ਕਿਥੇ ਗਈ ਮਹਿੰਗਾਈ! ਪਾਕਿਸਤਾਨ ’ਚ ਕੈਨੇਡਾ ਦੀ ਮਸ਼ਹੂਰ ਕੌਫੀ ਸ਼ਾਪ ਖੁੱਲ੍ਹਣ ’ਤੇ ਲੱਗੀ ਲੋਕਾਂ ਦੀ ਲੰਮੀ ਲਾਈਨ
Wednesday, Feb 15, 2023 - 12:16 PM (IST)
ਲਾਹੌਰ (ਬਿਊਰੋ)– ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਪਾਕਿਸਤਾਨ ਦੀ ਦੱਸੀ ਜਾ ਰਿਹਾ ਹੈ। ਵੀਡੀਓ ’ਚ ਲਾਹੌਰ ’ਚ ਮਸ਼ਹੂਰ ਕੈਨੇਡੀਅਨ ਕੌਫੀ ਸ਼ਾਪ ਦੇ ਖੁੱਲ੍ਹਣ ’ਤੇ ਲੰਮੀ ਲਾਈਨ ਲੱਗੀ ਦਿਖਾਈ ਦੇ ਰਹੀ ਹੈ, ਜਿਸ ਦੀ ਕਾਫੀ ਚਰਚਾ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਨੇ 2 ਭਾਰਤੀ ਕੈਦੀ ਕੀਤੇ ਰਿਹਾਅ, 700 ਅਜੇ ਵੀ ਜੇਲ੍ਹ 'ਚ ਬੰਦ
ਦਰਅਸਲ ਇਕ ਪਾਸੇ ਜਿਥੇ ਪਾਕਿਸਤਾਨ ’ਚ ਮਹਿੰਗਾਈ ਤੇ ਬੇਰੁਜ਼ਗਾਰੀ ਆਪਣੇ ਸਿਖਰ ’ਤੇ ਹੈ, ਉਥੇ ਦੂਜੇ ਪਾਸੇ ਲੋਕ ਮਹਿੰਗੀ ਕੌਫੀ ਦਾ ਆਨੰਦ ਲੈਣ ਲਈ ਲੰਮੀ ਲਾਈਨ ’ਚ ਖੜ੍ਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ’ਚ ਮੌਜੂਦਾ ਮਹਿੰਗਾਈ ਦਰ 45 ਸਾਲਾਂ ’ਚ ਸਭ ਤੋਂ ਵੱਧ ਹੈ ਤੇ ਰੋਜ਼ਾਨਾ ਵਰਤੋਂ ’ਚ ਆਉਂਦੀਆਂ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ।
ਇਸ ਵਾਇਰਲ ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਲੋਕ ਕੈਨੇਡੀਅਨ ਕੌਫੀ ਸ਼ਾਪ ਦੇ ਨਵੇਂ ਸਟੋਰ ’ਚ ਲੰਮੀ ਲਾਈਨ ਲਗਾ ਕੇ ਕੌਫੀ ਦਾ ਮਜ਼ਾ ਲੈਣਾ ਚਾਹੁੰਦੇ ਹਨ। ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਲੋਕ ਦੁਕਾਨ ਦੇ ਅੰਦਰ ਬੈਠੇ ਹਨ ਤੇ ਵੱਡੀ ਗਿਣਤੀ ’ਚ ਲੋਕ ਸਟੋਰ ਦੇ ਬਾਹਰ ਵੀ ਲਾਈਨ ’ਚ ਖੜ੍ਹੇ ਹਨ।
On one hand poor are lining up for one bag of subsidised flour and riches are queue up for Tim Hortons coffee. If Star Bucks and Pret A Manger are eyeing Pakistan, FBR must think of taxing those who are enjoying Europe in Pakistan without paying a penny of tax. pic.twitter.com/Zh85wOabTQ
— Riaz ul Haq (@Riazhaq) February 12, 2023
ਦਰਅਸਲ ਕੈਨੇਡਾ ਦੇ ਮਸ਼ਹੂਰ ਕੌਫੀ ਬ੍ਰਾਂਡ ਟਿਮ ਹਾਰਟਨਸ ਨੇ ਪਾਕਿਸਤਾਨ ਦੇ ਲਾਹੌਰ ’ਚ ਦੇਸ਼ ’ਚ ਇਕ ਨਵਾਂ ਤੇ ਆਪਣਾ ਪਹਿਲਾ ਕੌਫੀ ਸਟੋਰ ਖੋਲ੍ਹਿਆ ਹੈ। ਅਜਿਹੇ ’ਚ ਆਊਟਲੈੱਟ ਖੁੱਲ੍ਹਣ ਤੋਂ ਬਾਅਦ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਤੇ ਜਲਦ ਹੀ ਲੋਕਾਂ ਦੀ ਗਿਣਤੀ ਇੰਨੀ ਵੱਧ ਗਈ ਕਿ ਸਟੋਰ ਦੇ ਬਾਹਰ ਵੀ ਲਾਈਨਾਂ ਲੱਗ ਗਈਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।