ਇਨਫੈਕਸ਼ਨ, ਟੀਕਾਕਰਨ ਨਾਲ ਕੋਵਿਡ-19 ਦੇ ਵੱਖ-ਵੱਖ ਵੇਰੀਐਂਟਾਂ ਤੋਂ ਮਿਲਦੀ ਹੈ ਜ਼ਿਆਦਾ ਸੁਰੱਖਿਆ : ਅਧਿਐਨ
Thursday, Dec 09, 2021 - 07:53 PM (IST)
ਲਾਸ ਏਂਜਲਸ-ਟੀਕਾਕਰਨ ਕਰਵਾਉਣ ਅਤੇ ਕੁਦਰਤੀ ਰੂਪ ਨਾਲ ਹੋਈ ਇਨਫੈਕਸ਼ਨ ਦਾ ਸੁਮੇਲ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟਾਂ ਵਿਰੁੱਧ ਜ਼ਿਆਦਾ ਸੁਰੱਖਿਆ ਪ੍ਰਦਨ ਕਰਦਾ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਰਿਸਰਚ ਜਨਰਲ 'ਇਮਬਾਓ' 'ਚ ਪ੍ਰਕਾਸ਼ਿਤ ਅਧਿਐਨ ਇਸ ਸੰਭਾਵਨਾ ਨੂੰ ਬਲ ਦਿੰਦਾ ਹੈ ਕਿ ਟੀਕੇ ਦੀ ਬੂਸਟਰ ਖੁਰਾਕ ਵਾਇਰਸ ਦੇ ਕਈ ਵੇਰੀਐਂਟਾਂ ਨੂੰ ਨਿਸ਼ਾਨਾ ਬਣਾਉਣ ਲਈ ਐਂਟੀਬਾਡੀ ਦੀ ਸਮਰੱਥਾ 'ਚ ਸੁਧਾਰ ਕਰਨ 'ਚ ਸਮਾਨ ਰੂਪ ਨਾਲ ਪ੍ਰਭਾਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਬਾਈਡੇਨ ਲੋਕਤੰਤਰ 'ਤੇ ਸ਼ਿਖਰ ਸੰਮੇਲਨ ਨੂੰ ਕਰਨਗੇ ਸੰਬੋਧਿਤ
ਅਮਰੀਕਾ 'ਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਏਂਜਲਸ (ਯੂ.ਸੀ.ਐੱਲ.ਏ.) ਯੂਨੀਵਰਸਿਟੀ 'ਚ ਪ੍ਰੋਫੈਸਰ ਅੋਟੋ ਯਾਂਗ ਨੇ ਕਿਹਾ ਕਿ ਸਾਡੇ ਅਧਿਐਨ ਦਾ ਮੁੱਖ ਸੰਦੇਸ਼ ਇਹ ਹੈ ਕਿ ਜਿਸ ਵਿਅਕਤੀ ਨੂੰ ਕੋਰੋਨਾ ਹੋਇਆ ਹੈ ਅਤੇ ਫਿਰ ਉਸ ਨੂੰ ਟੀਕਾ ਲਾਇਆ ਜਾਂਦਾ ਹੈ ਤਾਂ ਉਸ 'ਚ ਨਾ ਸਿਰਫ ਐਂਟੀਬਾਡੀ ਦੀ ਮਾਤਰਾ 'ਚ ਵਾਧਾ ਹੁੰਦਾ ਹੈ ਸਗੋਂ ਐਂਟੀਬਾਡੀ ਦੀ ਗੁਣਵਤਾ 'ਚ ਵੀ ਸੁਧਾਰ ਹੁੰਦਾ ਹੈ। ਇਹ ਸੁਮੇਲ ਵੱਖ-ਵਖ ਵੇਰੀਐਂਟਾਂ ਵਿਰੁੱਧ ਐਂਟੀਬਾਡੀ ਦੀ ਕੰਮ ਕਰਨ ਦੀ ਸਮਰਥਾ ਨੂੰ ਵੀ ਵਧਾਉਂਦਾ ਹੈ।
ਇਹ ਵੀ ਪੜ੍ਹੋ :ਬ੍ਰਿਟੇਨ 'ਚ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ 131 ਨਵੇਂ ਮਾਮਲੇ ਆਏ ਸਾਹਮਣੇ, ਸਖਤ ਨਿਯਮ ਲਾਗੂ ਕਰਨ ਦੀ ਯੋਜਨਾ
ਅਧਿਐਨ ਦੇ ਸੀਨੀਅਰ ਲੇਖਕ ਯਾਂਗ ਨੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਜੇਕਰ ਕਿਸੇ ਨੂੰ ਕੋਰੋਨਾ ਟੀਕਾ ਲਾਇਆ ਗਿਆ ਸੀ ਤਾਂ ਸਪਾਈਕ ਪ੍ਰੋਟੀਨ ਦੇ ਵਾਰ-ਵਾਰ ਸੰਪਰਕ 'ਚ ਆਉਣ ਨਾਲ ਇਮਿਊਨ ਸਿਸਟਮ 'ਚ ਐਂਟੀਬਾਡੀ 'ਚ ਸੁਧਾਰ ਜਾਰੀ ਰਹਿੰਦਾ ਹੈ। 'ਸਪਾਈਕ ਪ੍ਰੋਟੀਨ ਵਾਇਰਸ ਦਾ ਉਹ ਹਿੱਸਾ ਹੈ ਜੋ ਇਸ ਨੂੰ ਸੈੱਲਾਂ 'ਚ ਦਾਖਲ ਕਰਨ ਅਤੇ ਇਨਫੈਕਟਿਡ ਕਰਨ 'ਚ ਮਦਦ ਕਰਦਾ ਹੈ। ਖੋਜਕਰਤਾਵਾਂ ਨੇ ਕਿਹਾ ਕਿ ਇਹ ਅਜੇ ਤੱਕ ਪਤਾ ਨਹੀਂ ਹੈ ਕਿ ਕੀ ਉਹ ਲਾਭ ਉਨ੍ਹਾਂ ਲੋਕਾਂ ਨੂੰ ਹੋਵੇਗਾ ਜਿਨ੍ਹਾਂ ਨੇ ਟੀਕੇ ਦੀਆਂ ਸਾਰੀਆਂ ਖੁਰਾਕਾਂ ਲਈਆਂ ਹਨ ਪਰ ਕੋਰੋਨਾ ਵਾਇਰਸ ਨਾਲ ਕਦੇ ਇਨਫੈਕਟਿਡ ਨਹੀਂ ਹੋਏ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫ਼ਤਰ 'ਚ ਪਾਰਟੀ ਦੇ ਮਾਮਲੇ 'ਚ ਜਾਨਸਨ ਨੇ ਮੰਗੀ ਮੁਆਫ਼ੀ, ਜਾਂਚ ਦਾ ਦਿੱਤਾ ਹੁਕਮ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।