ਈਰਾਨ ਵੱਲੋਂ ਯੂਕਰੇਨ ਜਹਾਜ਼ ਹਾਦਸਾ ਮਾਮਲੇ ''ਚ ਗ੍ਰਿਫਤਾਰੀਆਂ ਦਾ ਐਲਾਨ

01/14/2020 3:39:03 PM

ਤੇਹਰਾਨ (ਭਾਸ਼ਾ): ਈਰਾਨ ਦੀ ਨਿਆਂਪਾਲਿਕਾ ਨੇ ਕਿਹਾ ਕਿ ਯੂਕਰੇਨ ਦੇ ਇਕ ਜਹਾਜ਼ ਨੂੰ ਢੇਰ ਕੀਤੇ ਜਾਣ ਨੂੰ ਲੈ ਕੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਇਸ ਜਹਾਜ਼ ਹਾਦਸੇ ਵਿਚ ਉਸ ਵਿਚ ਸਵਾਰ ਸਾਰੇ 176 ਯਾਤਰੀ ਮਾਰੇ ਗਏ ਸਨ।ਨਿਆਂਪਾਲਿਕਾ ਦੇ ਬੁਲਾਰੇ ਗੁਲਾਮ ਹੁਸੈਨ ਇਸਮਾਈਲੀ ਨੇ ਮੰਗਲਵਾਰ ਨੂੰ ਦੱਸਿਆ,''ਵਿਸਤ੍ਰਿਤ ਜਾਂਚ ਹੋਈ ਹੈ ਅਤੇ ਕੁਝ ਲੌਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।'' 

ਈਰਾਨ ਦੀ ਸਰਕਾਰੀ ਮੀਡੀਆ ਨੇ ਉਹਨਾਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਪਰ ਉਸ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਨਾ ਹੀ ਉਹਨਾਂ ਦੇ ਨਾਮ ਦੱਸੇ ਹਨ। ਨਿਆਂਇਕ ਬੁਲਾਰੇ ਨੇ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਉਹਨਾਂ ਨੇ ਇਹ ਵੀ ਦੱਸਿਆ ਕਿ ਜਹਾਜ਼ ਦੇ ਬਲੈਕ ਬਕਸੇ ਵਿਚੋਂ ਇਕ ਡਿਕੋਡਿੰਗ ਲਈ ਫਰਾਂਸ ਭੇਜਿਆ ਗਿਆ ਹੈ।

ਗੌਰਤਲਬ ਹੈ ਕਿ 8 ਜਨਵਰੀ ਨੂੰ ਯੂਕਰੇਨ ਦੇ ਜਹਾਜ਼ ਬੋਇੰਗ 737 ਨੇ ਤੇਹਰਾਨ ਦੇ ਇਮਾਮ ਖਾਮਨੇਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕਰੇਨ ਦੀ ਰਾਜਧਾਨੀ ਕੀਵ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਥੋੜ੍ਹੀ ਹੀ ਦੇਰ ਬਾਅਦ ਜਹਾਜ਼ ਹੇਠਾਂ ਡਿੱਗ ਪਿਆ ਸੀ। 


Vandana

Content Editor

Related News