ਇਜ਼ਰਾਈਲ ਨੇ ਹਿਜ਼ਬੁੱਲਾ ਦਾ ਮੁਖੀ ਬਣਨ ਤੋਂ ਪਹਿਲਾਂ ਹੀ ਨਸਰੱਲਾ ਦੇ ਵਾਰਿਸ ਸਫੀਦੀਨ ਨੂੰ ਕੀਤਾ ਢੇਰ

Saturday, Oct 05, 2024 - 10:54 AM (IST)

ਬੈਰੂਤ(ਭਾਸ਼ਾ)- ਇਜ਼ਰਾਈਲ ਨੇ ਬੇਰੂਤ ਦੇ ਦੱਖਣੀ ਉਪਨਗਰਾਂ ਵਿਚ ਪੂਰੀ ਰਾਤ ਕਈ ਪੜਾਵਾਂ ਵਿਚ ਵੱਡੇ ਹਵਾਈ ਹਮਲੇ ਕੀਤੇ। ਇਜ਼ਰਾਈਲੀ ਰੱਖਿਆ ਬਲਾਂ (ਆਈ. ਡੀ. ਐੱਫ.) ਨੇ ਕਿਹਾ ਕਿ ਚਾਰ ਦਿਨ ਪਹਿਲਾਂ ਦੱਖਣੀ ਲੈਬਨਾਨ ਵਿਚ ਕਾਰਵਾਈ ਸ਼ੁਰੂ ਕਰਨ ਤੋਂ ਬਾਅਦ 2,000 ਤੋਂ ਵੱਧ ਫੌਜੀ ਟਿਕਾਣਿਆਂ ’ਤੇ ਹਮਲੇ ਕਰ ਕੇ 250 ਹਿਜ਼ਬੁੱਲਾ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਹਿਜ਼ਬੁੱਲਾ ਦੇ ਸਾਬਕਾ ਮੁਖੀ ਹਸਨ ਨਸਰੱਲਾ ਦਾ ਵਾਰਿਸ ਹਾਸ਼ਿਮ ਸਫੀਦੀਨ ਵੀ ਮਾਰਿਆ ਗਿਆ। ਸਫੀਦੀਨ ਅਤੇ ਨਸਰੱਲਾ ਰਿਸ਼ਤੇ ਵਿਚ ਭਰਾ ਸਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਜ਼ਰਾਈਲ ਨੇ ਬੇਰੂਤ 'ਤੇ ਬੰਬਾਰੀ ਕੀਤੀ ਤਾਂ ਸਫੀਦੀਨ ਬੰਕਰ 'ਚ ਗੁਪਤ ਮੀਟਿੰਗ ਕਰ ਰਿਹਾ ਸੀ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਹਸਨ ਨਸਰੱਲਾ ਇਜ਼ਰਾਇਲੀ ਬੰਬਾਰੀ ਵਿੱਚ ਮਾਰਿਆ ਗਿਆ ਸੀ। ਨਸਰੱਲਾ ਦੀ ਮੌਤ ਤੋਂ ਬਾਅਦ ਸਫੀਦੀਨ ਦਾ ਹਿਜ਼ਬੁੱਲਾ ਦਾ ਮੁਖੀ ਬਣਨਾ ਲਗਭਗ ਤੈਅ ਸੀ ਪਰ ਇਸ ਦੇ ਐਲਾਨ ਤੋਂ ਪਹਿਲਾਂ ਹੀ ਇਜ਼ਰਾਈਲ ਨੇ ਉਸਨੂੰ ਮਾਰ ਦਿੱਤਾ।

ਇਹ ਵੀ ਪੜ੍ਹੋ: ਪਾਕਿ ਨਾਗਰਿਕ ਨੇ ਆਸਟ੍ਰੇਲੀਆ ’ਚ ਸ੍ਰੀ ਗੁਟਕਾ ਸਾਹਿਬ ਦੀ ਕੀਤੀ ਬੇਅਦਬੀ, ਅਗਲੇ ਮਹੀਨੇ ਸੁਣਾਈ ਜਾਵੇਗੀ ਸਜ਼ਾ

ਇਜ਼ਰਾਈਲੀ ਫੌਜ ਨੇ ਕਿਹਾ ਕਿ ਲੈਬਨਾਨ ਅਤੇ ਸੀਰੀਆ ਵਿਚਾਲੇ ਮੁੱਖ ਸੜਕ ਸੰਪਰਕ ਨੂੰ ਕੱਟ ਦਿੱਤਾ ਗਿਆ ਹੈ। ਇਜ਼ਰਾਈਲੀ ਬੰਬਾਰੀ ਕਾਰਨ ਲੈਬਨਾਨ ਤੋਂ ਭੱਜਣ ਵਾਲੇ ਹਜ਼ਾਰਾਂ ਲੋਕ ਜਿਹੜੇ ਸਰਹੱਦੀ ਰਸਤੇ ਰਾਹੀਂ ਸੀਰੀਆ ਵਿਚ ਦਾਖਲ ਹੁੰਦੇ ਹਨ, ਉਹ ਸਰਹੱਦੀ ਪੁਆਇੰਟ ਇਸ ਮਾਰਗ ’ਤੇ ਸਥਿਤ ਹੈ। ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਕਿਹਾ ਕਿ ਹਿਜ਼ਬੁੱਲਾ ਦੇ ਸੰਚਾਰ ਯੂਨਿਟ ਦਾ ਮੁਖੀ ਮੁਹੰਮਦ ਰਾਸ਼ਿਦ ਸਕੈਫੀ ਇਕ ਦਿਨ ਪਹਿਲਾਂ ਬੈਰੂਤ ਵਿਚ ਇਕ ਹਮਲੇ ਵਿਚ ਮਾਰਿਆ ਗਿਆ ਸੀ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਸਕੈਫੀ ਇਕ ਸੀਨੀਅਰ ਹਿਜ਼ਬੁੱਲਾ ਅੱਤਵਾਦੀ ਸੀ, ਜੋ ਸਾਲ 2000 ਤੋਂ ਸੰਗਠਨ ਦੇ ਉੱਚ ਅਧਿਕਾਰੀਆਂ ਨਾਲ ਨੇੜਿਓਂ ਜੁੜਿਆ ਹੋਇਆ ਸੀ।

ਇਹ ਵੀ ਪੜ੍ਹੋ: ਪਾਕਿਸਤਾਨ: ਪੁਲਸ ਨੇ ਇਮਰਾਨ ਖਾਨ ਦੀਆਂ ਭੈਣਾਂ ਨੂੰ ਕੀਤਾ ਗ੍ਰਿਫ਼ਤਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News