ਅਮਰੀਕਾ ਰਾਸ਼ਟਰਪਤੀ ਚੋਣਾਂ : ਨਿਵੇਸ਼ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ, ਨੌਕਰੀਪੇਸ਼ਾ ਕਮਲਾ ਨਾਲ

Sunday, Aug 04, 2024 - 05:15 PM (IST)

ਅਮਰੀਕਾ ਰਾਸ਼ਟਰਪਤੀ ਚੋਣਾਂ : ਨਿਵੇਸ਼ ਫਰਮਾਂ ਦਾ ਟਰੰਪ ਨੂੰ ਵੱਡਾ ਸਮਰਥਨ, ਨੌਕਰੀਪੇਸ਼ਾ ਕਮਲਾ ਨਾਲ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਇਨਵੈਸਟਮੈਂਟ ਮਤਲਬ ਨਿਵੇਸ਼ ਅਤੇ ਸਕਿਓਰਿਟੀਜ਼ ਫਰਮਾਂ ਦੀ ਪਸੰਦ ਬਣ ਗਏ ਹਨ। ਟਰੰਪ ਨੂੰ ਹੁਣ ਤੱਕ ਇੱਥੋਂ 955 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ, ਜਦੋਂ ਕਿ ਡੈਮੋਕ੍ਰੇਟਿਕ ਉਮੀਦਵਾਰ ਕਮਲਾ ਹੈਰਿਸ ਨੂੰ ਨਿਵੇਸ਼ ਫਰਮਾਂ ਤੋਂ ਸਿਰਫ 163 ਕਰੋੜ ਰੁਪਏ ਮਿਲੇ ਹਨ। ਟਰੰਪ ਨੂੰ ਇਸ ਖੇਤਰ ਤੋਂ ਪੰਜ ਗੁਣਾ ਜ਼ਿਆਦਾ ਚੰਦਾ ਮਿਲਿਆ ਹੈ। ਰਿਟਾਇਰਡ ਲੋਕਾਂ ਨੇ ਵੀ ਦਾਨ ਦੇ ਮਾਮਲੇ 'ਚ ਟਰੰਪ ਨੂੰ ਚੁਣਿਆ ਹੈ। ਟਰੰਪ ਨੂੰ ਸੇਵਾਮੁਕਤ ਲੋਕਾਂ ਤੋਂ 775 ਕਰੋੜ ਰੁਪਏ ਮਿਲੇ ਹਨ ਜਦਕਿ ਕਮਲਾ ਨੂੰ 183 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਇਸ ਦਾ ਮੁੱਖ ਕਾਰਨ ਟਰੰਪ ਦੀਆਂ ਸੱਜੇ-ਪੱਖੀ ਰਾਸ਼ਟਰਵਾਦੀ ਨੀਤੀਆਂ ਲਈ ਸੇਵਾਮੁਕਤ ਲੋਕਾਂ ਦਾ ਸਮਰਥਨ ਹੈ। ਉਹ ਟਰੰਪ ਦੇ ਰਿਟਾਇਰਮੈਂਟ ਲਾਭ ਟੈਕਸ ਕਟੌਤੀ ਦੇ ਵੱਡੇ ਸਮਰਥਕਾਂ ਵਜੋਂ ਉਭਰੇ ਹਨ। ਕਮਲਾ ਹੈਰਿਸ ਨੂੰ ਨੌਕਰੀਪੇਸ਼ਾ ਲੋਕਾਂ ਤੋਂ ਦਾਨ ਵਜੋਂ 34 ਕਰੋੜ ਰੁਪਏ ਮਿਲੇ ਹਨ ਜਦਕਿ ਟਰੰਪ ਨੂੰ ਇਸ ਸ਼੍ਰੇਣੀ ਤੋਂ 18 ਕਰੋੜ ਰੁਪਏ ਦਾਨ ਵਜੋਂ ਮਿਲੇ ਹਨ। ਇਸ ਦਾ ਕਾਰਨ ਕਮਲਾ ਦਾ ਮੱਧ ਵਰਗ ਨੂੰ ਟੈਕਸ ਛੋਟ ਦੇਣ ਦਾ ਵਾਅਦਾ ਰਿਹਾ ਹੈ।

ਡੈਮੋਕ੍ਰੇਟਸ ਕਮਲਾ ਨੂੰ ਜ਼ਿਆਦਾ ਦਾਨ ਦੇ ਰਿਹੈ, ਟਰੰਪ ਰਿਪਬਲਿਕਨਾਂ 'ਚ ਪਿਛੜੇ

ਕਮਲਾ ਨੂੰ ਆਪਣੀ ਡੈਮੋਕ੍ਰੇਟਿਕ ਪਾਰਟੀ ਅਤੇ ਲਿਬਰਲ ਧੜੇ ਤੋਂ 4453 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਜਦੋਂ ਕਿ ਟਰੰਪ ਨੂੰ ਆਪਣੀ ਰਿਪਬਲਿਕਨ ਪਾਰਟੀ ਤੋਂ ਸਿਰਫ 355 ਕਰੋੜ ਰੁਪਏ ਦਾ ਦਾਨ ਪ੍ਰਾਪਤ ਕੀਤਾ। ਜਦੋਂ ਤੱਕ ਬਾਈਡੇਨ ਦੌੜ ਵਿੱਚ ਸਨ, ਉਦੋਂ ਤੱਕ ਡੈਮੋਕ੍ਰੇਟਸ ਨੇ 2000 ਕਰੋੜ ਰੁਪਏ ਦਾਨ ਕੀਤੇ ਸਨ, 13 ਦਿਨਾਂ ਦੇ ਅੰਦਰ ਕਮਲਾ ਨੇ 2400 ਕਰੋੜ ਰੁਪਏ ਜੁਟਾਏ ਹਨ। ਜਦਕਿ ਟਰੰਪ ਨੇ ਇਨ੍ਹਾਂ 13 ਦਿਨਾਂ 'ਚ ਆਪਣੀ ਪਾਰਟੀ ਤੋਂ 55 ਕਰੋੜ ਰੁਪਏ ਇਕੱਠੇ ਕੀਤੇ।  

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਰਾਸ਼ਟਰਪਤੀ ਚੋਣਾਂ : ਟਰੰਪ 4 ਸਤੰਬਰ ਨੂੰ ਕਮਲਾ ਹੈਰਿਸ ਨਾਲ ਬਹਿਸ ਲਈ ਸਹਿਮਤ

ਭੱਜ ਰਿਹੈ ਟਰੰਪ 

ਕਮਲਾ ਨੇ ਸ਼ਨੀਵਾਰ ਨੂੰ ਕਿਹਾ, ਟਰੰਪ ਬਹਿਸ ਤੋਂ ਭੱਜ ਰਹੇ ਹਨ। ਦਰਅਸਲ, ਬਹਿਸ 10 ਸਤੰਬਰ ਨੂੰ ਏ.ਬੀ.ਸੀ ਨਿਊਜ਼ 'ਤੇ ਹੋਣੀ ਸੀ ਪਰ ਟਰੰਪ ਹੁਣ ਕਹਿ ਰਹੇ ਹਨ ਕਿ ਬਹਿਸ 4 ਸਤੰਬਰ ਨੂੰ ਫੌਕਸ ਨਿਊਜ਼ 'ਤੇ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਫੌਕਸ ਨਿਊਜ਼ ਟਰੰਪ ਪੱਖੀ ਚੈਨਲ ਹੈ। 

ਟਰੰਪ ਨੇ ਕ੍ਰਿਪਟੋ ਮੁਦਰਾ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ, ਮਸਕ ਇਸ ਏਜੰਡੇ 'ਤੇ ਇਕੱਠਾ ਕਰ ਰਿਹੈ ਫੰਡ 

ਟਰੰਪ ਅਮਰੀਕਾ ਵਿੱਚ ਕ੍ਰਿਪਟੋ ਕਰੰਸੀ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕਰ ਰਹੇ ਹਨ। ਇਸ ਏਜੰਡੇ 'ਤੇ, ਟੇਸਲਾ ਦੇ ਸੀ.ਈ.ਓ ਐਲੋਨ ਮਸਕ ਟਰੰਪ ਦੇ ਹੱਕ ਵਿੱਚ ਫੰਡ ਇਕੱਠਾ ਕਰ ਰਹੇ ਹਨ। ਟਰੰਪ ਨੂੰ ਹੁਣ ਪਿਛਲੇ ਹਫ਼ਤੇ ਜੇਪੀ ਮੋਰਗਨ ਅਤੇ ਬਲੈਕ ਸਟੋਨ ਦੇ ਸਟੀਵ ਸ਼ਵਾਰਜ਼ਮੈਨ ਤੋਂ 200 ਕਰੋੜ ਰੁਪਏ ਤੋਂ ਵੱਧ ਦਾ ਚੰਦਾ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News