ਕੈਨੇਡਾ ਜਾਣ ਤੋਂ ਪਹਿਲਾਂ ਇੰਸ਼ੋਰੰਸ ਸਬੰਧੀ ਜਾਣ ਲਓ ਜ਼ਰੂਰੀ ਗੱਲਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ
Wednesday, Aug 30, 2023 - 12:09 PM (IST)

ਕੈਲਗਰੀ - ਕੈਨੇਡਾ ਵਿੱਚ ਪੜ੍ਹਾਈ ਕਰਨ ਗਏ ਪੰਜਾਬੀ ਵਿਦਿਆਰਥੀਆਂ ਦੇ ਮਾਪੇ ਵੀ ਉਨ੍ਹਾਂ ਦੇ ਸੱਦੇ 'ਤੇ ਕੈਨੇਡਾ ਪਹੁੰਚਦੇ ਹਨ। ਇਸ ਤੋਂ ਇਲਾਵਾ ਕੈਨੇਡਾ ਵਿੱਚ ਸੈਟਲ ਵਿਅਕਤੀਆਂ ਵੱਲੋਂ ਵੀ ਆਪਣੇ ਬਜ਼ੁਰਗਾਂ ਨੂੰ ਕੁਝ ਸਮੇਂ ਲਈ ਕੈਨੇਡਾ ਸੱਦ ਲਿਆ ਜਾਂਦਾ ਹੈ ਪਰ ਅਕਸਰ ਇਨ੍ਹਾਂ ਵੱਲੋਂ ਬੀਮਾ ਕਰਵਾਉਣ ਤੋਂ ਟਾਲਾ ਵੱਟ ਲਿਆ ਜਾਂਦਾ ਹੈ। ਪਰਮਾਤਮਾ ਨਾ ਕਰੇ ਕੇ ਜੇਕਰ ਕੋਈ ਕਿਸੇ ਬੀਮਾਰੀ ਜਾਂ ਸੱਟ ਦਾ ਸ਼ਿਕਾਰ ਹੋ ਜਾਵੇ ਤਾਂ ਫਿਰ ਵੱਡਾ ਖ਼ਰਚਾ ਕਰਨਾ ਪੈਂਦਾ ਹੈ ਕਿਉਂਕਿ ਕੈਨੇਡਾ 'ਚ ਇਲਾਜ ਕਰਵਾਉਣਾ ਬਹੁਤ ਮਹਿੰਗਾ ਹੈ। ਅਜਿਹਾ ਇਸ ਲਈ ਕਿਉਂਕਿ ਤੁਸੀਂ ਉੱਥੇ ਦੇ ਨਾਗਰਿਕ ਜਾਂ ਤੁਹਾਡੇ ਕੋਲ ਪੀ.ਆਰ. ਨਹੀਂ ਹੁੰਦੀ। ਕੈਨੇਡਾ ਦੀ ਸਰਕਾਰ ਆਪਣੇ ਨਾਗਰਿਕਾਂ ਜਾਂ ਉਥੇ ਦੇ ਪੀ.ਆਰ. ਲੋਕਾਂ ਦਾ ਹੀ ਖ਼ਰਚਾ ਚੁੱਕਦੀ ਹੈ, ਕਿਉਂਕਿ ਉਹ ਸਰਕਾਰ ਨੂੰ ਟੈਕਸ ਦਿੰਦੇ ਹਨ। ਇਸ ਕਰਕੇ ਕੈਨੇਡਾ ਪਹੁੰਚ ਰਹੇ ਹਰ ਸ਼ਖ਼ਸ ਲਈ ਇੰਸ਼ੋਰੰਸ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਯਾਤਰਾ ਸੁਖਦਾਇਕ ਰਹੇ। ਇਸ ਸਬੰਧੀ ਪਿਛਲੇ ਦਿਨੀਂ ਕੈਨੇਡਾ ਫੇਰੀ 'ਤੇ ਗਏ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸੋਢੀ ਨੇ ਕੈਲਗਰੀ ਤੋਂ ਪੰਜਾਬ ਇੰਸ਼ੋਰੰਸ ਦੇ ਮਾਲਕ ਰੁਪਿੰਦਰ ਸਿੱਧੂ ਨਾਲ ਵਿਸ਼ੇਸ਼ ਗੱਲ ਬਾਤ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਫਿਰੋਜ਼ਪੁਰ ਦੀ ਔਰਤ ਦਾ ਮਨੀਲਾ ’ਚ ਗੋਲੀਆਂ ਮਾਰ ਕੇ ਕਤਲ
ਰੁਪਿੰਦਰ ਸਿੱਧੂ ਨੇ ਗੱਲ ਬਾਤ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਗੈਰ-ਨਾਗਰਿਕ ਨੂੰ ਕੈਨੇਡਾ ਵਿਚ ਹਸਪਤਾਲ ਵਿਚ ਇਕ ਦਿਨ ਰਹਿਣਾ ਪੈ ਜਾਵੇ ਤਾਂ ਉਸ ਨੂੰ ਇਕ ਦਿਨ ਦੇ 5000 ਡਾਲਰ ਦੇਣੇ ਪੈ ਸਕਦੇ ਹਨ, ਜੋ ਕਿ ਇੰਡੀਆ ਦੇ ਹਿਸਾਬ ਨਾਲ 3 ਲੱਖ ਰੁਪਏ ਦੇ ਕਰੀਬ ਬਣਦੇ ਹਨ। ਇਸ ਲਈ ਜੇਕਰ ਤੁਸੀਂ ਇਸ ਖ਼ਰਚੇ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੀ ਜਾਂ ਮਾਪਿਆਂ ਦੀ ਕੈਨੇਡਾ ਵਿਚ ਇੰਸ਼ੋਰੰਸ ਕਰਾਉਣ ਲਈ 'ਪੰਜਾਬ ਇੰਸ਼ੋਰੰਸ' ਕੰਪਨੀ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੈਨੇਡਾ ਜਾਣ ਤੋਂ ਪਹਿਲਾਂ ਵੀ ਪੰਜਾਬ ਵਿਚ ਬੈਠ ਕੇ 'ਪੰਜਾਬ ਇੰਸ਼ੋਰੰਸ' ਕੰਪਨੀ ਨਾਲ ਵਟਸਐਪ (403-404-3500) 'ਤੇ ਸੰਪਰਕ ਕਰਕੇ ਵੀ ਇੰਸ਼ੋਰੰਸ ਕਰਵਾ ਸਕਦੇ ਹੋ। ਇਸ ਨਾਲ ਅਜਿਹਾ ਹੋਵੇਗਾ ਕਿ ਤੁਸੀਂ ਜਦੋਂ ਵੀ ਇੰਡੀਆ ਤੋਂ ਟਰੈਵਲ ਕਰੋਗੇ, ਉਦੋਂ ਨਾਲ ਹੀ ਇੰਸ਼ੋਰੈਂਸ ਕਵਰੇਜ ਸ਼ੁਰੂ ਹੋ ਜਾਵੇਗੀ।
ਜਾਣੋ ਕਿੰਨੇ ਦਿਨਾਂ ਲਈ ਹੁੰਦੀ ਹੈ ਇੰਸ਼ੋਰੰਸ
ਇਹ ਇੰਸ਼ੋਰੰਸ ਦਿਨਾਂ ਦੇ ਹਿਸਾਬ ਨਾਲ ਹੁੰਦੀ ਹੈ। ਜੇਕਰ ਕੋਈ 15 ਦਿਨਾਂ ਲਈ ਕੈਨੇਡਾ ਜਾ ਰਿਹਾ ਹੈ ਤਾਂ ਉਹ 15 ਦਿਨਾਂ ਲਈ ਵੀ ਇੰਸ਼ੋਰੰਸ ਕਰਵਾ ਸਕਦਾ ਹੈ। ਮਤਲਬ ਕਿ ਤੁਸੀਂ ਜਿੰਨੇ ਵੀ ਦਿਨ ਕੈਨੇਡਾ ਵਿਚ ਰਹਿਣਾ ਹੈ ਉਸ ਹਿਸਾਬ ਨਾਲ ਇੰਸ਼ੋਰੰਸ ਕਰਵਾ ਸਕਦੇ ਹੋ। ਇਸ ਤੋਂ ਇਲਾਵਾ ਇਹ ਇੰਸ਼ੋਰੰਸ ਉਮਰ ਦੇ ਹਿਸਾਬ ਨਾਲ 100,200,300 ਡਾਲਰ ਦੇ ਕੇ ਕਰਵਾ ਸਕਦੇ ਹੋ।
ਇਹ ਵੀ ਪੜ੍ਹੋ: ਪਾਕਿਸਤਾਨ ਗਈ ਭਾਰਤ ਦੀ ਅੰਜੂ ਦਾ ਨਵਾਂ ਬਿਆਨ ਆਇਆ ਸਾਹਮਣੇ, ਹੁਣ ਨਸਰੁੱਲਾ ਨਾਲ ਵਿਆਹ ਤੋਂ ਮੁਕਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।