24 ਸਾਲਾ ਮਸ਼ਹੂਰ ਬਿਊਟੀ ਇੰਨਫਲਾਂਸਰ ਦੀ ਮੌਤ, ਖਾਂਦੀ ਸੀ Lipstick ਸਣੇ ਕਈ ਮੇਕਅੱਪ ਪ੍ਰੋਡਕਟ

Wednesday, Jun 04, 2025 - 01:10 PM (IST)

24 ਸਾਲਾ ਮਸ਼ਹੂਰ ਬਿਊਟੀ ਇੰਨਫਲਾਂਸਰ ਦੀ ਮੌਤ, ਖਾਂਦੀ ਸੀ Lipstick ਸਣੇ ਕਈ ਮੇਕਅੱਪ ਪ੍ਰੋਡਕਟ

ਤਾਈਪੇਈ: ਸੋਸ਼ਲ ਮੀਡੀਆ ਉੱਤੇ ਆਪਣੇ ਅਜੀਬ ਤੇ ਖਤਰਨਾਕ ਕੰਟੈਂਟ ਲਈ ਮਸ਼ਹੂਰ ਤਾਈਵਾਨ ਦੀ 24 ਸਾਲਾ ਬਿਊਟੀ ਇੰਨਫਲਾਂਸਰ 'ਗੁਆਵਾ ਬਿਊਟੀ' (Guava Beauty) ਦੀ ਮੌਤ ਹੋ ਗਈ ਹੈ। ਗੁਆਵਾ ਬਿਊਟੀ ਆਪਣੀਆਂ ਵੀਡੀਓਜ਼ ਵਿੱਚ ਲਿਪਸਟਿਕ, ਬਲਸ਼, ਕਾਟਨ ਪੈਡ ਵਰਗੇ ਕਾਸਮੈਟਿਕ ਉਤਪਾਦ ਖਾਂਦੇ ਹੋਏ ਨਜ਼ਰ ਆਉਂਦੀ ਸੀ। ਉਨ੍ਹਾਂ ਦਾ ਕੰਟੈਂਟ 'ਮੈਕਅੱਪ ਮੁਕਬੰਗ' ਦੇ ਨਾਂ ਨਾਲ ਵਾਇਰਲ ਹੋਇਆ ਸੀ।

ਇਹ ਵੀ ਪੜ੍ਹੋ: IPL 2025: RCB ਨੇ ਜਿੱਤਿਆ ਪਹਿਲਾ ਖਿਤਾਬ, ਪ੍ਰੀਤੀ ਜਿੰਟਾ ਦੀ ਅੱਖ ਹੋਈ ਨਮ

 
 
 
 
 
 
 
 
 
 
 
 
 
 
 
 

A post shared by 芭樂水水 (@guava_beauty_)

ਆਪਣੀ ਆਖ਼ਰੀ ਵੀਡੀਓ ਵਿੱਚ ਉਸਨੇ ਇਕ ਜੈਲੀ-ਟਾਈਪ ਬਲਸ਼ ਖਾਧਾ ਸੀ। ਕੈਪਸ਼ਨ ਸੀ: “ਜੇ ਤੁਸੀਂ ਇਸ ਦੀ ਸਿਫਾਰਸ਼ ਕਰਨ ਦੀ ਹਿੰਮਤ ਰੱਖਦੇ ਹੋ ਤਾਂ ਮੈਂ ਇਸ ਨੂੰ ਖਾਣ ਦੀ ਹਿੰਮਤ ਰੱਖਦੀ ਹਾਂ। ਉਸ ਨੇ ਪਹਿਲਾਂ ਬਲਸ਼ ਨੂੰ ਆਪਣੀਆਂ ਗੱਲਾਂ 'ਤੇ ਲਗਾਇਆ ਅਤੇ ਫਿਰ ਉਸਦਾ ਜੈਲੀ ਹਿੱਸਾ ਫੋਰਕ ਨਾਲ ਮੂੰਹ ਵਿੱਚ ਪਾਇਆ ਅਤੇ ਜਿਵੇਂ ਹੀ ਉਸ ਦੇ ਕਾਸਮੈਟਿਕ ਉਤਪਾਦ ਨੂੰ ਚਬਾਇਆ, ਤਾਂ ਉਸ ਨੇ ਕਿਹਾ, "ਇਹ ਕਰੰਚੀ ਹੈ, ਪਰ ਸੱਚੀ ਕਹਾਂ ਤਾਂ ਬਹੁਤ ਖ਼ਰਾਬ ਸਵਾਦ ਹੈ।" ਉਸਦੇ ਕੁਝ ਪ੍ਰਸ਼ੰਸਕ ਇਹਨਾਂ ਵੀਡੀਓਜ਼ ਨੂੰ ਮਨੋਰੰਜਕ ਮੰਨਦੇ ਸਨ, ਜਦੋਂਕਿ ਕੁਝ ਨੇ ਉਸਦੇ ਸਟੰਟ ਨੂੰ ਖ਼ਤਰਨਾਕ ਦੱਸਿਆ। ਇੱਕ ਯੂਜ਼ਰ ਨੇ ਕੁਮੈਂਟ ਕਰਦਿਆਂ ਲਿਖਿਆ ਸੀ, ਇਹ ਵਿਹਾਰ ਜਨਤਕ ਤੌਰ 'ਤੇ ਨਾ ਕਰੋ। ਇਹ ਰਸਾਇਣਿਕ ਉਤਪਾਦ ਹਨ। ਕਿਸੇ ਹੋਰ ਨੇ ਦੇਖ ਕੇ ਅਜਿਹਾ ਕੀਤਾ ਅਤੇ ਨੁਕਸਾਨ ਹੋਇਆ ਤਾਂ ਕੀ ਤੁਸੀਂ ਜ਼ਿੰਮੇਵਾਰੀ ਲਵੋਗੇ?

ਇਹ ਵੀ ਪੜ੍ਹੋ: ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਦੇ ਨਵੇਂ ਘਰ 'ਚ ਚੋਰੀ, ਨੌਕਰ ਹੀ ਨਿਕਲਿਆ ਚੋਰ

 
 
 
 
 
 
 
 
 
 
 
 
 
 
 
 

A post shared by 芭樂水水 (@guava_beauty_)

ਬਾਇਓ 'ਚ ਦਰਦ ਭਰਿਆ ਸੁਨੇਹਾ

ਮੌਤ ਤੋਂ ਥੋੜ੍ਹੀ ਦੇਰ ਪਹਿਲਾਂ, ਗੁਆਵਾ ਬਿਊਟੀ ਨੇ ਆਪਣਾ ਪ੍ਰੋਫਾਈਲ ਬਾਇਓ ਬਦਲ ਕੇ ਲਿਖਿਆ ਸੀ, ਦੁਨੀਆ ਤੋਂ ਲਾਗ ਆਫ ਹੋ ਰਹੀ ਹਾਂ। ਇਕ ਨਵੇਂ ਸਫ਼ਰ 'ਤੇ ਨਿਕਲ ਰਹੀ ਹਾਂ। ਸਾਰੇ ਕਾਰੋਬਾਰੀ ਸਹਿਯੋਗ ਰੱਦ ਕੀਤੇ ਜਾਂਦੇ ਹਨ। 

ਇਹ ਵੀ ਪੜ੍ਹੋ: "ਸਾਡੇ ਬਗ਼ੈਰ ਨਹੀਂ ਚੱਲਦੀਆਂ ਪੰਜਾਬੀ ਫ਼ਿਲਮਾਂ...", ਇਫ਼ਤਿਖ਼ਾਰ ਠਾਕੁਰ ਨੇ ਮੁੜ ਉਗਲਿਆ ਜ਼ਹਿਰ

ਪਰਿਵਾਰ ਵੱਲੋਂ ਪੁਸ਼ਟੀ

ਉਨ੍ਹਾਂ ਦੇ ਪਰਿਵਾਰ ਨੇ ਅਧਿਕਾਰਿਕ ਬਿਆਨ ਵਿੱਚ ਮੌਤ ਦੀ ਪੁਸ਼ਟੀ ਕਰਦਿਆਂ ਲਿਖਿਆ, “ਸਾਡੀ ਪਿਆਰੀ ਗੁਆਵਾ ਬਿਊਟੀ ਨੇ ਆਪਣੇ ਬਰਸ਼ ਹੇਠਾਂ ਰੱਖ ਦਿੱਤੇ ਅਤੇ 24 ਮਈ ਨੂੰ ਸਵਰਗ ਵਿਚ ਇਕ ਨਵਾਂ ਚੈਨਲ ਸ਼ੁਰੂ ਕਰਨ ਲਈ ਸਦਾ ਲਈ ਰਵਾਨਾ ਹੋ ਗਈ।” ਪਰਿਵਾਰ ਨੇ ਮੌਤ ਦਾ ਸਾਫ ਕਾਰਨ ਨਹੀਂ ਦੱਸਿਆ ਪਰ ਲਿਖਿਆ ਕਿ ਉਹ “ਇਕ ਬੀਮਾਰੀ ਨਾਲ ਜੂਝ ਰਹੀ ਸੀ।”

ਇਹ ਵੀ ਪੜ੍ਹੋ: ਤੂੰ ਮੇਰੀ ਮੈਂ ਤੇਰਾ...'; ਸ਼ਰੇਆਮ ਇਕ-ਦੂਜੇ ਨਾਲ ਰੋਮਾਂਸ ਕਰਦੇ ਨਜ਼ਰ ਆਏ ਕਾਰਤਿਕ ਤੇ ਅੰਨਨਿਆ

ਸਮਾਜਿਕ ਚਿੰਤਾ ਅਤੇ ਸਵਾਲ

ਸੋਸ਼ਲ ਮੀਡੀਆ 'ਤੇ ਲੋਕਾਂ ਨੇ ਸੰਭਾਵਨਾ ਜਤਾਈ ਕਿ ਉਸ ਦੀ ਮੌਤ ਕਾਸਮੈਟਿਕ ਰਸਾਇਣਾਂ ਨਾਲ ਜੁੜੇ ਜ਼ਹਿਰ ਖਾਣ ਕਾਰਨ ਹੋ ਸਕਦੀ ਹੈ। ਮੇਕਅਪ ਸਮੱਗਰੀ ਵਿੱਚ ਆਇਰਨ ਆਕਸਾਈਡ, ਬਿਸਮਥ ਆਕਸੀਕਲੋਰਾਈਡ ਅਤੇ ਕੈਲਸ਼ੀਅਮ ਸਿਲੀਕੇਟ ਵਰਗੇ ਰਸਾਇਣ ਹੁੰਦੇ ਹਨ। ਇਹਨਾਂ ਨੂੰ ਨਿਗਲਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਇਹ ਵੀ ਪੜ੍ਹੋ: ਵੱਡੀ ਖਬਰ; ਮਹਿਮਾਨ ਬਣ ਘਰ ਆਏ ਨੌਜਵਾਨ ਨੇ ਵਰ੍ਹਾਇਆ ਕਹਿਰ ! 17 ਸਾਲਾ ਸੋਸ਼ਲ ਮੀਡੀਆ ਸਟਾਰ ਨੂੰ ਮਾਰ'ਤੀ ਗੋਲ਼ੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News