''ਕਾਂਟਾ ਲਗਾ ਗਰਲ'' ਤੋਂ ਮਸ਼ਹੂਰ ਹੋਈ ਸ਼ੇਫਾਲੀ ਜ਼ਰੀਵਾਲਾ ਦਾ ਦਿਹਾਂਤ, 42 ਸਾਲ ਦੀ ਉਮਰ ''ਚ ਦੁਨੀਆ ਨੂੰ ਕਿਹਾ ਅਲਵਿਦਾ

Saturday, Jun 28, 2025 - 01:21 AM (IST)

''ਕਾਂਟਾ ਲਗਾ ਗਰਲ'' ਤੋਂ ਮਸ਼ਹੂਰ ਹੋਈ ਸ਼ੇਫਾਲੀ ਜ਼ਰੀਵਾਲਾ ਦਾ ਦਿਹਾਂਤ, 42 ਸਾਲ ਦੀ ਉਮਰ ''ਚ ਦੁਨੀਆ ਨੂੰ ਕਿਹਾ ਅਲਵਿਦਾ

ਨੈਸ਼ਨਲ ਡੈਸਕ : 'ਕਾਂਟਾ ਲਗਾ ਗਰਲ' ਦੇ ਨਾਂ ਨਾਲ ਮਸ਼ਹੂਰ ਅਤੇ 'ਬਿੱਗ ਬੌਸ 13' ਦੀ ਪ੍ਰਤੀਯੋਗੀ ਸ਼ੇਫਾਲੀ ਜ਼ਰੀਵਾਲਾ ਦਾ 42 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਮੁੰਬਈ ਦੇ ਅੰਧੇਰੀ ਲੋਖੰਡਵਾਲਾ ਇਲਾਕੇ ਵਿੱਚ ਰਹਿਣ ਵਾਲੀ ਅਦਾਕਾਰਾ ਸ਼ੇਫਾਲੀ ਜ਼ੀਰਵਾਲਾ ਨੂੰ ਉਸਦੇ ਪਤੀ ਪਰਾਗ ਤਿਆਗੀ ਨੇ ਛਾਤੀ ਵਿੱਚ ਦਰਦ ਕਾਰਨ ਰਾਤ 11 ਵਜੇ ਦੇ ਕਰੀਬ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਫਿਲਹਾਲ, ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਅਚਾਨਕ ਮੌਤ ਦੀ ਖ਼ਬਰ ਤੋਂ ਪ੍ਰਸ਼ੰਸਕ ਵੀ ਹੈਰਾਨ ਹਨ।

ਇਹ ਵੀ ਪੜ੍ਹੋ : ਰਾਤੋ-ਰਾਤ ਲਖਪਤੀ ਬਣੀ ਗ਼ਰੀਬ ਮਹਿਲਾ ਮਜ਼ਦੂਰ, ਖਾਨ ਤੋਂ ਮਿਲਿਆ ਬੇਸ਼ਕੀਮਤੀ ਹੀਰਾ

ਮੌਤ ਦੀ ਪੁਸ਼ਟੀ ਵਿੱਕੀ ਲਾਲਵਾਨੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਕੀਤੀ ਹੈ। ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਅਦਾਕਾਰਾ ਨੂੰ ਬੇਲੇਵਿਊ ਮਲਟੀਸਪੈਸ਼ਲਿਟੀ ਹਸਪਤਾਲ ਤੋਂ ਮ੍ਰਿਤਕ ਹਾਲਤ ਵਿੱਚ ਬਾਹਰ ਲਿਆਂਦਾ ਗਿਆ ਸੀ। ਦੱਸਣਯੋਗ ਹੈ ਕਿ ਸ਼ੇਫਾਲੀ ਜ਼ਰੀਵਾਲਾ ਦੀ ਮੌਤ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਜੇਕਰ ਸਟਾਫ ਦੀ ਮੰਨੀਏ ਤਾਂ ਸ਼ੇਫਾਲੀ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News