ਅਮਰੀਕਾ ਦੀ ਧਮਕੀ 'ਤੇ ਈਰਾਨ ਨੇ ਕੀਤਾ ਇਹ ਤਿੱਖਾ ਸ਼ਬਦੀ ਪਲਟਵਾਰ

06/25/2019 9:17:23 AM

ਤਹਿਰਾਨ— ਅਮਰੀਕਾ ਤੇ ਈਰਾਨ ਦੇ ਰਿਸ਼ਤਿਆਂ ਵਿਚਕਾਰ ਵਧੀ ਤਲਖੀ ਤੇ ਟਰੰਪ ਵੱਲੋਂ ਦਿੱਤੀ ਗਈ ਧਮਕੀ 'ਤੇ ਈਰਾਨ ਨੇ ਵੀ ਤਿੱਖਾ ਪਲਟਵਾਰ ਕੀਤਾ ਹੈ। ਸੰਯੁਕਤ ਰਾਸ਼ਟਰ 'ਚ ਈਰਾਨ ਦੇ ਰਾਜਦੂਤ ਮਾਜਿਦ ਤਖਤ ਰਵਾਂਚੀ ਨੇ ਕਿਹਾ ਕਿ ਅਮਰੀਕਾ ਜਦ ਤਕ ਈਰਾਨ ਨੂੰ ਰੋਕਾਂ ਦੇ ਦਬਾਅ ਦੀ ਧਮਕੀ ਦਿੰਦਾ ਰਹੇਗਾ, ਈਰਾਨ ਉਸ ਨਾਲ ਗੱਲਬਾਤ ਨਹੀਂ ਕਰੇਗਾ। ਰਵਾਂਚੀ ਨੇ ਕਿਹਾ,''ਅਸੀਂ ਦਬਾਅ ਅੱਗੇ ਝੁਕਣ ਵਾਲੇ ਨਹੀਂ ਹਾਂ। ਅਮਰੀਕਾ ਨੇ ਇਕ ਵਾਰ ਫਿਰ ਈਰਾਨ 'ਤੇ ਦਬਾਅ ਪਾਇਆ ਹੈ। ਉਸ ਨੇ ਸਾਡੇ 'ਤੇ ਹੋਰ ਰੋਕਾਂ ਲਗਾਈਆਂ ਹਨ। ਜਦ ਤਕ ਉਸ ਦੀ ਇਹ ਰਣਨੀਤੀ ਰਹੇਗੀ ਤਦ ਤਕ ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ ਨਹੀਂ ਹੋ ਸਕਦੀ।''

ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਈਰਾਨ 'ਤੇ ਲਗਾਈਆਂ ਗਈਆਂ ਰੋਕਾਂ ਨੂੰ ਲਗਾਉਣ ਵਾਲਾ ਅੱਜ ਦਾ ਫੈਸਲਾ ਈਰਾਨਵਾਸੀਆਂ ਅਤੇ ਉੱਥੋਂ ਦੇ ਨੇਤਾਵਾਂ ਪ੍ਰਤੀ ਅਮਰੀਕਾ ਦੀ ਦੁਸ਼ਮਣੀ ਵੱਲ ਇਸ਼ਾਰਾ ਕਰਦਾ ਹੈ। ਅਮਰੀਕਾ ਕੌਮਾਂਤਰੀ ਕਾਨੂੰਨ-ਵਿਵਸਥਾ ਦਾ ਸਨਮਾਨ ਨਹੀਂ ਕਰ ਰਿਹਾ।'' ਜ਼ਿਕਰਯੋਗ ਹੈ ਕਿ ਅਮਰੀਕਾ ਨੇ ਸੋਮਵਾਰ ਨੂੰ ਈਰਾਨ ਦੇ ਉੱਚ ਨੇਤਾ ਓਯੋਤੁੱਲਾ ਅਲੀ ਖਾਮਨੇਈ ਅਤੇ ਈਰਾਨ ਦੀ ਸਮੁੰਦਰੀ ਫੌਜ, ਹਵਾਈ ਫੌਜ ਅਤੇ ਥਲ ਫੌਜ ਦੇ 8 ਉੱਚ ਕਮਾਂਡਰਾਂ 'ਤੇ ਰੋਕ ਲਗਾ ਦਿੱਤੀ।


Related News