ਇਸ ਦੇਸ਼ 'ਚ ਹੋਈ ਬੈਂਗਨਾਂ ਦੀ ਬਾਰਿਸ਼, ਵੀਡੀਓ ਵਾਇਰਲ
Thursday, Mar 19, 2020 - 11:27 AM (IST)
ਤੇਹਰਾਨ (ਬਿਊਰੋ): ਮੌਜੂਦਾ ਦੌਰ ਵਿਚ ਜ਼ਿਆਦਾਤਰ ਲੋਕ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣਾ ਚਾਹੁੰਦੇ ਹਨ। ਇਸ ਚੱਕਰ ਵਿਚ ਕਈ ਵਾਰ ਲੋਕ ਗਲਤ ਕੰਮ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਅਜਿਹਾ ਕਰਨ ਦੀ ਇੱਛਾ ਕਈ ਵਾਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੰਦੀ ਹੈ। ਈਰਾਨ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੁਝ ਲੋਕਾਂ ਨੇ ਆਸਮਾਨ ਵਿਚ ਬੈਂਗਨਾਂ ਦਾ ਮੀਂਹ ਕਰਵਾ ਦਿੱਤਾ।
ਇਸ ਵੀਡੀਓ ਵਿਚ ਇਕ ਸ਼ਖਸ ਮੁਸਕੁਰਾਉਂਦਾ ਹੋਇਆ ਦਿਖਾਈ ਦਿੰਦਾ ਹੈ। ਕੁਝ ਹੀ ਸੈਕੰਡ ਬਾਅਦ ਆਸਮਾਨ ਵਿਚੋਂ ਬੈਂਗਨ ਡਿੱਗਣੇ ਸ਼ੁਰੂ ਹੋ ਜਾਂਦੇ ਹਨ ਮਤਲਬ ਬੈਂਗਨਾਂ ਦਾ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਵੀਡੀਓ ਵਾਲਾ ਸ਼ਖਸ ਹੈਰਾਨ ਹੁੰਦੇ ਹੋਏ ਆਸਮਾਨ ਵਿਚੋਂ ਪੈਣ ਵਾਲੇ ਬੈਂਗਨਾਂ ਦੇ ਮੀਂਹ ਨੂੰ ਦੇਖਣ ਲੱਗਦਾ ਹੈ। ਇਸ ਦੌਰਾਨ ਸੜਕ ਤੋਂ ਲੰਘ ਰਹੀਆਂ ਗੱਡੀਆਂ 'ਤੇ ਵੀ ਬੈਂਗਨ ਡਿੱਗਦੇ ਹੋਏ ਦੇਖੇ ਜਾ ਸਕਦੇ ਹਨ।
ਬਾਅਦ ਵਿਚ ਦੱਸਿਆ ਗਿਆ ਕਿ ਇਹ ਇਕ ਪ੍ਰੈਂਕ ਵੀਡੀਓ ਹੈ ਜਿਸ ਨੂੰ ਈਰਾਨ ਦੇ ਕੁਝ ਲੋਕਾਂ ਨੇ ਮਿਲ ਕੇ ਬਣਾਇਆ ਸੀ ਪਰ ਇਹ ਕਾਰਨਾਮਾ ਉਹਨਾਂ 'ਤੇ ਹੀ ਭਾਰੀ ਪੈ ਗਿਆ। ਈਰਾਨ ਦੀ ਪੁਲਸ ਨੇ ਇਸ ਪ੍ਰੈਂਕ ਵੀਡੀਓ ਨੂੰ ਬਣਾਉਣ ਦੇ ਜ਼ੁਰਮ ਵਿਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਕਾਰਨ ਅਮਰੀਕਾ ਨੇ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ
ਤੇਹਰਾਨ ਦੇ ਇਕ ਪੁਲਸ ਅਧਿਕਾਰੀ ਦੇ ਮੁਤਾਬਕ,''ਗ੍ਰਿਫਤਾਰ ਹੋਏ ਲੋਕਾਂ ਦਾ ਕਹਿਣਾ ਹੈ ਕਿ ਅਸਲ ਵਿਚ ਉਹ ਇਕ ਰਿਸਰਚ ਕਰ ਰਹੇ ਸਨ। ਇਸ ਦੌਰਾਨ ਇਹ ਵੀਡੀਓ ਗਲਤੀ ਨਾਲ ਸੋਸ਼ਲ ਮੀਡੀਆ 'ਤੇ ਅਪਲੋਡ ਹੋ ਗਿਆ।'' ਪੁਲਸ ਦੇ ਮੁਤਾਬਕ ਗ੍ਰਿਫਤਾਰ ਕੀਤੇ ਗਏ 5 ਲੋਕਾਂ ਨੇ ਕਿਸੇ ਗਰੁੱਪ ਜਾਂ ਅੰਦੋਲਨਕਾਰੀ ਸਮੂਹ ਨਾਲ ਸੰਬੰਧ ਹੋਣ ਤੋਂ ਇਨਕਾਰ ਕੀਤਾ ਹੈ।