ਕਿਸੇ ਵਿਅਕਤੀ ਦੇ ਸੁਭਾਅ ''ਤੇ ਨਿਰਭਰ ਨਾ ਹੋਵੇ ਅੰਤਰਰਾਸ਼ਟਰੀ ਸਬੰਧ : ਰੂਸ
Saturday, Apr 14, 2018 - 02:24 AM (IST)

ਮਾਸਕੋ — ਸੀਰੀਆ 'ਚ ਸਖਤ ਕੈਮੀਕਲ ਅਟੈਕ ਨੂੰ ਲੈ ਕੇ ਅਮਰੀਕਾ ਅਤੇ ਰੂਸ 'ਚ ਤਣਾਤਣੀ ਜਾਰੀ ਹੈ। ਰੂਸ ਦੇ ਉਪ ਪ੍ਰਧਾਨ ਮੰਤਰੀ ਅਕਾਰਦੀ ਵੋਕ੍ਰੋਵਿਚ ਨੇ ਸ਼ੁੱਕਰਵਾਰ ਨੂੰ ਕਿਹਾ, 'ਅੰਤਰ-ਰਾਸ਼ਟਰੀ ਸਬੰਧ ਕਿਸੇ ਇਕ ਵਿਅਕਤੀ ਦੇ ਮੂਡ 'ਤੇ ਨਿਰਭਰ ਨਹੀਂ ਹੋਣੇ ਚਾਹੀਦੇ। ਸਮੁੰਦਰੋ ਪਾਰ ਸਵੇਰੇ ਉੱਠਦੇ ਹੀ ਕਿਸੇ ਖਾਸ ਆਦਮੀ ਦੇ ਦਿਮਾਗ 'ਚ ਕੀ ਆ ਜਾਵੇ? ਅਸੀਂ ਇਹ ਜ਼ੋਖਮ ਨਹੀਂ ਲੈ ਸਕਦੇ।' ਉਨ੍ਹਾਂ ਦਾ ਇਸ਼ਾਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲ ਸੀ।
ਸੀਰੀਆ 'ਚ ਕੈਮੀਕਲ ਅਟੈਕ ਦੀਆਂ ਖਬਰਾਂ ਆਉਣ ਤੋਂ ਬਾਅਦ ਟਰੰਪ ਨੇ ਬੁੱਧਵਾਰ ਨੂੰ ਉਨ੍ਹਾਂ ਨੇ ਟਵੀਟ ਕੀਤਾ, 'ਅਮਰੀਕੀ ਫੌਜ ਸੀਰੀਆ 'ਤੇ ਜਲਦ ਹੀ ਹਮਲਾ ਕਰ ਸਕਦੀ ਹੈ ਜਾਂ ਨਹੀਂ ਵੀ ਕਰ ਸਕਦੀ।' ਵੋਕ੍ਰੋਵਿਚ ਦਾ ਬਿਆਨ ਟਰੰਪ ਦੇ ਇਨ੍ਹਾਂ ਟਵੀਟਾਂ 'ਤੇ ਪ੍ਰਤੀਕਿਰਿਆ ਮੰਨਿਆ ਜਾ ਰਿਹਾ ਹੈ। ਰੂਸ , ਸੀਰੀਆ ਦਾ ਮਹੱਤਵਪੂਰਨ ਸਹਿਯੋਗੀ ਦੇਸ਼ ਹੈ। ਰੂਸ ਜਿੱਥੇ ਸੀਰੀਆਈ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਨਾਲ ਖੜ੍ਹਾ ਹੈ, ਉਥੇ ਅਮਰੀਕਾ ਅਸਦ ਨੂੰ ਸੱਤਾ 'ਤੋਂ ਹਟਾਉਣਾ ਚਾਹੁੰਦਾ ਹੈ। ਇਸ ਵਿਚਾਲੇ ਵ੍ਹਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਸੀਰੀਆ ਦੇ ਮਸਲੇ 'ਤੇ ਆਪਣੀ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਬੈਠਕ ਕੀਤੀ ਹੈ, ਪਰ ਅਜੇ ਤੱਕ ਕੋਈ ਆਖਰੀ ਫੈਸਲਾ ਨਹੀਂ ਲਿਆ ਗਿਆ ਹੈ।