ਬ੍ਰਿਟੇਨ ’ਚ ਮਹਿੰਗਾਈ 40 ਸਾਲਾਂ ਦੇ ਰਿਕਾਰਡ ਪੱਧਰ ’ਤੇ ਪੁੱਜੀ

Thursday, Jul 21, 2022 - 02:12 AM (IST)

ਬ੍ਰਿਟੇਨ ’ਚ ਮਹਿੰਗਾਈ 40 ਸਾਲਾਂ ਦੇ ਰਿਕਾਰਡ ਪੱਧਰ ’ਤੇ ਪੁੱਜੀ

ਲੰਡਨ (ਭਾਸ਼ਾ)–ਪਹਿਲਾਂ ਤੋਂ ਮਹਿੰਗਾਈ ਤੋਂ ਪ੍ਰੇਸ਼ਾਨ ਬ੍ਰਿਟੇਨ ’ਚ ਪ੍ਰਚੂਨ ਮਹਿੰਗਾਈ ਪਿਛਲੇ 40 ਸਾਲਾਂ ਦੇ ਰਿਕਾਰਡ ਪੱਧਰ 9.4 ਫੀਸਦੀ ’ਤੇ ਪਹੁੰਚ ਗਈ ਹੈ। ਨੈਸ਼ਨਲ ਸਟੈਟਿਕਸ ਆਫਿਸ ਨੇ ਖਪਤਕਾਰ ਮੁੱਲ ’ਤੇ ਆਧਾਰਿਤ ਮਹਿੰਗਾਈ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਜੂਨ ਮਹੀਨੇ ’ਚ ਇਹ ਵਧ ਕੇ 9.4 ਫੀਸਦੀ ਹੋ ਗਈ। ਇਕ ਮਹੀਨਾ ਪਹਿਲਾਂ ਇਹ 9.1 ਫੀਸਦੀ ’ਤੇ ਸੀ।

ਇਹ ਵੀ ਪੜ੍ਹੋ : ਭਾਰਤ 2020 'ਚ ਦੱਖਣੀ-ਪੂਰਬੀ 'ਚ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਚੋਟੀ ਦੇ ਤਿੰਨ ਦੇਸ਼ਾਂ 'ਚ ਰਿਹਾ : ਸੰਰਾ

ਮਹਿੰਗਾਈ ਦਾ ਇਹ ਅੰਕੜਾ ਸਾਲ 1982 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਉਸ ਸਮੇਂ ਮਹਿੰਗਾਈ 11 ਫੀਸਦੀ ’ਤੇ ਪਹੁੰਚ ਗਈ ਸੀ। ਰੂਸ ਅਤੇ ਯੂਕ੍ਰੇਨ ਦਰਮਿਆਨ ਜੰਗ ਛਿੜ ਜਾਣ ਤੋਂ ਬਾਅਦ ਸਪਲਾਈ ਚੇਨ ’ਤੇ ਅਸਰ ਪੈਣ ਨਾਲ ਬ੍ਰਿਟੇਨ ਸਮੇਤ ਕਈ ਦੇਸ਼ਾਂ ’ਚ ਮਹਿੰਗਾਈ ਇਕ ਵੱਡੀ ਸਮੱਸਿਆ ਬਣ ਕੇ ਉੱਭਰੀ ਹੈ। ਇਸ ਕਾਰਨ ਖਾਣ ਵਾਲੇ ਉਤਪਾਦਾਂ ਅਤੇ ਈਂਧਨ ਦੀਆਂ ਕੀਮਤਾਂ ਵੀ ਕਾਫੀ ਵਧ ਗਈਆਂ ਹਨ, ਜਿਸ ਨਾਲ ਆਮ ਜਨਜਵੀਨ ’ਤੇ ਬਹੁਤ ਡੂੰਘਾ ਅਸਰ ਪਿਆ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਹਿੱਸੇ 'ਚ ਇਕ ਅਹਿਮ ਪੁਲ ਨੂੰ ਬਣਾਇਆ ਨਿਸ਼ਾਨਾ

ਇਸ ਸਾਲ ਖੁਰਾਕ ਮਹਿੰਗਾਈ 9.8 ਫੀਸਦੀ ਤੱਕ ਵਧ ਚੁੱਕੀ ਹੈ ਜਦ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਬੀਤੇ ਸਾਲ ’ਚ 42.3 ਫੀਸਦੀ ਤੱਕ ਵਧ ਗਏ ਹਨ। ਵਧਦੀ ਮਹਿੰਗਾਈ ’ਤੇ ਕਾਬੂ ਪਾਉਣ ਲਈ ਬ੍ਰਿਟਿਸ਼ ਕੇਂਦਰੀ ਬੈਂਕ ਦੇ ਗਵਰਨਰ ਐਂਡ੍ਰਿਊ ਬੇਲੀ ਪਹਿਲਾਂ ਹੀ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਪ੍ਰਗਟਾ ਚੁੱਕੇ ਹਨ। ਦਸੰਬਰ 2021 ਤੋਂ ਹੁਣ ਤੱਕ ਬੈਂਕ ਆਫ ਇੰਗਲੈਂਡ ਪੰਜ ਵਾਰ ਵਿਆਜ ਦਰਾਂ ਵਧਾ ਚੁੱਕਾ ਹੈ। ਬ੍ਰਿਟੇਨ ਵਾਂਗ ਅਮਰੀਕੀ ਅਰਥਵਿਵਸਥਾ ਵੀ ਮਹਿੰਗਾਈ ਦੀ ਮਾਰ ਤੋਂ ਪੀੜਤ ਹੈ। ਅਮਰੀਕਾ ’ਚ ਮਹਿੰਗਾਈ ਜੂਨ ’ਚ 9.1 ਫੀਸਦੀ ਨਾਲ 4 ਦਹਾਕਿਆਂ ਦੇ ਰਿਕਾਰਡ ਪੱਧਰ ’ਤੇ ਪਹੁੰਚ ਚੁੱਕੀ ਹੈ।

ਇਹ ਵੀ ਪੜ੍ਹੋ : ਵਿਕਰਮਸਿੰਘੇ ਦੀ ਰਿਹਾਇਸ਼ ਨੂੰ ਅੱਗ ਲਾਉਣ ਦੇ ਮਾਮਲੇ 'ਚ 4 ਲੋਕ 27 ਜੁਲਾਈ ਤੱਕ ਨਿਆਇਕ ਹਿਰਾਸਤ 'ਚ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News