ਈਰਾਨ ''ਚ ਹੜ੍ਹ ਕਾਰਨ 57 ਲੋਕਾਂ ਦੀ ਮੌਤ, 70 ਪਿੰਡ ਕਰਵਾਏ ਜਾ ਰਹੇ ਖਾਲੀ

04/03/2019 8:49:15 AM

ਤਹਿਰਾਨ,(ਭਾਸ਼ਾ)— ਈਰਾਨ 'ਚ ਪਿਛਲੇ ਦੋ ਹਫਤਿਆਂ ਤੋਂ ਹੜ੍ਹ ਆਇਆ ਹੋਇਆ ਹੈ, ਜਿਸ ਕਾਰਨ ਇੱਥੇ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਤ ਇੰਨੀ ਕੁ ਖਰਾਬ ਹੋ ਗਈ ਹੈ ਕਿ ਅਧਿਕਾਰੀਆਂ ਵਲੋਂ 70 ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਈਰਾਨ ਐਮਰਜੈਂਸੀ ਸੰਗਠਨ ਨੇ ਮੰਗਲਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸੰਗਠਨ ਦੇ ਬੁਲਾਰੇ ਮੋਜਤਾਬਾ ਖਾਲੇਦੀ ਨੇ ਕਿਹਾ ਕਿ ਹਾਲ ਹੀ 'ਚ ਆਏ ਹੜ੍ਹ ਕਾਰਨ 478 ਲੋਕ ਜ਼ਖਮੀ ਹੋ ਚੁੱਕੇ ਹਨ।

PunjabKesari
ਹੜ੍ਹ ਅਤੇ ਤਬਾਹੀ ਕਾਰਨ 19 ਮਾਰਚ ਤੋਂ ਹੁਣ ਤਕ ਈਰਾਨ ਦੀ ਖੇਤੀ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ, ਜਿਸ ਕਾਰਨ ਜਾਨਵਰਾਂ ਨੂੰ ਵੀ ਨੁਕਸਾਨ ਪੁੱਜ ਰਿਹਾ ਹੈ। ਪੇਂਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ।

PunjabKesari

ਪੱਛਮੀ ਈਰਾਨ 'ਚ ਦਰਜਨਾਂ ਸ਼ਹਿਰ ਅਤੇ ਪਿੰਡਾਂ 'ਚ ਅਜੇ ਵੀ ਜਲ ਪੱਧਰ ਕਾਫੀ ਵਧਿਆ ਹੋਇਆ ਹੈ। ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਲੈ ਜਾਣ ਲਈ ਕੰਮ ਜਾਰੀ ਹੈ।


Related News