ਈਰਾਨ ਨੇ iphone ਦੇ ਨਵੇਂ ਮਾਡਲ ਦੇ ਆਯਾਤ ''ਤੇ ਪਿਛਲੇ ਸਾਲ ਤੋਂ ਲੱਗੀ ਪਾਬੰਦੀ ਹਟਾਈ
Wednesday, Oct 30, 2024 - 04:20 PM (IST)
ਤਹਿਰਾਨ (ਏਜੰਸੀ)- ਈਰਾਨ ਪ੍ਰਸ਼ਾਸਨ ਨੇ ਆਈਫੋਨ ਦੇ ਨਵੇਂ ਮਾਡਲ ਦੇ ਆਯਾਤ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ, ਜਿਸ ਨਾਲ ਈਰਾਨ ਦੇ ਲੋਕ ਹੁਣ ਜਲਦੀ ਹੀ ਇਨ੍ਹਾਂ ਦੀ ਵਰਤੋਂ ਕਰ ਸਕਣਗੇ। ਅਮਰੀਕੀ ਮੋਬਾਈਲ ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਆਈਫੋਨ ਦੇ ਨਵੇਂ ਮਾਡਲ 'ਤੇ 2023 ਤੋਂ ਪਾਬੰਦੀ ਲੱਗੀ ਹੋਈ ਸੀ ਪਰ ਹੁਣ ਈਰਾਨ ਦੇ ਦੂਰਸੰਚਾਰ ਮੰਤਰੀ ਸਤਾਰ ਹਾਸ਼ਮੀ ਨੇ ਕਿਹਾ ਕਿ ਪ੍ਰਸ਼ਾਸਨ ਨਵੇਂ ਮਾਡਲ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਰਿਹਾ ਹੈ।
ਇਹ ਵੀ ਪੜ੍ਹੋ: ਭਾਰਤ ਖ਼ਿਲਾਫ਼ ਕੈਨੇਡਾ ਦੀ ਸਾਜ਼ਿਸ਼, ਟਰੂਡੋ ਦੇ ਮੰਤਰੀਆਂ ਦਾ ਵੱਡਾ ਕਬੂਲਨਾਮਾ
ਹਾਸ਼ਮੀ ਨੇ ਇੱਕ ਪੋਸਟ ਵਿੱਚ ਕਿਹਾ ਕਿ ਈਰਾਨੀ ਬਾਜ਼ਾਰ ਵਿਚ ਆਈਫੋਨ ਦੇ ਨਵੇਂ ਮਾਡਲ ਰਜਿਸਟ੍ਰੇਸ਼ਨ ਕਰਨ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ ਅਤੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਇਸ ਸਿਲਸਿਲੇ ਵਿਚ ਸੰਚਾਰ ਮੰਤਰਾਲਾ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਹੈ। ਹਾਸ਼ਮੀ ਨੇ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਪਰ ਕਿਹਾ ਕਿ ਆਯਾਤ ਸਬੰਧੀ ਉਪਾਵਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਚੀਨ ਨੂੰ ਝਟਕਾ, Apple ਨੇ 6 ਮਹੀਨਿਆਂ 'ਚ ਭਾਰਤ ਤੋਂ ਨਿਰਯਾਤ ਕੀਤੇ 50,454 ਕਰੋੜ ਰੁਪਏ ਦੇ iPhone
ਸਾਲ 2023 ਦੀ ਪਾਬੰਦੀ ਤੋਂ ਬਾਅਦ, ਆਈਫੋਨ 13 ਅਤੇ ਪੁਰਾਣੇ ਸੰਸਕਰਣ ਅਜੇ ਵੀ ਆਯਾਤ ਕੀਤੇ ਜਾ ਸਕਦੇ ਹਨ। ਹਾਲਾਂਕਿ, ਪਾਬੰਦੀ ਲਾਗੂ ਰਹਿਣ ਦੌਰਾਨ ਈਰਾਨ ਵਿੱਚ ਲਿਆਂਦਾ ਗਿਆ ਆਈਫੋਨ 14, 15, ਜਾਂ ਇਸ ਤੋਂ ਨਵਾਂ ਮਾਡਲ ਇੱਕ ਮਹੀਨੇ ਬਾਅਦ ਈਰਾਨ ਦੇ ਸਰਕਾਰੀ ਨਿਯੰਤਰਿਤ ਮੋਬਾਈਲ ਫੋਨ ਨੈੱਟਵਰਕਾਂ 'ਤੇ ਕੰਮ ਕਰਨਾ ਬੰਦ ਕਰ ਦਿੰਦਾ ਸੀ, ਕਿਉਂਕਿ ਸੈਲਾਨੀਆਂ ਨੂੰ ਦੇਸ਼ ਵਿਚ ਸਿਰਫ਼ ਇਕ ਮਹੀਨਾ ਰੁਕਣ ਦੀ ਹੀ ਇਜਾਜ਼ਤ ਹੈ।
ਇਹ ਵੀ ਪੜ੍ਹੋੋ: PM ਜਸਟਿਨ ਟਰੂਡੋ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਵਿਰੋਧੀ ਪਾਰਟੀ ਨੇ ਕਰ 'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8