ਈਰਾਨ ਦੇ ਸੁਪਰੀਮ ਲੀਡਰ ਨੇ ਹਾਲੀਆ ਵਿਰੋਧ ਪ੍ਰਦਰਸ਼ਨਾਂ ਦੀ ਤੁਲਨਾ ''ਤਖਤਾਪਲਟ'' ਨਾਲ ਕੀਤੀ

Sunday, Feb 01, 2026 - 03:35 PM (IST)

ਈਰਾਨ ਦੇ ਸੁਪਰੀਮ ਲੀਡਰ ਨੇ ਹਾਲੀਆ ਵਿਰੋਧ ਪ੍ਰਦਰਸ਼ਨਾਂ ਦੀ ਤੁਲਨਾ ''ਤਖਤਾਪਲਟ'' ਨਾਲ ਕੀਤੀ

ਦੁਬਈ (ਏਜੰਸੀ)- ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ ਦੇਸ਼ ਭਰ ਵਿਚ ਜਾਰੀ ਉਨ੍ਹਾਂ ਵਿਰੋਧ-ਪ੍ਰਦਰਸ਼ਨਾਂ ਦੀ ਤੁਲਨਾ ਇਕ 'ਤਖਤਾਪਲਟ' ਨਾਲ ਕੀਤੀ, ਜਿਨ੍ਹਾਂ ਨਾਲ ਉਥੋਂ ਦੀ ਧਾਰਮਿਕ ਸ਼ਾਸਨ ਵਿਵਸਥਾ ਨੂੰ ਚੁਣੌਤੀ ਮਿਲੀ ਹੈ।

86 ਸਾਲਾ ਈਰਾਨੀ ਸੁਪਰੀਮ ਲੀਡਰ ਖਾਮੇਨੇਈ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਵਿਚ ਆਈਆਂ ਹਨ, ਜਦੋਂ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਦੇਸ਼ ਵਿਚ ਕਥਿਤ ਤੌਰ 'ਤੇ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਈਰਾਨ ਵਿਚ ਦੇਸ਼ਧ੍ਰੋਹ ਦੇ ਦੋਸ਼ਾਂ ਵਿਚ ਮੌਤ ਦੀ ਸਜ਼ਾ ਤੱਕ ਦੀ ਵਿਵਸਥਾ ਹੈ। ਅਜਿਹੇ ਵਿਚ ਤਹਿਰਾਨ ਵੱਲੋਂ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਸਮੂਹਕ ਫਾਂਸੀ ਦੀ ਸਜ਼ਾ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ।


author

cherry

Content Editor

Related News