ਈਰਾਨ ''ਚ ਪਰਮਾਣੂ ਪਲਾਂਟ ਨੇੜੇ ਲੱਗੇ ਭੂਚਾਲ ਦੇ ਝਟਕੇ
Friday, Dec 27, 2019 - 11:03 AM (IST)

ਤੇਹਰਾਨ (ਭਾਸ਼ਾ): ਦੱਖਈ ਈਰਾਨ ਵਿਚ ਸ਼ੁੱਕਰਵਾਰ ਤੜਕਸਾਰ ਦੇਸ਼ ਦੇ ਇਕੋਇਕ ਪਰਮਾਣੂ ਪਲਾਂਟ ਨੇੜੇ ਮੱਧ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਨਾਲ ਜਾਨਮਾਲ ਦੇ ਨੁਕਸਾਨ ਦੀ ਤੁਰੰਤ ਕੋਈ ਖਬਰ ਨਹੀਂ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਮੁਤਾਬਕ ਭੂਚਾਲ ਸਵੇਰੇ 5:23 ਵਜੇ ਈਰਾਨ ਦੇ ਬੁਸ਼ਹਰ ਸੂਬੇ ਵਿਚ ਆਇਆ। ਇਸ ਦੀ ਤੀਬਰਤਾ 5.1 ਸੀ ਅਤੇ ਡੂੰਘਾਈ 38 ਕਿਲੋਮੀਟਰ (24 ਮੀਲ) ਸੀ। ਈਰਾਨ ਦੇ ਸਰਕਾਰੀ ਮੀਡੀਆ ਨੇ ਹਾਲੇ ਤੱਕ ਭੂਚਾਲ ਦੇ ਬਾਰੇ ਵਿਚ ਕੋਈ ਖਬਰ ਨਹੀਂ ਦਿੱਤੀ ਹੈ।