International Yoga Day: ਯੋਗਾ ਵਿਸ਼ਵ ਗੁਰੂ ਹੈ ''ਭਾਰਤ'', ਜਾਣੋ ਇਸ ਸਾਲ ਦੀ ਥੀਮ

06/21/2020 5:58:01 PM

ਇੰਟਰਨੈਸ਼ਨਲ ਡੈਸਕ (ਬਿਊਰੋ) 21 ਜੂਨ, 2020 ਨੂੰ ਭਾਰਤ ਹੀ ਨਹੀਂ ਸਗੋਂ ਦੁਨੀਆ ਦੀ ਲੱਗਭਗ ਅੱਧੀ ਆਬਾਦੀ ਯੋਗਾ ਦਿਵਸ ਮਨਾ ਰਹੀ ਹੈ। ਕੋਰੋਨਾਵਾਇਰਸ ਮਹਾਮਾਰੀ ਨੇ ਗਲੋਬਲ ਪੱਧਰ 'ਤੇ ਕਈ ਚੀਜ਼ਾਂ ਨੂੰ ਪ੍ਰਭਾਵਿਤ ਕੀਤਾ ਹੈ।ਇਸ ਵਾਰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਜਗ੍ਹਾ-ਜਗ੍ਹਾ ਹੋਣ ਵਾਲੇ ਸਮਾਰੋਹ ਵੀ ਛੋਟੇ ਪੱਧਰ 'ਤੇ ਆਯੋਜਿਤ ਹੋਣਗੇ। ਅੱਜ ਭਾਵ 21 ਜੂਨ ਨੂੰ ਵੱਡੇ-ਵੱਡੇ ਆਯੋਜਨ ਹੁੰਦੇ ਸਨ ਜਿੱਥੇ ਯੋਗ ਆਸਣਾਂ ਦੇ ਵਿਭਿੰਨ ਫਾਇਦੇ ਅਤੇ ਸਿਹਤ 'ਤੇ ਪੈਣ ਵਾਲੇ ਪ੍ਰਭਾਵਾਂ ਦੇ ਬਾਰੇ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੰਬੋਧਿਤ ਵੀ ਕੀਤਾ ਜਾਂਦਾ ਸੀ। ਇਸ ਵਾਰ ਕੋਰੋਨਾਵਇਰਸ ਦੇ ਕਾਰਨ ਸਮਾਜਿਕ ਦੂਰੀ ਦੇ ਨਿਯਮ ਦਾ ਧਿਆਨ ਰੱਖਦਿਆਂ ਕਿਸੇ ਵੀ ਤਰ੍ਹਾਂ ਦੇ ਵੱਡੇ ਸਮਾਰੋਹ ਦਾ ਆਯੋਜਨ ਨਹੀਂ ਕੀਤਾ ਜਾ ਰਿਹਾ ਹੈ। 

ਸੰਯੁਕਤ ਰਾਸ਼ਟਰ ਸੁਰੱਖਿਆ ਸੰਘ ਨੇ ਅੰਤਰਰਾਸ਼ਟਰੀ ਯੋਗਾ ਦਿਵਸ 2020 ਦੀ ਥੀਮ ਵੀ ਇਸੇ ਗੱਲ ਨੂੰ ਧਿਆਨ ਵਿਚ ਰੱਖਦਿਆਂ ਹੋਏ ਰੱਖੀ ਹੈ। ਅੱਜ ਅਸੀਂ ਤੁਹਾਨੂੰ ਯੋਗਾ ਦਿਵਸ ਦੇ ਬਾਰੇ ਵਿਚ ਕੁਝ ਖਾਸ ਗੱਲਾਂ ਦੱਸ ਰਹੇ ਹਾਂ।

ਜਾਣੋ ਅੰਤਰਰਾਸ਼ਟਰੀ ਯੋਗਾ ਦਿਵਸ 2020 ਦੀ ਥੀਮ
ਅੰਤਰਰਾਸ਼ਟਰੀ ਯੋਗਾ ਦਿਵਸ 2020 ਅੱਜ ਮਤਲਬ 21 ਜੂਨ, 2020 ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸੰਘ ਵੱਲੋਂ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਨ ਇਸ ਵਾਰ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਥੀਮ ਨੂੰ ਕਾਫੀ ਵਿਚਾਰ ਵਟਾਂਦਰੇ ਦੇ ਬਾਅਦ ਰੱਖਿਆ ਗਿਆ ਹੈ। ਕੋਰੋਨਾਵਾਇਰਸ ਤੋਂ ਬਚੇ ਰਹਿਣ ਲਈ ਸਮਾਜਿਕ ਦੂਰੀ ਬਹੁਤ ਮਹੱਤਵਪੂਰਣ ਹੈ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ ਸੰਘ ਵੱਲੋਂ ਅੰਤਰਰਾਸ਼ਟਰੀ ਯੋਗਾ ਦਿਵਸ 2020 ਦੀ ਥੀਮ "Yoga For Health - Yoga From Home" ਰੱਖੀ ਗਈ ਹੈ। ਇਸ ਦਾ ਮਤਲਬ 'ਸਿਹਤ ਲਈ ਯੋਗਾ-ਘਰ ਤੋਂ ਯੋਗਾ' ਹੈ। ਲੋਕਾਂ ਵੱਲੋਂ ਇਸ ਥੀਮ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਵਿਚ ਮਦਦ ਮਿਲੇ ਅਤੇ ਅੰਤਰਰਾਸ਼ਟਰੀ ਯੋਗਾ ਦਿਵਸ 'ਤੇ ਰੱਖੀ ਗਈ ਥੀਮ ਦਾ ਉਦੇਸ਼ ਵੀ ਸਾਰਥਕ ਸਾਬਤ ਹੋਵੇ।

ਪਹਿਲੀ ਵਾਰ ਭਾਰਤ 'ਚ ਮਨਾਇਆ ਗਿਆ ਸੀ ਅੰਤਰਰਾਸ਼ਟਰੀ ਯੋਗਾ ਦਿਵਸ
ਯੋਗਾ ਵਿਚ ਪੂਰੀ ਦੁਨੀਆ ਦਾ ਵਿਸ਼ਵ ਗੁਰੂ ਬਣਨ ਵਾਲੇ ਭਾਰਤ ਵਿਚ ਪਹਿਲਾ ਵਿਸ਼ਵ ਯੋਗਾ ਦਿਵਸ 21 ਜੂਨ, 2015 ਨੂੰ ਨਵੀਂ ਦਿੱਲੀ ਦੇ ਰਾਜਪਥ ਵਿਚ ਮਨਾਇਆ ਗਿਆ ਸੀ। ਅੰਕੜਿਆਂ ਦੀ ਮੰਨੀਏ ਤਾਂ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿਚ ਕਰੀਬ 35,985 ਲੋਕਾਂ ਨੇ ਇਕੱਠੇ 35 ਮਿੰਟ ਤੱਕ ਤਕਰੀਬਨ 21 ਤਰ੍ਹਾਂ ਦੇ ਵੱਖ-ਵੱਖ ਯੋਗ ਆਸਣਾਂ ਨੂੰ ਕੀਤਾ ਸੀ।

ਬਣਾਏ ਕਈ ਰਿਕਾਰਡ
ਇਸ ਦੌਰਾਨ 2 ਗਿਨੀਜ਼ ਵਰਲਡ ਰਿਕਾਰਡ ਵੀ ਬਣਾਏ ਗਏ ਸਨ। ਪਹਿਲਾ ਰਿਕਾਰਡ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠੇ ਇਕ ਜਗ੍ਹਾਂ 'ਤੇ ਯੋਗ ਆਸਣ ਕਰਨ ਬਣਿਆ ਅਤੇ ਦੂਜਾ ਰਿਕਾਰਡ 84 ਵੱਖ-ਵੱਖ ਕੌਮੀਅਤ ਵਾਲੇ ਲੋਕਾਂ ਵੱਲੋਂ ਇਸ ਆਯੋਜਨ ਵਿਚ ਸ਼ਾਮਲ ਹੋਣ ਦੇ ਕਾਰਨ ਬਣਿਆ ਸੀ। ਇਹ ਆਯੋਜਨ ਮਨਿਸਟਰੀ ਆਫ ਆਯੁਸ਼ (ਆਯੁਰਵੇਦ, ਯੋਗਾ ਅਤੇ ਨਿਊਰੋਥੇਰੇਪੀ, ਯੂਨਾਨ, ਸਿੱਧ ਅਤੇ ਹੋਮਿਓਪੈਥੀ) ਦੇ ਵੱਲੋਂ ਕੀਤਾ ਗਿਆ ਸੀ। 21 ਜੂਨ, 2015 ਨੂੰ ਪਹਿਲਾ ਅੰਤਰਰਾਸ਼ਟਰੀ ਯੋਗਾ ਦਿਵਸ ਦੁਨੀਆ ਦੇ ਕਰੀਬ 190 ਦੇਸ਼ਾਂ ਨੇ ਮਨਾਇਆ ਸੀ। ਫਿਲਹਾਲ ਭਾਰਤ ਅੱਜ ਪੂਰੀ ਦੁਨੀਆ ਦਾ ਵਿਸ਼ਵ ਗੁਰੂ ਬਣ ਚੁੱਕਾ ਹੈ। ਯੋਗਾ 'ਤੇ ਅਜਿਹੀਆਂ ਕਈ ਰਿਸਰਚਾਂ ਵੀ ਹੋ ਚੁੱਕੀਆਂ ਹਨ ਜਿਹਨਾਂ ਵਿਚ ਇਸ ਗੱਲ ਦਾ ਦਾਅਵਾ ਕੀਤਾ ਜਾ ਚੁੱਕਾ ਹੈ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਅਤੇ ਉਸ ਦੇ ਖਤਰੇ ਤੋਂ ਬਚੇ ਰਹਿਣ ਦੇ ਲਈ ਯੋਗਾ ਕਿਰਿਆਸ਼ੀਲ ਰੂਪ ਨਾਲ ਫਾਇਦਾ ਪਹੁੰਚਾਉਂਦਾ ਹੈ। ਇਸ ਲਈ ਆਪਣੀ ਰੁਟੀਨ ਵਿਚ ਤੁਸੀਂ ਵੀ ਯੋਗਾ ਨੂੰ ਸ਼ਾਮਲ ਕਰੋ। ਸਿਹਤਮੰਦ ਰਹੋ ਅਤੇ ਖੁਸ਼ਹਾਲ ਜ਼ਿੰਦਗੀ ਜੀਓ।


Vandana

Content Editor

Related News