ਈਰਾਨ ਨੇ 2 ਸਾਲਾਂ ਬਾਅਦ ਵ੍ਹਟਸਐਪ ਤੇ ਗੂਗਲ ਪਲੇਅ ਤੋਂ ਹਟਾਇਆ ਬੈਨ
Wednesday, Dec 25, 2024 - 09:30 AM (IST)

ਤਹਿਰਾਨ (ਭਾਸ਼ਾ) : ਈਰਾਨ ਦੀ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ 2 ਸਾਲ ਦੇ ਸਮੇਂ ਤੋਂ ਬਾਅਦ 'ਵ੍ਹਟਸਐਪ' ਅਤੇ 'ਗੂਗਲ ਪਲੇਅ' 'ਤੇ ਲੱਗੀ ਪਾਬੰਦੀ ਨੂੰ ਹਟਾ ਦਿੱਤਾ ਹੈ। ਸਰਕਾਰੀ ਸਮਾਚਾਰ ਏਜੰਸੀ IRNA ਨੇ ਆਪਣੀ ਖਬਰ ਵਿਚ ਇਹ ਜਾਣਕਾਰੀ ਦਿੱਤੀ ਹੈ।
ਖ਼ਬਰ ਵਿਚ ਦੱਸਿਆ ਗਿਆ ਹੈ ਕਿ ਦੇਸ਼ ਦੀ 'ਸੁਪਰੀਮ ਕੌਂਸਲ ਆਫ ਸਾਈਬਰਸਪੇਸ' ਨੇ ਰਾਸ਼ਟਰਪਤੀ ਮਸੂਦ ਪੇਜੇਸਕੀਅਨ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਫੈਸਲਾ ਲਿਆ। ਰਾਸ਼ਟਰਪਤੀ ਨੇ ਸੋਸ਼ਲ ਮੀਡੀਆ 'ਤੇ ਪਾਬੰਦੀ ਹਟਾਉਣ ਦਾ ਵਾਅਦਾ ਕੀਤਾ ਹੈ। ਈਰਾਨ ਦੇ ਸੰਚਾਰ ਮੰਤਰੀ ਸੱਤਾਰ ਹਾਸ਼ਮੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਇਸ ਫ਼ੈਸਲੇ ਨੂੰ ਪਾਬੰਦੀ ਤੋਂ ਹਟਾਉਣ ਦੀ ਦਿਸ਼ਾ ਵਿਚ 'ਪਹਿਲਾ ਕਦਮ' ਦੱਸਿਆ ਅਤੇ ਹੋਰ ਸੇਵਾਵਾਂ ਤੋਂ ਪਾਬੰਦੀ ਹਟਾਉਣ ਦਾ ਸੰਕੇਤ ਦਿੰਦੇ ਹੋਏ ਕਿਹਾ ਕਿ ਅਜਿਹੇ ਹੋਰ ਵੀ ਕਦਮ ਚੁੱਕੇ ਜਾਣਗੇ।
ਰਾਜਧਾਨੀ ਤਹਿਰਾਨ ਅਤੇ ਹੋਰ ਸ਼ਹਿਰਾਂ ਵਿਚ ਬਹੁਤ ਸਾਰੇ ਲੋਕਾਂ ਨੇ ਐਸੋਸੀਏਟਡ ਪ੍ਰੈਸ ਨੂੰ ਦੱਸਿਆ ਕਿ ਉਹ ਕੰਪਿਊਟਰਾਂ 'ਤੇ ਉਪਰੋਕਤ ਦੋ ਸੇਵਾਵਾਂ ਦਾ ਲਾਭ ਲੈਣ ਦੇ ਯੋਗ ਹਨ ਪਰ ਮੋਬਾਈਲ ਫੋਨਾਂ 'ਤੇ ਸੇਵਾ ਸ਼ੁਰੂ ਕਰਨ ਵਿਚ ਅਜੇ ਵੀ ਅਸਮਰੱਥ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8