ਕੋਵਿਡ-19: ਸੰਕਰਮਿਤ ਔਰਤਾਂ ''ਚ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਵੱਧ ਜਾਂਦੀਆਂ ਹਨ ਪੇਚੀਦਗੀਆਂ

Wednesday, Dec 01, 2021 - 05:34 PM (IST)

ਕੋਵਿਡ-19: ਸੰਕਰਮਿਤ ਔਰਤਾਂ ''ਚ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਵੱਧ ਜਾਂਦੀਆਂ ਹਨ ਪੇਚੀਦਗੀਆਂ

ਲੰਡਨ (ਭਾਸ਼ਾ)- ਕੋਰੋਨਾ ਵਾਇਰਸ ਨਾਲ ਸੰਕਰਮਿਤ ਗਰਭਵਤੀ ਔਰਤਾਂ ਨੂੰ ਗਰਭ ਅਵਸਥਾ ਅਤੇ ਜਣੇਪੇ ਦੌਰਾਨ ਜ਼ਿਆਦਾ ਪੇਚੀਦਗੀਆਂ ਹੋਣ ਦੀ ਸੰਭਾਵਨਾ ਹੈ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ। PLOS ਮੈਡੀਸਨ ਜਰਨਲ ਵਿੱਚ ਮੰਗਲਵਾਰ ਨੂੰ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਗਲੋਬਲ ਮਹਾਮਾਰੀ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਫਰਾਂਸ ਵਿੱਚ ਜਣੇਪੇ ਲਈ ਹਸਪਤਾਲ ਵਿੱਚ ਦਾਖਲ ਹੋਈਆਂ ਔਰਤਾਂ ਦੀ ਸਿਹਤ 'ਤੇ ਨਜ਼ਰ ਰੱਖੀ ਗਈ। ਅਧਿਐਨ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਟੀਕਾਕਰਣ ਔਰਤਾਂ ਅਤੇ ਬੱਚਿਆਂ ਲਈ ਲਾਭਦਾਇਕ ਹੋ ਸਕਦਾ ਹੈ। 

ਫਰਾਂਸ ਵਿੱਚ ਯੂਨੀਵਰਸਿਟੀ ਡੀ ਪੈਰਿਸ ਦੇ ਖੋਜੀਆਂ ਨੇ ਜਨਵਰੀ ਅਤੇ ਜੂਨ 2020 ਦੇ ਵਿਚਕਾਰ ਫਰਾਂਸ ਵਿੱਚ ਗਰਭ ਦੇ 22 ਹਫ਼ਤਿਆਂ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਔਰਤਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਨੇ ਦੱਸਿਆ ਕਿ 15 ਮਾਰਚ ਤੱਕ ਕੋਵਿਡ-19 ਸੰਕਰਮਿਤ ਸਾਰੇ ਮਰੀਜ਼ਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਉਸ ਤੋਂ ਬਾਅਦ ਮਰੀਜ਼ ਦੀ ਸਿਹਤ ਦੇ ਆਧਾਰ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਦਾਖਲ 244,465 ਗਰਭਵਤੀ ਔਰਤਾਂ ਵਿੱਚੋਂ 874 ਮਤਲਬ 0.36 ਫੀਸਦੀ ਮਾਂਵਾਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਈਆਂ ਗਈਆਂ। ਉਮਰ ਜ਼ਿਆਦਾ ਹੋਣ, ਮੋਟਾਪਾ ਪੀੜਤ, ਇੱਕ ਤੋਂ ਵੱਧ ਬੱਚਿਆਂ ਦੀਆਂ ਮਾਂਵਾਂ ਅਤੇ ਹਾਈ ਬਲੱਡ ਪ੍ਰੈਸ਼ਰ ਵਾਲੀਆਂ ਔਰਤਾਂ ਵਿੱਚ ਸੰਕਰਮਿਤ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਅਧਿਐਨ 'ਚ ਖੁਲਾਸਾ, ਇੱਕ ਸਾਲ 'ਚ ਲੈਟਿਨ ਅਮਰੀਕਾ 'ਚ 13.8 ਮਿਲੀਅਨ ਤੋਂ ਵੱਧ ਲੋਕ ਭੁੱਖਮਰੀ ਦੇ ਸ਼ਿਕਾਰ

ਅਧਿਐਨ 'ਚ ਪਾਇਆ ਗਿਆ ਕਿ ਕੋਰੋਨਾ ਵਾਇਰਸ ਨਾਲ ਸੰਕਰਮਿਤ ਔਰਤਾਂ ਨੂੰ ICU (ਇੰਟੈਂਸਿਵ ਕੇਅਰ ਯੂਨਿਟ) ਵਿਚ ਦਾਖਲ ਕਰਵਾਏ ਜਾਣ, ਮੌਤ, ਹਾਈ ਬਲੱਡ ਪ੍ਰੈਸ਼ਰ ਆਦਿ ਦਾ ਜ਼ਿਆਦਾ ਡਰ ਹੁੰਦਾ ਹੈ। ਹਾਲਾਂਕਿ ਗਰਭਪਾਤ ਦੀਆਂ ਦਰਾਂ, ਜਨਮ ਤੋਂ ਪਹਿਲਾਂ ਜਾਂ ਇਸ ਤੋਂ ਪਹਿਲਾਂ ਬੱਚੇ ਦੀ ਮੌਤ, ਗਰਭਕਾਲੀ ਸ਼ੂਗਰ ਅਤੇ ਖੂਨ ਦੇ ਥੱਕੇ ਬਣਨ ਦੀ ਦਰ ਵਿਚ ਵਾਧਾ ਨਹੀਂ ਹੋਇਆ। ਅਧਿਐਨ ਵਿਚ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਦੀ ਦੇਖਭਾਲ ਕਰਨ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਲਈ ਇਨ੍ਹਾਂ ਪੇਚੀਦਗੀਆਂ ਤੋਂ ਜਾਣੂ ਹੋਣਾ ਮਹੱਤਵਪੂਰਨ ਹੈ।


author

Vandana

Content Editor

Related News