ਭਾਰਤੀ ਮੂਲ ਦੀ ਇੰਦਿਰਾ ਨੂਈ ਸਮੇਤ 8 ਬੀਬੀਆਂ ''ਹਾਲ ਆਫ ਫੇਮ'' ਲਈ ਚੁਣੀਆਂ ਗਈਆਂ

03/09/2021 5:59:14 PM

ਵਾਸ਼ਿੰਗਟਨ (ਭਾਸ਼ਾ): ਪੈਪਸੀਕੋ ਦੀ ਸਾਬਕਾ ਕਾਰਜਕਾਰੀ ਪ੍ਰਧਾਨ ਇੰਦਿਰਾ ਨੂਈ, ਅਮਰੀਕਾ ਦਾ ਸਾਬਕਾ ਪ੍ਰਥਮ ਬੀਬੀ ਮਿਸ਼ੇਲ ਓਬਾਮਾ ਅਤੇ ਫੁੱਟਬਾਲਰ ਮੀਆ ਹੰਮ ਸਮੇਤ 9 ਬੀਬੀਆਂ ਨੂੰ 2021 ਰਾਸ਼ਟਰੀ ਮਹਿਲਾ 'ਹਾਲ ਆਫ ਫੇਮ' ਲਈ ਚੁਣਿਆ ਗਿਆ ਹੈ। ਭਾਰਤੀ ਅਮਰੀਕੀ ਨੂਈ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਅਤੇ ਹੰਮ ਦੇ ਇਲਾਵਾ ਇਰਾਕ ਵਿਚ ਰਣਨੀਤਕ ਪੱਧਰ 'ਤੇ ਤਾਇਨਾਤ ਪਹਿਲੀ ਬੀਬੀ ਕਮਾਂਡਿੰਗ ਜਨਰਲ ਰਿਟਾਇਰਡ ਬ੍ਰਿਗੇਡੀਅਰ ਜਨਰਲ ਰੇਬੇਕਾ ਹੈਲਸਟੀਡ, ਮਰਹੂਮ ਨਾਸਾ ਗਣਿਤ ਵਿਗਿਆਨੀ ਕੈਥਰੀਨ ਜਾਨਸਨ, ਮਰਹੂਮ ਲੇਖਕਾ ਅਕਟਾਵੀਆ ਬਟਲਰ, ਕਲਾਕਾਰ ਜੋਯ ਹਾਰਜੋ, ਮਹਿਲਾ ਅਧਿਕਾਰਾਂ ਅਤੇ ਵਿਦਿਅਕ ਸਮਾਨਤਾ ਦੀ ਸਮਰਥਕ ਮਹਰੂਮ ਐਮਿਲੀ ਹਾਲੈਂਡ ਅਤੇ ਕਲਾਕਾਰ ਜੂਡੀ ਸ਼ਿਕਾਗੋ ਨੂੰ ਹਾਲ ਆਫ ਫੇਮ ਲਈ ਚੁਣਿਆ ਗਿਆ ਹੈ। 

ਸੇਨੇਕਾ ਫਾਲਸ ਵਿਚ ਆਯੋਜਿਤ ਪ੍ਰੋਗਰਾਮ ਵਿਚ ਇਹਨਾਂ ਬੀਬੀਆਂ ਨੂੰ ਰਾਸ਼ਟਰੀ ਮਹਿਲਾ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਜਾਵੇਗਾ। ਸੇਨੇਕਾ ਫਾਲਸ ਵਿਚ ਹੀ ਬੀਬੀ ਅਧਿਕਾਰਾਂ ਦਾ ਪਹਿਲਾ ਸੰਮੇਲਨ ਹੋਇਆ ਸੀ। 'ਹਾਲ ਆਫ ਫੇਮ' ਉਹ ਲੋਕ ਚੁਣੇ ਜਾਂਦੇ ਹਨ ਜਿਹਨਾਂ ਨੇ ਆਪਣੇ ਖੇਤਰ ਵਿਚ ਪ੍ਰਭਾਵਸ਼ਾਲੀ ਕੰਮ ਕੀਤਾ ਹੋਵੇ।

ਜਾਣੋ ਇੰਦਿਰਾ ਨੂਈ ਬਾਰੇ
ਇੰਦਿਰਾ ਕ੍ਰਿਸ਼ਨਾਮੂਰਤੀ ਨੂਈ ਪੈਪਸੀਕੋ ਕੰਪਨੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਰਹਿ ਚੁੱਕੀ ਹੈ। ਨਾਲ ਹੀ ਉਹ ਨਿਊਯਾਰਕ ਫੈਡਰਲ ਰਿਜਰਵ ਦੇ ਨਿਰਦੇਸ਼ਕ ਬੋਰਡ ਦੀ ਪੱਧਰ ਬੀ ਦੀ ਨਿਰਦੇਸ਼ਕ ਵੀ ਹੈ। ਨੂਈ ਯੂਐੱਸ-ਭਾਰਤ ਵਪਾਰ ਪਰੀਸ਼ਦ ਵਿਚ ਸਭਾ ਪ੍ਰਧਾਨ ਦੇ ਰੂਪ ਵਿਚ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ। ਨੂਈ ਦਾ ਜਨਮ 28 ਅਕਤੂਬਰ, 1955 ਵਿਚ ਤਾਮਿਲਨਾਡੂ, ਭਾਰਤ ਵਿਚ ਹੋਇਆ। ਸਾਲ 2011 ਤੋਂ ਨੂਈ ਇਕ ਕੰਪਨੀ ਚਲਾ ਰਹੀ ਹੈ ਅਤੇ 200 ਤੋਂ ਵੱਧ ਦੇਸ਼ਾਂ ਇਸ ਦੇ ਉਪਭੋਗਤਾ ਹਨ।ਫਿਲਹਾਲ ਨੂਈ ਕਈ ਬੋਰਡਾਂ ਦੀ ਮੈਂਬਰ ਵੀ ਹੈ ।ਨੂਈ ਨੂੰ ਕਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। 

ਪੜ੍ਹੋ ਇਹ ਅਹਿਮ ਖਬਰ - ਮਿਆਂਮਾਰ 'ਚ ਲੋਕਾਂ ਨੇ ਤੋੜਿਆ ਕਰਫਿਊ, ਸਰਕਾਰ ਨੇ ਪੰਜ ਮੀਡੀਆ ਸੰਸਥਾਵਾਂ 'ਤੇ ਲਾਈ ਪਾਬੰਦੀ

ਪੁਰਸਕਾਰ ਅਤੇ ਸਨਮਾਨ
- ਭਾਰਤ ਸਰਕਾਰ ਵੱਲੋਂ 2007 ਵਿਚ ਨੂਈ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

- 2008 ਵਿਚ ਨੂਈ ਨੂੰ ਅਮਰੀਕੀ ਅਕੈਡਮੀ ਆਫ ਆਰਟਸ ਐਂਡ ਸਾਇੰਸਜ਼ ਦੀ ਫੈਲੋਸ਼ਿਪ ਲਈ ਚੁਣਿਆ ਗਿਆ ਸੀ.।

- ਜਨਵਰੀ 2008 ਵਿਚ, ਉਹਨਾਂ ਨੂੰ ਅਮਰੀਕਾ-ਇੰਡੀਆ ਦੀ ਵਪਾਰ ਮੰਡਲ ਦੀ ਪ੍ਰਧਾਨ ਚੁਣਿਆ ਗਿਆ ਸੀ।

- 2009 ਵਿਚ, ਲੀਡਰਸ ਗਰੁੱਪ ਨੇ ਉਸ ਨੂੰ ਸੀ.ਈ.ਓ. ਆਫ ਦੀ ਯੀਅਰ ਦਾ ਚੁਣਿਆ ਗਿਆ।

- ਫੋਰਬਸ ਮੈਗਜ਼ੀਨ ਨੇ 2008, 2009, 2010, 2011, 2012, 2013, 2013 ਅਤੇ 2014 ਅਤੇ 2009 ਵਿਚ ਨੂਈ ਨੂੰ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਸੂਚੀਬੱਧ ਕੀਤਾ ਸੀ।

- ਫਰਵਰੀ 2018 ਵਿਚ, ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਪੈਪਸੀਕੋ ਚੇਅਰਮੈਨ ਅਤੇ ਸੀਈਓ ਇੰਦਰਾ ਨੂਈ ਨੂੰ ਆਈਸੀਸੀ ਬੋਰਡ ਵਿੱਚ ਪਹਿਲੀ ਸੁਤੰਤਰ ਮਹਿਲਾ ਨਿਰਦੇਸ਼ਕ ਨਿਯੁਕਤ ਕੀਤਾ ਸੀ।


Vandana

Content Editor

Related News