਬ੍ਹ' 'ਤੇ ਲੱਗੇਗਾ Ban ! ਲਗਾਤਾਰ ਦੋ ਮੈਚਾਂ 'ਚ ਜਿੱਤ ਦੇ ਬਾਵਜੂਦ 'ਪੰਜਾਬ' ਲਈ ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
