ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਜਵਾਲਾਮੁਖੀ ਫਟਣ ਨਾਲ ਤਬਾਹ ਹੋਏ ਇਲਾਕਿਆਂ ਦਾ ਕੀਤਾ ਦੌਰਾ
Tuesday, Dec 07, 2021 - 11:53 PM (IST)
ਲੁਮਾਜਾਂਗ-ਇੰਡੋਨੇਸ਼ੀਆ ਦੇ ਰਾਸ਼ਟਰਪਤੀ ਨੇ ਜਵਾਲਾਮੁਖੀ ਫਟਣ ਨਾਲ ਤਬਾਹ ਹੋਏ ਇਲਾਕਿਆਂ ਦਾ ਮੰਗਲਵਾਰ ਨੂੰ ਦੌਰਾ ਕੀਤਾ ਅਤੇ ਉਹ ਤੇਜ਼ੀ ਨਾਲ ਮੁੜ ਨਿਰਮਾਣ ਕੀਤੇ ਜਾਣ ਦਾ ਵਾਅਦਾ ਕੀਤਾ। ਮਾਊਂਟ ਸੇਮੇਰੂ 'ਤੇ ਸਥਿਤ ਜਵਾਲਾਮੁਖੀ 'ਚ ਸ਼ਨੀਵਾਰ ਨੂੰ ਅਚਾਨਕ ਜਵਾਲਾਮੁਖੀ ਫਟਣ ਤੋਂ ਬਾਅਦ ਪੂਰਬੀ ਜਾਵਾ ਸੂਬੇ 'ਚ ਘਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਰਾਸ਼ਟਰਪਤੀ ਜੋਕੋ ਵਿਦੋਦੋ ਨੇ ਪੂਰਬੀ ਜਾਵਾ ਸੂਬੇ ਦੇ ਲੁਮਾਜਾਂਗ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਕਿਹਾ ਕਿ ਰਾਹਤ ਸਮੱਗਰੀ ਜ਼ਰੂਰਤਮੰਦਾਂ ਤੱਕ ਪਹੁੰਚਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਅਫਰੀਕਾ ਦੇ 9 ਦੇਸ਼ਾਂ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ : ਅਧਿਕਾਰੀ
ਫੁੱਟਬਾਲ ਦੇ ਇਕ ਮੈਦਾਨ 'ਚ ਲਾਏ ਗਏ ਕੈਂਪਾਂ 'ਚ ਲੋਕਾਂ ਨਾਲ ਮਿਲਣ ਤੋਂ ਬਾਅਦ ਰਾਸ਼ਟਰਪਤੀ ਨੇ ਲੁਮਾਜਾਂਗ ਨੂੰ ਹੋਰ ਸ਼ਹਿਰਾਂ ਨਾਲ ਜੋੜਨ ਵਾਲੇ ਮੁੱਖ ਪੁੱਲ ਸਮੇਤ ਹੋਰ ਬੁਨਿਆਦੀ ਢਾਂਚਿਆਂ ਨੂੰ ਮੁੜ-ਨਿਰਮਾਣ ਕਰਨ ਅਤੇ ਜੋਖਿਮ ਵਾਲੇ ਖੇਤਰਾਂ ਤੋਂ ਅਤੇ 2,000 ਮਕਾਨਾਂ ਨੂੰ ਹਟਾਉਣ ਦਾ ਵਾਅਦਾ ਕੀਤਾ। ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਦੇ ਬੁਲਾਰੇ ਅਬਦੁੱਲ ਮੁਹਾਰੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ 56 ਲੋਕ ਹਸਪਤਾਲ 'ਚ ਦਾਖਲ ਹਨ ਜਿਨ੍ਹਾਂ 'ਚੋਂ ਜ਼ਿਆਦਾਤਰ ਝੁਲਸ ਗਏ ਸਨ। ਉਨ੍ਹਾਂ ਨੇ ਦੱਸਿਆ ਕਿ ਬਚਾਅ ਕਰਮਚਾਰੀ ਹੁਣ ਵੀ 17 ਪਿੰਡ ਵਾਸੀਆਂ ਦੀ ਭਾਲ ਕਰ ਰਹੇ ਹਨ ਜੋ ਧਮਾਕੇ ਤੋਂ ਬਾਅਦ ਲਾਪਤਾ ਹਨ। ਕਰੀਬ 3,000 ਮਕਾਨ ਅਤੇ 38 ਸਕੂਲ ਭਵਨਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਜਾਪਾਨ ਨੇ ਰੂਸ ਤੇ ਚੀਨ ਨਾਲ ਖਤਰੇ ਦਰਮਿਆਨ ਕੀਤਾ ਫੌਜੀ ਅਭਿਆਸ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।