ਈਰਾਨ : ਗੈਸ ਪਾਈਪਲਾਈਨ 'ਚ ਧਮਾਕਾ, ਪੰਜ ਦੀ ਮੌਤ

03/14/2019 5:52:47 PM

ਤੇਹਰਾਨ (ਏਜੰਸੀ)—  ਦੱਖਣੀ-ਪੱਛਮੀ ਈਰਾਨ ਵਿਚ ਅੱਜ ਭਾਵ ਵੀਰਵਾਰ ਨੂੰ ਇਕ ਹਾਦਸਾ ਵਾਪਰਿਆ। ਇੱਥੇ ਮਹੇਸ਼ਹਰ ਸ਼ਹਿਰ ਤੋਂ ਆਹਵਾਜ਼ ਸ਼ਹਿਰ ਤੱਕ ਗੈਸ ਨੈੱਟਵਰਕ ਨੂੰ ਜੋੜਨ ਵਾਲੀ ਪਾਈਪਲਾਈਨ ਵਿਚ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਕਰੀਬ 5 ਲੋਕ ਮਾਰੇ ਗਏ ਹਨ। ਅਧਿਕਾਰਕ ਸਮਾਚਾਰ ਏਜੰਸੀ ਨੇ ਇਹ ਜਾਣਕਾਰੀ ਦਿੱਤੀ। 

PunjabKesari

ਹਾਈਵੇਅ ਦੇ ਕਿਨਾਰੇ ਪਾਈਪਲਾਈਨਾਂ 'ਤੇ ਹੋਏ ਹਾਦਸੇ ਵਿਚ ਕਈ ਕਾਰਾਂ ਵਿਚ ਅੱਗ ਲੱਗ ਗਈ। ਜਿਸ ਨਾਲ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਖੁਜ਼ੇਸਤਾਨ ਸੂਬੇ ਦੇ ਗਵਰਨਰ ਦੇ ਸੰਕਟ ਪ੍ਰਬੰਧਕ ਕਿਊਮਰਸ ਹਾਜੀਜ਼ਦੇਹ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਘੱਟੋ-ਘੱਟ 5 ਹੋਰ ਲੋਕ ਜ਼ਖਮੀ ਹੋਏ ਹਨ।


Vandana

Content Editor

Related News