ਯੂਕਰੇਨ ਜਹਾਜ਼ ਹਾਦਸਾ ਸੁਲੇਮਾਨੀ ਦੀ ਸ਼ਹਾਦਤ ਨੂੰ ਘੱਟ ਨਹੀਂ ਕਰ ਸਕਦਾ : ਖਮਨੇਈ

Friday, Jan 17, 2020 - 05:10 PM (IST)

ਯੂਕਰੇਨ ਜਹਾਜ਼ ਹਾਦਸਾ ਸੁਲੇਮਾਨੀ ਦੀ ਸ਼ਹਾਦਤ ਨੂੰ ਘੱਟ ਨਹੀਂ ਕਰ ਸਕਦਾ  : ਖਮਨੇਈ

ਤੇਹਰਾਨ (ਭਾਸ਼ਾ): ਈਰਾਨ ਦੇ ਸਰਬ ਉੱਚ ਨੇਤਾ ਅਯਾਤੁੱਲਾ ਅਲੀ ਖਮਨੇਈ ਨੇ ਯੂਕਰੇਨ ਦੇ ਜਹਾਜ਼ ਨੂੰ ਗਲਤੀ ਨਾਲ ਢੇਰੀ ਕੀਤੇ ਜਾਣ ਦੀ ਘਟਨਾ ਨੂੰ ਦੁਖਦਾਈ ਹਾਦਸਾ ਦੱਸਿਆ। ਭਾਵੇਂਕਿ ਉਹਨਾਂ ਨੇ ਕਿਹਾ ਕਿ ਇਹ ਘਟਨਾ ਅਮਰੀਕੀ ਡਰੋਨ ਹਮਲੇ ਵਿਚ ਇਕ ਸੀਨੀਅਰ ਕਮਾਂਡਰ ਦੀ ਸ਼ਹਾਦਤ ਨੂੰ ਘੱਟ ਨਹੀਂ ਕਰ ਸਕਦੀ। ਖਮਨੇਈ ਨੇ ਸ਼ੁੱਕਰਵਾਰ ਨੂੰ ਕਿਹਾ,''ਜਹਾਜ਼ ਹਾਦਸਾ ਦੁਖਦਾਈ ਘਟਨਾ ਸੀ। ਇਸ ਨੇ ਸਾਡੇ ਦਿਲਾਂ ਨੂੰ ਝੰਜੋੜ ਦਿੱਤਾ ਪਰ ਕੁਝ ਲੋਕ ਇਸ ਨੂੰ ਅਜਿਹੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਈਰਾਨ ਦੇ ਰੈਵੋਲੂਸ਼ਨਰੀ ਗਾਰਡਸ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੀ ਮਹਾਨ ਸ਼ਹਾਦਤ ਨੂੰ ਭੁਲਾ ਦਿੱਤਾ ਜਾਵੇ।'' 

ਈਰਾਨ ਨੇ ਪਿਛਲੇ ਹਫਤੇ ਮੰਨਿਆ ਸੀ ਕਿ ਉਸ ਨੇ ਯੂਕਰੇਨ ਦੇ ਜਹਾਜ਼ ਨੂੰ ਗਲਤੀ ਨਾਲ ਢੇਰ ਕੀਤਾ ਸੀ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ 176 ਲੋਕ ਮਾਰੇ ਗਏ ਸਨ ਜਿਹਨਾਂ ਵਿਚੋਂ ਜ਼ਿਆਦਾਤਰ ਈਰਾਨ ਅਤੇ ਕੈਨੇਡਾ ਦੇ ਨਾਗਰਿਕ ਸਨ। ਸੁਲੇਮਾਨੀ ਦੀ ਪ੍ਰਸ਼ੰਸਾ ਕਰਦਿਆਂ ਖਮਨੇਈ ਨੇ ਕਿਹਾ ਕਿ ਈਰਾਨ ਦੀਆਂ ਸੀਮਾਵਾਂ ਤੋਂ ਪਰੇ ਉਹਨਾਂ ਦੀ ਕਾਰਵਾਈ ਦੇਸ਼ ਦੀ ਸੁਰੱਖਿਆ ਲਈ ਸੀ ਅਤੇ ਇਸੇ ਕਾਰਨ ਲੋਕ ਦੁਸ਼ਮਣਾਂ ਦੇ ਸਾਹਮਣੇ ਉਹਨਾਂ ਦੀ ਦ੍ਰਿੜ੍ਹਤਾ ਅਤੇ ਪ੍ਰਤੀਰੋਧ ਦੇ ਪੱਖ ਵਿਚ ਹਨ।
 


author

Vandana

Content Editor

Related News