ਈਰਾਨ ਦੇ ਉਪ ਸਿਹਤ ਮੰਤਰੀ ਹੋਏ ਕੋਰੋਨਾਵਾਇਰਸ ਦੇ ਸ਼ਿਕਾਰ

02/25/2020 6:13:23 PM

ਤਹਿਰਾਨ(ਏ.ਐਫ.ਪੀ.)- ਈਰਾਨ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਇਸਲਾਮਿਕ ਗਣਤੰਤਰ ਦੇਸ਼ ਦੇ ਉਪ ਸਿਹਤ ਮੰਤਰੀ ਨੂੰ ਵੀ ਕੋਰੋਨਾਵਾਇਰਸ ਹੋਣ ਦਾ ਪਤਾ ਲੱਗਿਆ ਹੈ। ਇਸ ਦੀ ਜਾਣਕਾਰੀ ਇਕ ਸਰਕਾਰੀ ਅਧਿਕਾਰੀ ਵਲੋਂ ਮੰਗਲਵਾਰ ਨੂੰ ਦਿੱਤੀ ਗਈ ਹੈ।

ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰੇਜ਼ਾ ਵਾਹਬਜ਼ਾਦੇਹ ਨੇ ਇਕ ਟਵੀਟ ਵਿਚ ਕਿਹਾ ਕਿ ਡਿਪਟੀ ਹੈਲਥ ਮਿਨੀਸਟਰ ਸ਼੍ਰੀ ਹਰੀਰਚੀ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਰਿਹਾ। ਸਰਕਾਰ ਦੇ ਬੁਲਾਰੇ ਅਲੀ ਰਾਬੇਈ ਨੇ ਦੱਸਿਆ ਕਿ ਸੋਮਵਾਰ ਨੂੰ ਇਰਾਜ ਹਰੀਰਚੀ ਨੂੰ ਖੰਘ ਦੀ ਸ਼ਿਕਾਇਤ ਸੀ ਤੇ ਸੋਮਵਾਰ ਨੂੰ ਉਹਨਾਂ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਬਹੁਤ ਪਸੀਨਾ ਵੀ ਆ ਰਿਹਾ ਸੀ, ਜਿਸ ਤੋਂ ਬਾਅਦ ਉਹਨਾਂ ਦੀ ਸਿਹਤ ਦੀ ਜਾਂਚ ਕਰਵਾਈ ਗਈ ਸੀ। 

ਜ਼ਿਕਰਯੋਗ ਹੈ ਕਿ ਚੀਨ ਦੇ ਵੁਹਾਨ ਤੋਂ ਬਾਅਦ ਈਰਾਨ ਵਿਚ ਕੋਰੋਨਾਵਾਇਰਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਈਰਾਨ ਵਿਚ ਇਸ ਵਾਇਰਸ ਕਾਰਨ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਹੁਣ ਪੂਰੇ ਮਿਡਲ-ਈਸਟ ਵਿਚ ਇਸ ਵਾਇਰਸ ਦੇ ਫੈਲਣ ਦਾ ਖਤਰਾ ਵਧ ਗਿਆ ਹੈ। ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਦੇ ਕਾਰਨ ਹੁਣ ਤੱਕ 80,128 ਲੋਕ ਇੰਫੈਕਟਡ ਹੋ ਚੁੱਕੇ ਹਨ। ਇਹਨਾਂ ਵਿਚੋਂ 77,658 ਲੋਕ ਸਿਰਫ ਵਿਚ ਵਿਚ ਹਨ। ਦੁਨੀਆ ਵਿਚ ਬੀਮਾਰ ਹੋਏ ਲੋਕਾਂ ਵਿਚੋਂ 2700 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਰੇ ਗਏ ਕੁੱਲ ਲੋਕਾਂ ਵਿਚੋਂ 2663 ਲੋਕ ਚੀਨ ਤੋਂ ਹਨ।


Baljit Singh

Content Editor

Related News