ਇਪਸਾ ਵੱਲੋਂ ਵਿਕੀਪੀਡੀਆ ਕਰਮੀ ਸਤਦੀਪ ਗਿੱਲ ਦਾ ਸਨਮਾਨ ਅਤੇ ਵਿਕੀ-ਵਰਕਸ਼ਾਪ ਦਾ ਆਯੋਜਨ

11/25/2022 4:37:21 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ) ਆਸਟ੍ਰੇਲੀਆ ਦੀ ਸਿਰਮੌਰ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ ਆਫ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਵਿਕੀਪੀਡੀਆ ਕਾਨਫਰੰਸ ਸਿਡਨੀ ਵਿਚ ਹਿੱਸਾ ਲੈਣ ਪਹੁੰਚੇ ਵਿਕੀਪੀਡੀਆ ਕਰਮੀ ਅਤੇ ਯੁਵਾ ਲੇਖਕ ਸਤਦੀਪ ਗਿੱਲ ਦਾ ਸਨਮਾਨ ਕੀਤਾ ਗਿਆ। ਸਤਦੀਪ ਗਿੱਲ ਜੋ ਕਿ ਲੰਬੇ ਸਮੇਂ ਤੋਂ ਆਲਮੀ ਵਿਕੀਪੀਡੀਆ ਫਾਊਂਡੇਸ਼ਨ ਨਾਲ ਜੁੜਿਆ ਹੈ ਅਤੇ ਪੰਜਾਬੀ ਭਾਸ਼ਾ ਲਈ ਵਿਕੀਪੀਡੀਆ ਤੇ ਪਾਏਦਾਰ ਕਾਰਜ ਕਰ ਰਿਹਾ ਹੈ। ਉਸ ਵੱਲੋਂ ਲਾਇਬ੍ਰੇਰੀ ਵਿਚ ਬੋਲਦਿਆਂ ਵਿਕੀਪੀਡੀਆ 'ਤੇ ਲੇਖ ਲਿਖਣ ਅਤੇ ਇਸ ਦੀ ਸੂਚਨਾ ਅਤੇ ਮਿਆਰ ਬਾਰੇ ਮਹੱਤਵਪੂਰਨ ਨੁਕਤਿਆਂ ਬਾਰੇ ਗੱਲ-ਬਾਤ ਕੀਤੀ ਗਈ। ਸਰਬਜੀਤ ਸੋਹੀ ਨੇ ਸਤਦੀਪ ਗਿੱਲ ਦਾ ਤੁਆਰਫ਼ ਕਰਵਾਉਂਦਿਆਂ ਵਿਕੀਪੀਡੀਆ ਦੀ ਅਜੋਕੇ ਯੁੱਗ ਵਿੱਚ ਜ਼ਰੂਰਤ ਅਤੇ ਭਰੋਸੇਯੋਗਤਾ ਬਾਰੇ ਚਾਨਣਾ ਪਾਇਆ ਗਿਆ। 

ਪੜ੍ਹੋ ਇਹ ਅਹਿਮ ਖ਼ਬਰ-ਦੁਬਈ 'ਚ ਬਣ ਰਹੀ 100 ਮੰਜ਼ਿਲਾ ਇਮਾਰਤ, ਵੇਖੋ ਸ਼ਾਨਦਾਰ ਤਸਵੀਰਾਂ

ਇਸ ਸੰਖੇਪ ਸਮਾਗਮ ਵਿੱਚ ਪੰਜਾਬੀ ਲੇਖਕ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁੱਖੀ ਡਾ: ਗੋਪਾਲ ਸਿੰਘ ਬੁੱਟਰ ਦੀ ਡਾ: ਵਰਿਆਮ ਸੰਧੂ ਦੀ ਕਹਾਣੀ ਕਲਾ ਬਾਰੇ ਆਲੋਚਨਾ ਦੀ ਪੁਸਤਕ ‘ਕਥਾ ਚਿੰਤਨ : ਵਰਿਆਮ ਸੰਧੂ ਦੀਆਂ ਕਹਾਣੀਆਂ ਵਿੱਚ ਸਭਿਆਚਾਰਕ ਸੰਕਟ’ ਲੋਕ ਅਰਪਣ ਕੀਤੀ ਗਈ। ਗੀਤਕਾਰ ਸੁਰਜੀਤ ਸੰਧੂ ਨੇ ਸਾਂਝੇ ਪੰਜਾਬ ਨੂੰ ਸਮਰਪਿਤ ਆਪਣੇ ਗੀਤ ਨਾਲ ਮਾਹੌਲ ਬੰਨ ਦਿੱਤਾ। ਦਲਵੀਰ ਹਲਵਾਰਵੀ ਜੀ ਵੱਲੋਂ ਇਪਸਾ ਦਾ ਸੰਖੇਪ ਇਤਿਹਾਸ ਅਤੇ ਕਾਰਜਾਂ ਬਾਰੇ ਦੱਸਿਆ ਅਤੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਸਾਹਿਤ ਵਿੰਗ ਦੇ ਪ੍ਰਧਾਨ ਸੁਰਜੀਤ ਸੰਧੂ, ਇਪਸਾ ਦੇ ਆਬਜ਼ਰਵਰ ਸੈਮੀ ਸਿੱਧੂ, ਸਪੋਕਸਮੈਨ ਦਲਵੀਰ ਹਲਵਾਰਵੀ, ਗੀਤਕਾਰ ਨਿਰਮਲ ਸਿੰਘ ਦਿਓਲ, ਇਪਸਾ ਦੇ ਮੀਤ ਪ੍ਰਧਾਨ ਪਾਲ ਰਾਊਕੇ, ਲੇਖਕ ਪੁਸ਼ਪਿੰਦਰ ਤੂਰ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਵੱਲੋਂ ਬਾਖੂਬੀ ਨਿਭਾਈ ਗਈ।


Vandana

Content Editor

Related News