ਈਰਾਨ ਨੇ ਇਜਲਾਈਲ 'ਤੇ ਸੁੱਟ 'ਤਾ ਕਲੱਸਟਰ ਬੰਬ, ਕਈ ਥਾਈਂ ਲੱਗੀ ਅੱਗ
Friday, Apr 03, 2026 - 02:54 PM (IST)
ਇੰਟਰਨੈਸ਼ਨਲ ਡੈਸਕ- ਈਰਾਨ ਨੇ ਇਜ਼ਰਾਈਲ 'ਤੇ ਇਕ ਵਾਰ ਵੱਡਾ ਹਮਲਾ ਕੀਤਾ ਹੈ। ਈਰਾਨ ਨੇ ਇਜ਼ਰਾਈਲ ਦੇ ਅੰਦਰੂਨੀ ਹਿੱਸੇ ਵਿੱਚ ਸਿੱਧਾ ਹਮਲਾ ਕਰਦਿਆਂ ਇਜ਼ਰਾਈਲ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹ ਸ਼ਹਿਰ ਹਾਈਫਾ 'ਤੇ ਹਮਲਾ ਕਰ ਦਿੱਤਾ। ਈਰਾਨੀ ਦੇ ਤਾਜ਼ਾ ਹਮਲੇ ਵਿਚ ਹਾਈਫਾ ਖੇਤਰ ਵਿੱਚ ਕਈ ਥਾਵਾਂ ਤੇ ਕਲੱਸਟਰ ਬੰਬ ਡਿੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਨਾਲ ਕਈ ਥਾਂਵਾਂ 'ਤੇ ਅੱਗ ਲੱਗ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਈਰਾਨ ਵੱਲੋਂ ਕੀਤੇ ਗਏ ਇਸ ਤਾਜ਼ਾ ਹਮਲੇ ਨੇ ਇਜ਼ਰਾਈਲ ਦੇ ਪ੍ਰਮੁੱਖ ਉਦਯੋਗਿਕ ਅਤੇ ਰਣਨੀਤਕ ਕੇਂਦਰ ਹਾਈਫਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
Several cluster munition impact sites are reported in the Haifa area following Iran's latest ballistic missile attack. pic.twitter.com/NgLU8IPZja
— Emanuel (Mannie) Fabian (@manniefabian) April 3, 2026
ਇਸ ਹਮਲੇ ਵਿਚ ਸੜਕਾਂ ਅਤੇ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ, ਜ਼ਖਮੀਆਂ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ। ਹਾਈਫਾ ਇਜ਼ਰਾਈਲ ਦਾ ਇੱਕ ਪ੍ਰਮੁੱਖ ਵਪਾਰਕ ਕੇਂਦਰ ਹੈ, ਜਿਸ ਕਾਰਨ ਇਸ ਹਮਲੇ ਨੂੰ ਬੇਹੱਦ ਗੰਭੀਰ ਮੰਨਿਆ ਜਾ ਰਿਹਾ ਹੈ। ਇਸ ਹਮਲੇ ਤੋਂ ਬਾਅਦ ਪੂਰੇ ਇਜ਼ਰਾਈਲ ਵਿੱਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ 'ਪੱਥਰ ਯੁੱਗ' ਵਿੱਚ ਭੇਜਣ ਦੀ ਚੇਤਾਵਨੀ ਦਿੱਤੀ ਸੀ ਅਤੇ ਉਸ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਦਾ ਐਲਾਨ ਕੀਤਾ ਸੀ। ਪਰ ਈਰਾਨ ਨੇ ਇਜ਼ਰਾਈਲ ਦੇ ਹਾਈਫਾ 'ਤੇ ਹਮਲਾ ਕਰਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਜਵਾਬੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ। ਇਸ ਹਮਲੇ ਕਾਰਨ ਹੋਏ ਜਾਨੀ-ਮਾਲੀ ਨੁਕਸਾਨ ਦੇ ਵੇਰਵਿਆਂ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਹਮਲੇ ਤੋਂ ਬਾਅਦ ਇਜ਼ਰਾਈਲ ਅਤੇ ਅਮਰੀਕਾ ਵੱਲੋਂ ਵੀ ਵੱਡੀ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਖੇਤਰ ਵਿੱਚ ਤਣਾਅ ਹੋਰ ਵੀ ਵਧ ਸਕਦਾ ਹੈ।

ਜਾਣੋ ਕਲੱਸਟਰ ਬੰਬ ਬਾਰੇ
ਕਲਸਟਰ ਬੰਬ, ਜਿਸ ਨੂੰ 'ਕਲਸਟਰ ਮਿਊਨੀਸ਼ਨ' ਵੀ ਕਿਹਾ ਜਾਂਦਾ ਹੈ, ਇੱਕ ਅਜਿਹਾ ਹਥਿਆਰ ਹੈ ਜੋ ਹਵਾ ਵਿੱਚ ਫਟਣ ਤੋਂ ਬਾਅਦ ਆਪਣੇ ਅੰਦਰੋਂ ਸੈਂਕੜੇ ਛੋਟੇ-ਛੋਟੇ ਬੰਬ ਛੱਡਦਾ ਹੈ।ਕਿਉਂਕਿ ਇਹ ਬੰਬ ਇੱਕ ਬਹੁਤ ਵੱਡੇ ਇਲਾਕੇ ਵਿੱਚ ਫੈਲਦੇ ਹਨ, ਇਸ ਲਈ ਇਹ ਫੌਜੀ ਨਿਸ਼ਾਨਿਆਂ ਦੇ ਨਾਲ-ਨਾਲ ਨੇੜੇ ਰਹਿੰਦੇ ਆਮ ਲੋਕਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲੈਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
