IRGC ਦੇ ਖੁਫ਼ੀਆ ਮੁਖੀ ਦੇ ਮਾਰੇ ਜਾਣ ''ਤੇ ਸੁਪਰੀਮ ਲੀਡਰ ਨੇ ਜਤਾਇਆ ਦੁੱਖ

Tuesday, Apr 07, 2026 - 05:42 PM (IST)

IRGC ਦੇ ਖੁਫ਼ੀਆ ਮੁਖੀ ਦੇ ਮਾਰੇ ਜਾਣ ''ਤੇ ਸੁਪਰੀਮ ਲੀਡਰ ਨੇ ਜਤਾਇਆ ਦੁੱਖ

ਇੰਟਰਨੈਸ਼ਨਲ ਡੈਸਕ- ਇਰਾਨ ਦੇ ਸੁਪਰੀਮ ਨੇਤਾ ਅਯਾਤੁੱਲਾ ਮੁਜਤਬਾ ਖਾਮੇਨੇਈ ਨੇ ਇਕ ਜਨਤਕ ਬਿਆਨ ਜਾਰੀ ਕਰ ਕੇ ਰੈਵੋਲਿਊਸ਼ਨਰੀ ਗਾਰਡ ਦੇ ਖੁਫੀਆ ਮੁਖੀ ਦੇ ਮਾਰੇ ਜਾਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮੁਜਤਬਾ ਖਾਮੇਨੇਈ, ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਵਿਚ ਆਪਣੇ ਪਿਤਾ ਅਲੀ ਖਾਮੇਨੇਈ ਦੇ ਮਾਰੇ ਜਾਣ ਤੋਂ ਬਾਅਦ ਇਰਾਨ ਦੇ ਸੁਪਰੀਮ ਨੇਤਾ ਬਣੇ ਹਨ। 

ਉਹ ਸੁਪਰੀਮ ਨੇਤਾ ਬਣਨ ਤੋਂ ਬਾਅਦ ਨਾ ਤਾਂ ਜਨਤਕ ਤੌਰ ’ਤੇ ਨਜ਼ਰ ਆਏ ਹਨ ਅਤੇ ਨਾ ਹੀ ਉਨ੍ਹਾਂ ਨੇ ਜਨਤਕ ਤੌਰ ’ਤੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਖਾਮੇਨੇਈ ਨੇ ਸੋਸ਼ਲ ਮੀਡੀਆ ਮੰਚ ’ਤੇ ਇਕ ਪੋਸਟ ਰਾਹੀਂ ਕਿਹਾ ਕਿ ਮੇਜਰ ਜਨਰਲ ਮਜੀਦ ਖਾਦਮੀ ਆਪਣੀ ਜਾਨ ਕੁਰਬਾਨ ਕਰਨ ਵਾਲੇ ‘ਯੋਧਿਆਂ ਅਤੇ ਲੜਾਕਿਆਂ ਦੀ ਲਾਈਨ’ ਵਿਚ ਸ਼ਾਮਲ ਹੋ ਗਏ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਭਾਰਤ ਦੇ ਮੋਸਟ ਵਾਂਟੇਡ ਗੈਂਗਸਟਰ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News