ਈਰਾਨ ਦੀ ਮੰਗ, ਯੂ.ਏ.ਈ. ਤੇ ਸਾਊਦੀ ਦੇ ਜਹਾਜ਼ਾਂ ''ਤੇ ਹਮਲੇ ਦੀ ਹੋਵੇ ਜਾਂਚ
Monday, May 13, 2019 - 02:28 PM (IST)

ਤੇਹਰਾਨ (ਭਾਸ਼ਾ)— ਈਰਾਨ ਨੇ ਖਾੜੀ ਦੇ ਸਮੁੰਦਰ ਵਿਚ ਜਹਾਜ਼ਾਂ 'ਤੇ ਹਮਲੇ ਨੂੰ ਚਿੰਤਾਜਨਕ ਦੱਸਦਿਆਂ ਸੋਮਵਾਰ ਨੂੰ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਸੰਯੁਕਤ ਅਰਬ ਅਮੀਰਾਤ ਅਤੇ ਸਾਊਦੀ ਅਰਬ ਨੇ ਦਾਅਵਾ ਕੀਤਾ ਸੀ ਕਿ ਅਮੀਰਾਤ ਦੀ ਸਮੁੰਦਰੀ ਸਰਹੱਦ ਵਿਚ ਤੇਲ ਟੈਂਕਰਾਂ ਸਮੇਤ ਕਈ ਜਹਾਜ਼ਾਂ ਵਿਚ ਭੰਨ-ਤੋੜ ਕੀਤੀ ਗਈ।
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਮੰਤਰਾਲੇ ਵੱਲੋਂ ਇਕ ਬਿਆਨ ਵਿਚ ਕਿਹਾ ਕਿ ਓਮਾਨ ਦੇ ਸਾਗਰ ਵਿਚ ਵਾਪਰੀਆਂ ਘਟਨਾਵਾਂ ਚਿੰਤਾਜਨਕ ਅਤੇ ਅਫਸੋਸਜਨਕ ਹਨ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ।