ਭਾਰਤ ਲਈ ਝਟਕਾ, ਚਾਹ ਤੇ ਬਾਸਮਤੀ ਚੌਲਾਂ ਦੀ ਦਰਾਮਦ ’ਤੇ ਈਰਾਨ ਨੇ ਲਗਾਈ ਰੋਕ

Saturday, Dec 10, 2022 - 12:13 PM (IST)

ਨਵੀਂ ਦਿੱਲੀ - ਈਰਾਨ ਨੇ ਪਿਛਲੇ ਹਫਤੇ ਤੋਂ ਭਾਰਤ ਤੋਂ ਚਾਹ ਅਤੇ ਬਾਸਮਤੀ ਚੌਲਾਂ ਦੀ ਦਰਾਮਦ (ਇੰਪੋਰਟ) ਲਈ ਇਕ ਕੰਟ੍ਰੈਕਟਸ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਅਚਾਨਕ ਰੋਕੇ ਗਏ ਕੰਟ੍ਰੈਕਟਸ ਬਾਰੇ ਈਰਾਨ ਵਲੋਂ ਅਜੇ ਕੋਈ ਸਪਸ਼ਟੀਕਰਨ ਨਹੀਂ ਆਇਆ ਹੈ ਪਰ ਭਾਰਤੀ ਬਰਾਮਦਕਾਰਾਂ ਦਾ ਮੰਨਣਾ ਹੈ ਕਿ ਈਰਾਨ ਵਿਚ ਹਿਜਾਬ ਵਿਰੋਧੀ ਅੰਦੋਲਨਾਂ ਕਾਰਨ ਉਥੇ ਦੁਕਾਨਾਂ, ਹੋਟਲ ਅਤੇ ਬਾਜ਼ਾਰ ਬੰਦ ਹਨ, ਸ਼ਾਇਦ ਇਸ ਲਈ ਨਵੇਂ ਕੰਟ੍ਰੈਕਟਸ ’ਤੇ ਰੋਕ ਲਗਾਈ ਗਈ ਹੈ। 3.5 ਕਰੋੜ ਕਿਲੋਗ੍ਰਾਮ ਚਾਹ ਕਰਦੈ ਦਰਾਮਦ ਕਾਰੋਬਾਰੀਆਂ ਦੇ ਇਕ ਵਰਗ ਦਾ ਮੰਨਣਾ ਹੈ ਕਿ ਈਰਾਨੀ ਦਰਾਮਦਕਾਰ ਖਰੀਦ ਵਿਚ ਦੇਰੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਕੇਂਦਰੀ ਬੈਂਕ ਦਾ ਵਿਦੇਸ਼ੀ ਮੁਦਰਾ ਭੰਡਾਰ ਘਟ ਕੇ 4 ਸਾਲਾਂ ਦੇ ਹੇਠਲੇ ਪੱਧਰ ’ਤੇ

ਬਰਾਮਦਕਾਰਾਂ ਨੇ ਕਿਹਾ ਹੈ ਕਿ ਇਸ ਦਾ ਅਸਰ ਇਨ੍ਹਾਂ ਚੀਜ਼ਾਂ, ਵਿਸ਼ੇਸ਼ ਤੌਰ ’ਤੇ ਚਾਹ ਦੀ ਬਰਾਮਦ (ਐਕਸਪੋਰਟ) ’ਤੇ ਪਵੇਗਾ। ਇਕ ਮੀਡੀਆ ਰਿਪੋਰਟ ਵਿਚ ਮੁੱਖ ਚਾਹ ਬਰਾਮਦਕਾਰ ਭੰਸਾਲੀ ਐਂਡ ਕੰਪਨੀ ਦੇ ਮੈਨੇਜਿੰਗ ਪਾਰਟਨਰ ਅਨੀਸ਼ ਭੰਸਾਲੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਈਰਾਨ ਹਰ ਸਾਲ ਭਾਰਤ ਤੋਂ ਲਗਭਗ 3 ਤੋਂ 3.5 ਕਰੋੜ ਕਿਲੋਗ੍ਰਾਮ ਰਵਾਇਤੀ ਚਾਹ ਅਤੇ ਲਗਭਗ 15 ਲੱਖ ਕਿਲੋਗ੍ਰਾਮ ਬਾਸਮਤੀ ਚੌਲ ਦਰਾਮਦ (ਇੰਪੋਰਟ) ਕਰਦਾ ਹੈ। ਭੰਸਾਲੀ ਨੇ ਕਿਹਾ ਕਿ ਇਸ ਬਾਰੇ ਈਰਾਨ ਦੇ ਖਰੀਦਾਰਾਂ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਚਾਹ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਅਸੀਂ ਇਸ ਬਾਰੇ ਸਪਸ਼ਟ ਕਾਰਨ ਦੀ ਉਡੀਕ ਕਰ ਰਹੇ ਹਾਂ। ਬਾਸਮਤੀ ਬਰਾਮਦਕਾਰ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਜਲਦ ਸਸਤੀਆਂ ਹੋਣਗੀਆਂ ਦਿਲ ਦੀ ਬੀਮਾਰੀ ਦੇ ਇਲਾਜ ਲਈ ਮਿਲਣ ਵਾਲੀਆਂ ਦਵਾਈਆਂ

ਬਾਸਮਤੀ ਦੀ ਬਰਾਮਦ (ਐਕਸਪੋਰਟ) ਦੀ ਮੰਗ ਜ਼ਿਆਦਾ ਹਾਲਾਂਕਿ ਬਾਸਮਤੀ ਐਕਸਪੋਰਟ ’ਤੇ ਘੱਟ ਅਸਰ ਹੋਵੇਗਾ ਕਿਉਂਕਿ ਰੂਸ-ਯੂਕ੍ਰੇਨ ਜੰਗ ਤੋਂ ਬਾਅਦ ਤੋਂ ਬਾਸਮਤੀ ਦੀ ਬਰਾਮਦ ਦੀ ਮੰਗ ਬਹੁਤ ਜ਼ਿਆਦਾ ਬਣੀ ਹੋਈ ਹੈ। ਜੰਗ ਦੇ ਚਲਦੇ ਬਾਸਮਤੀ ਦਾ ਭਾਅ ਬਹੁਤ ਚੜ੍ਹ ਚੁੱਕਾ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਦੁਨੀਆ ਵਿਚ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ। ਚੌਲਾਂ ਦੇ ਗਲੋਬਲ ਵਪਾਰ ਵਿਚ ਭਾਰਤ ਦੀ 40 ਫੀਸਦੀ ਹਿੱਸੇਦਾਰੀ ਹੈ। ਬੀਤੇ ਵਿੱਤ ਸਾਲ ਵਿਚ ਬਾਸਮਤੀ ਚੌਲ ਦੀ ਬਰਾਮਦ (ਐਕਸਪੋਰਟ) ਘਟ ਕੇ 39.4 ਲੱਖ ਟਨ ਰਹਿ ਗਈ ਸੀ। ਹਾਲਾਂਕਿ, ਚਾਲੂ ਵਿੱਤ ਸਾਲ ਵਿਚ ਅਗਸਤ ਤੱਕ ਬਾਮਸਤੀ ਚੌਲਾਂ ਦੀ ਬਰਾਮਦ ਵਧ ਕੇ 18.2 ਲੱਖ ਟਨ ਹੋ ਗਈ ਹੈ।

ਇਹ ਵੀ ਪੜ੍ਹੋ : ਪਾਨ ਮਸਾਲੇ ਦੀ ਟੈਕਸ ਚੋਰੀ ਨੂੰ ਲੈ ਕੇ ਸਰਕਾਰ ਚਿੰਤਤ, ਜਲਦ ਲਏ ਜਾ ਸਕਦੇ ਹਨ ਮਹੱਤਵਪੂਰਨ ਫ਼ੈਸਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News