ਮਸ਼ਹੂਰ ਅਦਾਕਾਰ ਦੀ ਹੋ ਗਈ ਮੌਤ, ਰਾਤੀਂ ਸੌਣ ਮਗਰੋਂ ਨਹੀਂ ਦੇਖ ਸਕੇ ਸਵੇਰ

Sunday, Jun 22, 2025 - 12:43 PM (IST)

ਮਸ਼ਹੂਰ ਅਦਾਕਾਰ ਦੀ ਹੋ ਗਈ ਮੌਤ, ਰਾਤੀਂ ਸੌਣ ਮਗਰੋਂ ਨਹੀਂ ਦੇਖ ਸਕੇ ਸਵੇਰ

ਐਂਟਰਟੇਨਮੈਂਟ ਡੈਸਕ – ਹਾਲੀਵੁੱਡ ਦੀ ਪ੍ਰਸਿੱਧ ਫਿਲਮ 'ਸਪਾਈਡਰ-ਮੈਨ' ਵਿੱਚ ਨਜ਼ਰ ਆ ਚੁੱਕੇ ਅਮਰੀਕੀ ਅਦਾਕਾਰ ਜੈਕ ਬੇਟਸ ਦਾ 96 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 19 ਜੂਨ 2025 ਨੂੰ ਕੈਲੀਫੋਰਨੀਆ ਦੇ ਲਾਸ ਓਸੋਸ ਸਥਿਤ ਆਪਣੇ ਘਰ ਵਿੱਚ ਨੀਂਦ ਵਿੱਚ ਹੀ ਆਖਰੀ ਸਾਹ ਲਏ।

ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਦੇ ਮਾਮਲੇ 'ਚ NIA ਨੂੰ ਵੱਡੀ ਸਫ਼ਲਤਾ, 2 ਨੂੰ ਕੀਤਾ ਗ੍ਰਿਫ਼ਤਾਰ

ਜੈਕ ਦੇ ਭਤੀਜੇ ਡੀਨ ਸੁਲਿਵਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਜਦੋਂ ਉਹ ਸੋ ਰਹੇ ਸਨ, ਉਦੋਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਹਾਲਾਂਕਿ, ਮੌਤ ਦੇ ਸਪਸ਼ਟ ਕਾਰਣ ਦੀ ਪੁਸ਼ਟੀ ਨਹੀਂ ਹੋਈ ਹੈ। ਉਨ੍ਹਾਂ ਦੇ ਫੈਨਜ਼ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਇਹ ਵੀ ਪੜ੍ਹੋ: Instagram 'ਤੇ ਵਾਇਰਲ ਹੋਣ ਲਈ ਇਸ ਸਮੇਂ ਵੀਡੀਓਜ਼ ਕਰੋ ਪੋਸਟ, ਕੁਝ ਦਿਨਾਂ 'ਚ ਹੀ ਹੋ ਜਾਓਗੇ Famous

ਅਦਾਕਾਰੀ ਦਾ ਲੰਮਾ ਅਤੇ ਸ਼ਾਨਦਾਰ ਕਰੀਅਰ

ਜੈਕ ਬੇਟਸ ਦਾ ਜਨਮ 11 ਅਪ੍ਰੈਲ 1929 ਨੂੰ ਮਿਆਮੀ, ਫਲੋਰਿਡਾ ਵਿੱਚ ਹੋਇਆ ਸੀ, ਪਰ ਉਨ੍ਹਾਂ ਦਾ ਬਚਪਨ ਜਰਸੀ ਸਿਟੀ ਵਿੱਚ ਬੀਤਿਆ। ਉਨ੍ਹਾਂ ਨੇ ਮਿਆਮੀ ਯੂਨੀਵਰਸਿਟੀ ਤੋਂ ਥੀਏਟਰ ਵਿੱਚ ਡਿਗਰੀ ਹਾਸਲ ਕੀਤੀ। ਬਾਅਦ ਵਿੱਚ ਅਦਾਕਾਰੀ ਵਿੱਚ ਕਰੀਅਰ ਬਣਾਉਣ ਲਈ ਨਿਊਯਾਰਕ ਚਲੇ ਗਏ। ਜੈਕ ਬੈਟਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1953 ਵਿੱਚ ਵਿਲੀਅਮ ਸ਼ੇਕਸਪੀਅਰ ਦੇ ਨਾਵਲ ਰਿਚਰਡ III ਦੇ ਰੂਪਾਂਤਰਣ ਵਿੱਚ ਬ੍ਰੌਡਵੇ 'ਤੇ ਇੱਕ ਸਹਾਇਕ ਭੂਮਿਕਾ ਤੋਂ ਕੀਤੀ। 1960 ਤੋਂ 1962 ਤੱਕ ਉਹ ਮਸ਼ਹੂਰ ਟੈਲੀਵੀਜ਼ਨ ਮਿਸਟਰੀ ਸੀਰੀਜ਼ 'ਚੈਕਮੇਟ' ਵਿੱਚ 'ਡੈਵਲਿਨ' ਦੀ ਭੂਮਿਕਾ ਵਿੱਚ ਨਜ਼ਰ ਆਏ।

ਇਹ ਵੀ ਪੜ੍ਹੋ: ਕਈ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਹਨ 'ਭਾਈਜਾਨ', ਬੋਲੇ- ਹੱਡੀਆਂ-ਪਸਲੀਆਂ ਟੁੱਟ ਗਈਆਂ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News