WHO ਨੂੰ ਦੱਸਣ ਤੋਂ ਕਈ ਮਹੀਨੇ ਪਹਿਲਾਂ ਹੀ ਚੀਨ ''ਚ ਵੱਧ ਗਈ ਸੀ PCR ਟੈਸਟ ਕਿੱਟ ਦੀ ਖਰੀਦ : ਰਿਪੋਰਟ

Tuesday, Oct 05, 2021 - 07:04 PM (IST)

WHO ਨੂੰ ਦੱਸਣ ਤੋਂ ਕਈ ਮਹੀਨੇ ਪਹਿਲਾਂ ਹੀ ਚੀਨ ''ਚ ਵੱਧ ਗਈ ਸੀ PCR ਟੈਸਟ ਕਿੱਟ ਦੀ ਖਰੀਦ : ਰਿਪੋਰਟ

ਬੀਜਿੰਗ-ਕੋਰੋਨਾ ਵਾਇਰਸ ਨੂੰ ਲੈ ਕੇ ਚੀਨ 'ਤੇ ਕਈ ਤਰ੍ਹਾਂ ਦੇ ਦੋਸ਼ ਲੱਗਦੇ ਰਹੇ ਹਨ। ਇਸ ਦਰਮਿਆਨ ਇਕ ਸਾਈਬਰ ਸਕਿਓਰਟੀ ਕੰਪਨੀ ਦੀ ਰਿਸਰਚ 'ਚ ਹੈਰਾਨ ਕਰਨ ਵਾਲੇ ਦਾਅਵੇ ਕੀਤੇ ਗਏ ਹਨ। ਰਿਸਰਚ ਰਿਪੋਰਟ ਮੁਤਾਬਕ ਚੀਨ ਦੇ ਜਿਸ ਸੂਬੇ 'ਚ ਕੋਰੋਨਾ ਦੇ ਮਾਮਲੇ ਆਏ ਅਤੇ ਇਹ ਮਹਾਮਾਰੀ ਦਾ ਕੇਂਦਰ ਬਣਿਆ, ਉਥੇ ਕਈ ਮਹੀਨੇ ਪਹਿਲਾਂ ਤੋਂ ਹੀ ਇਸ ਮਹਾਮਾਰੀ ਦੀ ਜਾਂਚ ਲਈ ਇਸਤੇਮਾਲ 'ਚ ਆਉਣ ਵਾਲੀ ਪੀ.ਸੀ.ਆਰ. ਕਿੱਟ (PCR-Kit) ਦੀ ਖਰੀਦਦਾਰੀ ਵੱਡੀ ਗਿਣਤੀ 'ਚ ਸ਼ੁਰੂ ਹੋ ਗਈ ਸੀ ਜਦਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੂੰ ਚੀਨ ਵੱਲੋਂ ਕੋਰੋਨਾ ਦੇ ਬਾਰੇ 'ਚ ਕੁਝ ਨਹੀਂ ਦੱਸਿਆ ਗਿਆ ਸੀ।

ਇਹ ਵੀ ਪੜ੍ਹੋ : ਡੋਨਾਲਡ ਟਰੰਪ ਨੇ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਲਈ ਜੱਜ ਨੂੰ ਕੀਤੀ ਅਪੀਲ

ਆਸਟ੍ਰੇਲੀਆਈ-ਅਮਰੀਕੀ ਫਰਮ ਇੰਟਰਨੈੱਟ 2.0 ਮੁਤਾਬਕ, ਪੋਲੀਮੇਰੇਜ਼ ਚੇਨ ਰਿਐਕਸ਼ਨ (ਪੀ.ਸੀ.ਆਰ.) ਦੀ ਖਰੀਦਦਾਰੀ ਸਾਲ 2019 'ਚ ਹੁਬਈ ਸੂਬੇ 'ਚ ਅਚਾਨਕ ਵਧ ਗਈ ਸੀ। ਸਾਲ ਦੇ ਦੂਜੇ ਹਿੱਸੇ 'ਚ ਇਸ ਦੀ ਖਰੀਦਦਾਰੀ 'ਚ ਹੋਰ ਤੇਜ਼ੀ ਆਈ। ਪੀ.ਸੀ.ਆਰ. ਉਹ ਤਰੀਕਾ ਹੈ, ਜਿਸ 'ਚ ਜਾਂਚਕਰਤਾ ਇਨਫੈਕਸ਼ਨ ਜਾਂ ਜੈਨੇਟਿਕ ਬੀਮਾਰੀ ਨੂੰ ਲੈ ਕੇ ਡੀ.ਐੱਨ.ਏ. ਸੈਂਪਲ ਦੀ ਜਾਂਚ ਕਰਦੇ ਹਨ।

ਇਹ ਵੀ ਪੜ੍ਹੋ : ਕੈਲੀਫੋਰਨੀਆ 'ਚ ਗੋਲੀਬਾਰੀ ਕਾਰਨ ਹੋਈ 1 ਮੌਤ ਤੇ 1 ਜ਼ਖਮੀ

ਮੀਡੀਆ ਰਿਪੋਰਟਸ 'ਚ ਦਾਅਵਾ ਕੀਤਾ ਗਿਆ ਸੀ ਕਿ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ 'ਚ ਸਭ ਤੋਂ ਪਹਿਲਾਂ ਕੋਰੋਨਾ ਦਾ ਮਾਮਲਾ ਸਾਹਮਣੇ ਆਇਆ ਸੀ। ਵਿਸ਼ਵ ਸਿਹਤ ਸੰਗਠਨ ਨੇ ਪਹਿਲੇ ਹੀ ਦੱਸਿਆ ਸੀ ਕਿ ਚੀਨ ਦੇ ਅਧਿਕਾਰੀਆਂ ਨੇ ਉਸ ਨੂੰ 31 ਦਸੰਬਰ 2019 ਨੂੰ ਪਹਿਲੀ ਵਾਰ ਸੂਚਿਤ ਕੀਤਾ ਸੀ ਕਿ ਸ਼ਹਿਰ 'ਚ ਨਿਮੋਨੀਆ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਦਾ ਕਾਰਨ ਪਤਾ ਨਹੀਂ ਹੈ।

ਇਹ ਵੀ ਪੜ੍ਹੋ : ਲਖੀਮਪੁਰ ਘਟਨਾ 'ਤੇ CM ਯੋਗੀ ਨੇ ਪ੍ਰਗਟਾਇਆ ਦੁੱਖ, ਕਿਹਾ-ਘਟਨਾ ਵਾਲੀ ਥਾਂ 'ਤੇ ਆਲਾ ਅਧਿਕਾਰੀਆਂ ਦੀ ਟੀਮ ਕਰ ਰਹੀ ਜਾਂਚ

ਇਸ ਤੋਂ ਬਾਅਦ 7 ਜਨਵਰੀ 2020 ਨੂੰ ਚੀਨੀ ਅਧਿਕਾਰੀਆਂ ਨੇ ਨਵੇਂ ਤਰ੍ਹਾਂ ਦੇ ਕੋਰੋਨਾ ਵਾਇਰਸ ਦੀ ਪਛਾਣ ਕੀਤੀ, ਜਿਸ ਨੂੰ SARC-CoV-2 ਦੇ ਰੂਪ 'ਚ ਜਾਣਿਆ ਗਿਆ। ਮੰਨਿਆ ਜਾਂਦਾ ਹੈ ਕਿ ਇਸ ਵਾਇਰਸ ਨਾਲ ਕੋਰੋਨਾ ਬੀਮਾਰੀ ਫੈਲੀ। ਹੌਲੀ-ਹੌਲੀ ਇਹ ਦੁਨੀਆ ਦੇ ਹਰ ਪਾਸੇ ਫੈਲ ਗਿਆ। ਅੱਜ ਕਰੀਬ 230 ਮਿਲੀਅਨ ਲੋਕ ਇਸ ਮਹਾਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਦੁਨੀਆ ਭਰ 'ਚ 48 ਲੱਖ ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News