ਅਮਰੀਕਾ : ਸ਼ਾਪਿੰਗ ਸੈਂਟਰ ''ਚ ਜ਼ੋਰਦਾਰ ਧਮਾਕਾ, ਵਿਦਿਆਰਥੀਆਂ ਸਣੇ ਕਈ ਜ਼ਖ਼ਮੀ

Sunday, Oct 18, 2020 - 09:37 AM (IST)

ਅਮਰੀਕਾ : ਸ਼ਾਪਿੰਗ ਸੈਂਟਰ ''ਚ ਜ਼ੋਰਦਾਰ ਧਮਾਕਾ, ਵਿਦਿਆਰਥੀਆਂ ਸਣੇ ਕਈ ਜ਼ਖ਼ਮੀ

ਵਾਸ਼ਿੰਗਟਨ- ਅਮਰੀਕਾ ਦੇ ਵਰਜੀਨੀਆ ਵਿਚ ਇਕ ਸ਼ਾਪਿੰਗ ਸੈਂਟਰ ਵਿਚ ਧਮਾਕਾ ਹੋਣ ਨਾਲ ਘੱਟੋ-ਘੱਟ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਕਾਲਜ ਦੇ ਵਿਦਿਆਰਥੀ ਹਨ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਸਵੇਰੇ ਦੋ ਮੰਜ਼ਲਾ ਸ਼ਾਪਿੰਗ ਸੈਂਟਰ ਵਿਚ ਇਹ ਧਮਾਕਾ ਹੋਇਆ। ਇਹ ਜੇਮਸ ਮੈਡੀਸਨ ਯੂਨੀਵਰਸਿਟੀ ਦੇ ਬਲਾਕ ਨੇੜੇ ਹੈ, ਜਿੱਥੇ ਕਾਫੀ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ ਦੋ ਹੋਰ ਵਪਾਰਕ ਸੰਸਥਾਵਾਂ ਵਿਚ ਅੱਗ ਲੱਗਣ ਦੇ 3 ਅਲਾਰਮ ਵੱਜੇ। ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਘਟਨਾ ਵਾਲੇ ਸਥਾਨ 'ਤੇ ਹੀ ਮੈਡੀਕਲ ਮਦਦ ਦਿੱਤੀ ਗਈ ਪਰ ਇਕ ਨੂੰ ਹਸਪਤਾਲ ਲੈ ਜਾਣਾ ਪਿਆ। 

ਵਰਜੀਨੀਆ ਗਵਰਨਰ ਰਾਲਫ ਨਾਰਥਮ ਨੇ ਟਵੀਟ ਕਰਕੇ ਦੱਸਿਆ ਕਿ ਇੱਥੇ ਗੈਸ ਧਮਾਕਾ ਹੋਇਆ ਹੈ। ਧਮਾਕੇ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਦੂਰ ਤੱਕ ਧੂੰਏਂ ਦੇ ਗੁਬਾਰ ਨਜ਼ਰ ਆ ਰਹੇ ਹਨ। 

ਨੇੜਿਓਂ ਲੰਘ ਰਹੇ ਵਿਅਕਤੀ ਧਮਾਕੇ ਦੀ ਆਵਾਜ਼ ਸੁਣ ਕੇ ਇਕ ਦਮ ਡਰ ਗਏ। ਫਿਲਹਾਲ ਬਚਾਅ ਅਧਿਕਾਰੀ ਤੇ ਫਾਇਰ ਫਾਈਟਰਜ਼ ਮੌਕੇ 'ਤੇ ਮੌਜੂਦ ਹਨ। 


author

Lalita Mam

Content Editor

Related News