ਚੋਣਾਂ ਵਾਲੇ ਦਿਨ ਜਾਪਾਨ ''ਚ ਆਏ ਤੂਫਾਨ ਨਾਲ 2 ਲੋਕਾਂ ਦੀ ਮੌਤ

Monday, Oct 23, 2017 - 11:02 AM (IST)

ਚੋਣਾਂ ਵਾਲੇ ਦਿਨ ਜਾਪਾਨ ''ਚ ਆਏ ਤੂਫਾਨ ਨਾਲ 2 ਲੋਕਾਂ ਦੀ ਮੌਤ

ਟੋਕਿਓ (ਭਾਸ਼ਾ)— ਜਾਪਾਨ ਵਿਚ ਆਏ ਸ਼ਕਤੀਸ਼ਾਲੀ ਤੂਫਾਨ ਕਾਰਨ 2 ਵਿਅਕਤੀ ਮਾਰੇ ਗਏ, 2 ਲਾਪਤਾ ਹੋ ਗਏ ਅਤੇ ਦਰਜਨਾਂ ਵਿਅਕਤੀ ਜ਼ਖਮੀ ਹੋ ਗਏ ਹਨ। ਤੂਫਾਨ ਅਜਿਹੇ ਮੌਕੇ 'ਤੇ ਆਇਆ, ਜਦੋਂ ਜਾਪਾਨ ਵਿਚ ਰਾਸ਼ਟਰੀ ਚੋਣਾਂ ਲਈ ਵੋਟਿੰਗ ਹੋ ਰਹੀ ਸੀ। ਅਧਿਕਾਰੀਆਂ ਨੇ ਤੱਟੀ ਖੇਤਰਾਂ ਅਤੇ ਨਦੀਆਂ ਕੰਢੇ ਰਹਿਣ ਵਾਲੇ ਲੋਕਾਂ ਨੂੰ ''ਲੈਨ'' ਤੂਫਾਨ ਆਉਣ ਤੋਂ ਪਹਿਲਾਂ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦੀ  ਸਲਾਹ ਦਿੱਤੀ ਸੀ। ਇਸ ਤੂਫਾਨ ਨੂੰ ਉਨ੍ਹਾਂ ਨੇ ''ਭਿਆਨਕ'' ਕਰਾਰ ਦਿੱਤਾ ਸੀ।
''ਲੈਨ'' ਤੂਫਾਨ ਨੇ ਸੋਮਵਾਰ ਦੀ ਸਵੇਰ ਟੋਕਿਓ ਅਤੇ ਨੇੜੇ ਦੇ ਇਲਾਕਿਆਂ ਵਿਚ ਦਸਤਕ ਦਿੱਤੀ। ਕਰੀਬ 6 ਘੰਟੇ ਮਗਰੋਂ ਇਸ ਦਾ ਪ੍ਰਭਾਵ ਘੱਟ ਹੋਇਆ। ਤੂਫਾਨ ਕਾਰਨ ਤੇਜ਼ ਮੀਂਹ ਪਿਆ ਅਤੇ 162 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਹਵਾਵਾਂ ਚੱਲੀਆਂ। ਟੋਕਿਓ ਦੇ ਉਪਨਗਰੀ ਖੇਤਰਾਂ ਵਿਚ ਸੋਮਵਾਰ ਸਵੇਰੇ ਕੁਝ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਦੇਸ਼ ਦੇ ਮੱਧ ਖੇਤਰ ਵਿਚ ਰਾਤ ਨੂੰ ਬਲੈਕ ਆਊਟ ਹੋਣ ਕਾਰਨ ਯਾਤਰੀ ਪਰੇਸ਼ਾਨ ਹੋਏ ਅਤੇ ਫਿਰ ਉੱਤਰੀ ਜਾਪਾਨ ਵਿਚ ਕੁਝ ''ਸ਼ਿਨਕਾਨਸੇਨ'' ਬੁਲੇਟ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਨਿਊਜ਼ ਏਜੰਸੀ ਮੁਤਾਬਕ ਸੋਮਵਾਰ ਨੂੰ ਪਹਿਲਾਂ ਤੋਂ ਤੈਅ 300 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਐਤਵਾਰ ਨੂੰ ਕਰੀਬ 500 ਉਡਾਣਾਂ ਨੂੰ ਤੇਜ਼ ਹਵਾਵਾਂ ਕਾਰਨ ਰੱਦ ਕਰਨਾ ਪਿਆ ਸੀ। ਜਾਪਾਨੀ ਟਾਪੂ ਵਿਚ ਮੌਸਮ ਏਜੰਸੀ ਨੇ ਉੱਚੀਆਂ ਲਹਿਰਾਂ ਉੱਠਣ, ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਸੀ, ਜਿਸ ਮਗਰੋਂ ਪੱਛਮੀ ਜਾਪਾਨ ਵਿਚ ਕੁਝ ਕਿਸ਼ਤੀ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ।


Related News