ਵੱਡੀ ਖ਼ਬਰ: ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਨੇਤਨਯਾਹੂ ਖ਼ਿਲਾਫ਼ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ
Thursday, Nov 21, 2024 - 06:03 PM (IST)
ਹੇਗ (ਏਜੰਸੀ)- ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਯੋਵ ਗੈਲੈਂਟ ਅਤੇ ਹਮਾਸ ਦੇ ਅਧਿਕਾਰੀਆਂ ਖਿਲਾਫ ਗਾਜ਼ਾ ਪੱਟੀ ਵਿੱਚ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਨੇਤਨਯਾਹੂ ਅਤੇ ਹੋਰ ਇਜ਼ਰਾਈਲੀ ਨੇਤਾਵਾਂ ਨੇ ਆਈਸੀਸੀ ਦੇ ਮੁੱਖ ਵਕੀਲ ਕਰੀਮ ਖਾਨ ਦੁਆਰਾ ਵਾਰੰਟ ਦੀ ਬੇਨਤੀ ਨੂੰ ਸ਼ਰਮਨਾਕ ਅਤੇ ਯਹੂਦੀ ਵਿਰੋਧੀ ਦੱਸਦਿਆਂ ਨਿੰਦਾ ਕੀਤੀ ਹੈ। ਹਮਾਸ ਨੇ ਵੀ ਇਸ ਬੇਨਤੀ ਦੀ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ: ਧੀ ਨੇ ਪਿਤਾ ਦੀ ਆਖਰੀ ਇੱਛਾ ਕੀਤੀ ਪੂਰੀ, ਅਸਥੀਆਂ 'ਤੇ ਉਗਾਇਆ ਭੰਗ ਦਾ ਬੂਟਾ ਤੇ ਫਿਰ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8