ਇੰਟੀਮੇਟ ਪਲ ’ਚ ਨਹੀਂ ਕੀਤੀ ਕੰਡੋਮ ਦੀ ਵਰਤੋਂ, ਔਰਤ ਨੇ ਕੀਤਾ ਰੇਪ ਕੇਸ

Saturday, Jan 18, 2020 - 07:17 PM (IST)

ਇੰਟੀਮੇਟ ਪਲ ’ਚ ਨਹੀਂ ਕੀਤੀ ਕੰਡੋਮ ਦੀ ਵਰਤੋਂ, ਔਰਤ ਨੇ ਕੀਤਾ ਰੇਪ ਕੇਸ

ਲੰਡਨ (ਇੰਟ.)-ਬ੍ਰਿਟੇਨ ’ਚ ਡੇਟ ਕਰ ਰਹੀ ਇਕ ਔਰਤ ਨਾਲ ਸੈਕਸ ਦੌਰਾਨ ਕੰਡੋਮ ਇਸਤੇਮਾਲ ਨਾ ਕਰਨ ਕਰ ਕੇ ਇਕ ਡਾਕਟਰ ’ਤੇ ਰੇਪ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਦੋਸ਼ ਸਾਹਮਣੇ ਆਉਣ ਤੋਂ ਬਾਅਦ 40 ਸਾਲ ਦੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੱਸ ਦੇਈਏ ਕਿ ਦੁਨੀਆ ਦੇ ਕਈ ਦੇਸ਼ਾਂ ’ਚ ਪਾਰਟਨਰ ਦੀ ਇੱਛਾ ਦੇ ਖਿਲਾਫ ਜਾਂ ਝੂਠ ਬੋਲ ਕੇ ਜੇਕਰ ਸੈਕਸ ਦੌਰਾਨ ਕੰਡੋਮ ਹਟਾ ਲਿਆ ਜਾਂਦਾ ਹੈ ਤਾਂ ਇਸ ਨੂੰ ਰੇਪ ਮੰਨਿਆ ਜਾਂਦਾ ਹੈ। ਕੋਰਟ ਇਸ ਨੂੰ ਸਹਿਮਤੀ ਦਾ ਉਲੰਘਣਾ ਮੰਨਦੀ ਹੈ।

ਬ੍ਰਿਟੇਨ ਦੇ ਟਵਿਕਨਹਮ ਦੇ ਰਹਿਣ ਵਾਲੇ ਮੈਥਿਯੂ ਮਿਡਲਸਬ੍ਰਾਗ ਦੇ ਸਰਕਾਰੀ ਹਸਪਤਾਲ ’ਚ ਕੰਮ ਕਰਦੇ ਸਨ। ਪ੍ਰਾਸੀਕਿਊਟਰ ਨੇ ਕੋਰਟ ਨੂੰ ਦੱਸਿਆ ਕਿ ਪੀੜਤਾ ਸਮਝ ਰਹੀ ਸੀ ਕਿ ਮੈਥਿਯੂ ਕੰਡੋਮ ਦਾ ਇਸਤੇਮਾਲ ਕਰ ਰਹੇ ਹਨ। ਇਕ ਅਧਿਕਾਰੀ ਨੇ ਕੋਰਟ ਨੂੰ ਦੱਸਿਆ ਕਿ ਪੀੜਤਾ ਨੇ ਕਿਹਾ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਮੈਥਿਯੂ ਕੰਡੋਮ ਦਾ ਇਸਤੇਮਾਲ ਨਹੀਂ ਕਰ ਰਹੇ ਤਾਂ ਉਹ ਸੈਕਸ ਲਈ ਸਹਿਮਤੀ ਨਹੀਂ ਦਿੰਦੀ, ਇਸ ਲਈ ਇਹ ਕਹਿ ਸਕਦੇ ਹਾਂ ਕਿ ਮੈਥਿਯੂ ਨੇ ਪੀੜਤਾ ਦਾ ਰੇਪ ਕੀਤਾ।


author

Sunny Mehra

Content Editor

Related News