ਕੈਨੇਡਾ ’ਚ ਮਹਿੰਗਾਈ ਨੇ ਲੋਕਾਂ ਦਾ ਤੋੜਿਆ ਲੱਕ, ਵਿਰੋਧੀ ਧਿਰ ਨੇ ਐਮਰਜੈਂਸੀ ਡਿਬੇਟ ਦੀ ਕੀਤੀ ਮੰਗ

Thursday, Sep 21, 2023 - 10:43 AM (IST)

ਕੈਨੇਡਾ ’ਚ ਮਹਿੰਗਾਈ ਨੇ ਲੋਕਾਂ ਦਾ ਤੋੜਿਆ ਲੱਕ, ਵਿਰੋਧੀ ਧਿਰ ਨੇ ਐਮਰਜੈਂਸੀ ਡਿਬੇਟ ਦੀ ਕੀਤੀ ਮੰਗ

ਜਲੰਧਰ: ਕੈਨੇਡਾ ਦੀ ਸੰਸਦ ’ਚ ਖੜ੍ਹੇ ਹੋ ਕੇ ਭਾਰਤ ’ਤੇ ਸਨਸਨੀਖੇਜ਼ ਇਲਜ਼ਾਮ ਲਗਾਉਣ ਵਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣ ਨਾ ਸਿਰਫ ਕੌਮਾਂਤਰੀ ਪੱਧਰ ’ਤੇ ਅਲੱਗ-ਥਲੱਗ ਹੁੰਦੇ ਜਾ ਰਹੇ ਹਨ, ਸਗੋਂ ਵਿਰੋਧੀ ਧਿਰਾਂ ਨੇ ਉਨ੍ਹਾਂ ਨੂੰ ਘਰ ’ਚ ਹੀ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਵਿਚ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਸਦ ਵਿਚ ਦਿੱਤੇ ਗਏ ਆਪਣੇ ਬਿਆਨ ਸਬੰਧੀ ਸਬੂਤ ਲੋਕਾਂ ਸਾਹਮਣੇ ਪੇਸ਼ ਕਰਨੇ ਚਾਹੀਦੇ ਹਨ।

ਸੰਸਦ ’ਚ ਦਿੱਤੇ ਬਿਆਨ ਸਬੰਧੀ ਘਰ ’ਚ ਘਿਰੇ ਟਰੂਡੋ, ਵਿਰੋਧੀ ਧਿਰ ਨੇ ਮੰਗੇ ਭਾਰਤ ਖ਼ਿਲਾਫ਼ ਸਬੂਤ

ਉਨ੍ਹਾਂ ਕਿਹਾ ਕਿ ਜਦੋਂ ਤਕ ਸਬੂਤ ਸਾਹਮਣੇ ਨਹੀਂ ਆਉਂਦੇ, ਉਦੋਂ ਤਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਗੱਲਾਂ ’ਤੇ ਪੂਰਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ਵਿਚ ਅਜੇ ਤਕ ਕੋਈ ਤੱਥ ਪੇਸ਼ ਨਹੀਂ ਕੀਤਾ। ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਉਨ੍ਹਾਂ ਨੂੰ ਮੇਰੇ ਨਾਲ ਹੋਰ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸ ਲਈ ਅਸੀਂ ਪ੍ਰਧਾਨ ਮੰਤਰੀ ਤੋਂ ਠੋਸ ਸਬੂਤਾਂ ਅਤੇ ਜਾਣਕਾਰੀ ਦੀ ਉਮੀਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਚੀਨ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਿਹਾ ਹੈ ਅਤੇ ਚੀਨ ਨੇ 2 ਕੈਨੇਡੀਅਨ ਨਾਗਰਿਕਾਂ ਨੂੰ ਵੀ ਬੰਧਕ ਬਣਾ ਲਿਆ ਸੀ ਪਰ ਟਰੂਡੋ ਇਸ ਮਾਮਲੇ ’ਤੇ ਚੁੱਪ ਰਹੇ।

ਮਹਿੰਗਾਈ ਦੇ ਮੁੱਦੇ 'ਤੇ ਘਿਰੇ ਟਰੂਡੋ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਘਰੇਲੂ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਭਾਰਤੀ ਏਜੰਸੀਆਂ ’ਤੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ। ਵਿਰੋਧੀ ਧਿਰ ਨੇ ਹੁਣ ਉਨ੍ਹਾਂ ਮੁੱਦਿਆਂ ’ਤੇ ਟਰੂਡੋ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ’ਚ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਜਸਰਾਜ ਸਿੰਘ ਨੇ ਕੈਨੇਡਾ ਦੀ ਸੰਸਦ ਦੇ ਸਪੀਕਰ ਐਂਟਨੀ ਰੋਟਾ ਨੂੰ ਪੱਤਰ ਲਿਖ ਕੇ ਕੈਨੇਡਾ ’ਚ ਵਧ ਰਹੀ ਮਹਿੰਗਾਈ ’ਤੇ ਹੰਗਾਮੀ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ। ਜਸਰਾਜ ਸਿੰਘ ਨੇ ਇਕ ਟਵੀਟ ’ਚ ਲਿਖਿਆ ਕਿ ਕੈਨੇਡਾ ਦੇ ਵਿੱਤ ਮੰਤਰੀ ਨੇ ਹਾਲ ਹੀ ’ਚ ਕੈਨੇਡਾ ’ਚ ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਸੀ ਪਰ ਉਸ ਤੋਂ ਬਾਅਦ ਮਹਿੰਗਾਈ 43 ਫੀਸਦੀ ਵਧ ਗਈ ਹੈ। ਸਰਕਾਰ ਵੱਲੋਂ ਵੱਡੇ ਖਰਚੇ ਅਤੇ ਕਾਰਬਨ ਟੈਕਸ ਕਾਰਨ ਦੇਸ਼ ਵਿਚ ਮਹਿੰਗਾਈ ਵਧ ਰਹੀ ਹ ਪਰ ਸਰਕਾਰ ਇਸ ਦਾ ਕੋਈ ਠੋਸ ਹੱਲ ਨਹੀਂ ਕੱਢ ਸਕੀ।

PunjabKesari

ਸਪੀਕਰ ਨੂੰ ਲਿਖੇ ਪੱਤਰ ’ਚ ਜਸਰਾਜ ਸਿੰਘ ਨੇ ਕਿਹਾ ਹੈ ਕਿ ਕੈਨੇਡਾ ’ਚ ਮਹਿੰਗਾਈ ਦਰ 4 ਫੀਸਦੀ ਤਕ ਪਹੁੰਚ ਗਈ ਹੈ ਅਤੇ ਇਸ ਨਾਲ ਨਾਗਰਿਕਾਂ ’ਤੇ ਬੋਝ ਵਧ ਗਿਆ ਹੈ। ਲੋਕਾਂ ’ਤੇ ਮਕਾਨ ਦੇ ਕਰਜ਼ੇ ਸਣੇ ਹੋਰ ਕਈ ਕਿਸਮ ਦੇ ਕਰਜ਼ਿਆਂ ’ਚ ਭਾਰੀ ਵਾਧਾ ਹੋਇਆ ਹੈ ਅਤੇ ਮਕਾਨਾਂ ਦੇ ਕਿਰਾਏ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਖਾਣ-ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ, ਇਸ ਪੂਰੇ ਗਰਮੀ ਦੇ ਸੀਜ਼ਨ ਦੌਰਾਨ ਕੈਨੇਡਾ ਦੇ ਵਿੱਤ ਮੰਤਰੀ ਨੇ ਮਹਿੰਗਾਈ ਘੱਟ ਹੋਣ ਦੇ ਦਾਅਵੇ ਕੀਤੇ ਸਨ ਪਰ ਉਨ੍ਹਾਂ ਦੇ ਦਾਅਵਿਆਂ ਤੋਂ ਬਾਅਦ ਮਹਿੰਗਾਈ 43 ਫੀਸਦੀ ਵਧ ਗਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਸਿੱਖ ਸੰਸਦ ਮੈਂਬਰਾਂ ਨੇ ਭਾਰਤ ਖ਼ਿਲਾਫ਼ ਕੈਨੇਡਾ ਦੇ ਦੋਸ਼ਾਂ ਨੂੰ ਦੱਸਿਆ 'ਚਿੰਤਾਜਨਕ'

ਸਰਕਾਰ 60 ਅਰਬ ਡਾਲਰ ਦੇ ਨਵੇਂ ਖਰਚੇ ਕਰ ਰਹੀ ਹੈ, ਜਿਸ ਕਾਰਨ ਮਹਿੰਗਾਈ ਲਗਾਤਾਰ ਵਧ ਰਹੀ ਹੈ। ਲਿਬਰਲ ਸਰਕਾਰ ਨੇ ਕਾਰਬਨ ਟੈਕਸ ਵਧਾ ਕੇ 170 ਡਾਲਰ ਪ੍ਰਤੀ ਟਨ ਕਰ ਦਿੱਤਾ ਹੈ, ਜਿਸ ਨਾਲ ਮਹਿੰਗਾਈ ਹੋਰ ਵੀ ਵਧ ਗਈ ਹੈ। ਲਿਬਰਲ ਅਤੇ ਐੱਨ. ਡੀ. ਪੀ. ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਦੀ ਜਨਤਾ ਮਹਿੰਗਾਈ ਦੀ ਮਾਰ ਝੱਲ ਰਹੀ ਹੈ। ਇਸ ਲਈ ਇਸ ਵਿਸ਼ੇ ’ਤੇ ਸੰਸਦ ’ਚ ਚਰਚਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News