ਅਮਰੀਕਾ ''ਚ ਇਕ ਬੇਕਸੂਰ ਨੂੰ ਮਿਲਿਆ ਇਨਸਾਫ, ਮਿਲੇਗਾ 419 ਕਰੋੜ ਰੁਪਏ ਮੁਆਵਜ਼ਾ

Thursday, Sep 12, 2024 - 02:24 PM (IST)

ਨਿਊਯਾਰਕ (ਰਾਜ ਗੋਗਨਾ )- ਮਹਾਂਸ਼ਕਤੀ ਦੇਸ਼ ਅਮਰੀਕਾ ਵਿੱਚ ਇੱਕ ਆਦਮੀ ਨੂੰ ਗ਼ਲਤੀ ਨਾਲ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਆਖਰਕਾਰ ਮਾਮਲੇ ਦਾ ਪਤਾ ਲੱਗਣ 'ਤੇ ਉਸ ਨੂੰ ਬਰੀ ਕਰ ਦਿੱਤਾ ਗਿਆ ਅਤੇ 50 ਮਿਲੀਅਨ ਡਾਲਰ ਦਾ ਮੁਆਵਜ਼ਾ ਦੇਣ ਦਾ ਵੀ ਹੁਕਮ ਦਿੱਤਾ ਗਿਆ। ਸੰਨ 2008 ਵਿੱਚ ਸ਼ਿਕਾਗੋ ਪੁਲਸ ਨੇ ਮਾਰਸੇਲ ਬ੍ਰਾਊਨ ਨਾਮ ਦੇ ਇੱਕ ਵਿਅਕਤੀ ਨੂੰ ਇੱਕ 19 ਸਾਲਾ ਵਿਅਕਤੀ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਸ ਸਮੇਂ ਇਸ ਮਾਮਲੇ ਦੀ ਜਾਂਚ ਕਰਨ ਵਾਲੀ ਅਦਾਲਤ ਨੇ ਉਸ ਨੂੰ ਦੋਸ਼ੀ ਪਾਇਆ ਅਤੇ ਉਸ ਨੂੰ 35 ਸਾਲ ਦੀ ਕੈਦ ਦੀ ਸਜ਼ਾ ਸੁਣਾਈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀ ਮਹਿੰਗਾਈ ਨੇ ਕੀਤਾ ਬੁਰਾ ਹਾਲ, 52 ਲੱਖ ਕਮਾਉਣ ਵਾਲੇ ਭਾਰਤੀ ਨੇ ਫਰੋਲਿਆ ਦੁੱਖ

PunjabKesari

ਹਾਲ ਹੀ 'ਚ ਇਕ ਅਹਿਮ ਹੁਕਮ ਜਾਰੀ 

ਹਾਲਾਂਕਿ, 2018 ਵਿੱਚ ਮਾਰਸ਼ਲ ਬ੍ਰਾਊਨ ਦੇ ਵਕੀਲਾਂ ਨੇ ਅਦਾਲਤ ਵਿੱਚ ਇਹ ਦਾਅਵਾ ਕਰਦੇ ਹੋਏ ਸਬੂਤ ਪੇਸ਼ ਕੀਤੇ ਕਿ ਉਸਨੂੰ ਇਕਬਾਲ ਕਰਨ ਲਈ ਮਜਬੂਰ ਕੀਤਾ ਗਿਆ ਸੀ। ਨਤੀਜੇ ਵਜੋਂ ਅਦਾਲਤ ਨੇ ਉਸ ਵਿਰੁੱਧ ਦਰਜ ਕੇਸ ਨੂੰ ਖਾਰਜ ਕਰ ਦਿੱਤਾ ਅਤੇ ਬਰਾਊਨ ਨੂੰ ਰਿਹਾਅ ਕਰ ਦਿੱਤਾ। ਇਸ ਹੁਕਮ ਵਿੱਚ ਬਰਾਊਨ ਨੇ ਝੂਠੇ ਕੇਸ ਵਿੱਚ ਆਪਣੀ ਕੈਦ ਨੂੰ ਚੁਣੌਤੀ ਦਿੰਦੇ ਹੋਏ ਅਦਾਲਤ ਵਿੱਚ ਪਹੁੰਚ ਕੀਤੀ ਸੀ। ਇਸ ਦੀ ਜਾਂਚ ਕਰਨ ਵਾਲੀ ਸ਼ਿਕਾਗੋ ਫੈਡਰਲ ਕੋਰਟ ਨੇ ਹਾਲ ਹੀ 'ਚ ਇਕ ਅਹਿਮ ਹੁਕਮ ਜਾਰੀ ਕੀਤਾ ਜੋ ਚਰਚਾ ਵਿਚ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਅਰਬ 'ਚ ਉਮਰਾਹ ਲਈ ਜਾਣ ਵਾਲਿਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ

ਅਮਰੀਕਾ ਦੀ ਸ਼ਿਕਾਗੋ ਫੈਡਰਲ ਜਿਊਰੀ ਅਦਾਲਤ ਨੇ ਹਾਲ ਹੀ ਵਿੱਚ ਇਹ ਹੁਕਮ ਦਿੱਤਾ ਹੈ ਕਿ ਮਾਰਸ਼ਲ  ਬ੍ਰਾਊਨ ਨੂੰ ਇੱਕ ਝੂਠੇ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਲਈ 10 ਮਿਲੀਅਨ ਡਾਲਰ ਤੇ ਉਸਨੂੰ 10 ਸਾਲ ਦੀ ਕੈਦ ਦੀ ਸਜ਼ਾ ਦੇਣ ਲਈ ਹੋਰ 40 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਜਾਵੇ ਭਾਵ ਕੁੱਲ 50 ਮਿਲੀਅਨ ਡਾਲਰ । ਭਾਰਤੀ ਮੁਦਰਾ ਵਿੱਚ ਇਹ ਲਗਭਗ 419 ਕਰੋੜ ਰੁਪਏ ਦਾ ਮੁਆਵਜ਼ਾ ਹੈ। ਬ੍ਰਾਊਨ ਨੇ ਅਦਾਲਤ ਦੇ ਫ਼ੈਸਲੇ 'ਤੇ ਖੁਸ਼ੀ ਪ੍ਰਗਟਾਈ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਮਿਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News