ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬਿਆ ਇੰਡੋਨੇਸ਼ੀਆ, ਰਿਕਟਰ ਪੈਮਾਨੇ ''ਤੇ 5.7 ਮਾਪੀ ਗਈ ਤੀਬਰਤਾ
Tuesday, Jan 27, 2026 - 09:10 AM (IST)
ਹਾਂਗਕਾਂਗ (ਆਈ. ਏ. ਐੱਨ. ਐੱਸ.) : ਜਰਮਨ ਭੂ-ਵਿਗਿਆਨਕ ਖੋਜ ਕੇਂਦਰ (ਜੀਐੱਫਜ਼ੈੱਡ) ਅਨੁਸਾਰ, ਮੰਗਲਵਾਰ ਨੂੰ 0120 ਜੀਐੱਮਟੀ 'ਤੇ ਇੰਡੋਨੇਸ਼ੀਆ ਦੇ ਜਾਵਾ ਵਿੱਚ 5.7 ਤੀਬਰਤਾ ਵਾਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਸ਼ੁਰੂ ਵਿੱਚ 8.07 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 111.36 ਡਿਗਰੀ ਪੂਰਬੀ ਦੇਸ਼ਾਂਤਰ 'ਤੇ 120.8 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਭੂਚਾਲ ਕਾਰਨ ਵੱਡੀਆਂ ਲਹਿਰਾਂ ਪੈਦਾ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ, ਇਸ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.7 ਮਾਪੀ ਗਈ।
ਇਹ ਵੀ ਪੜ੍ਹੋ : ਈਰਾਨ ਨਾਲ ਵਧਦੇ ਤਣਾਅ ਵਿਚਾਲੇ ਅਮਰੀਕਾ ਨੇ ਮੱਧ ਪੂਰਬ 'ਚ ਤਾਇਨਾਤ ਕੀਤਾ ਏਅਰਕ੍ਰਾਫਟ ਕੈਰੀਅਰ
ਉਧਰ, ਮੌਸਮ ਵਿਗਿਆਨ ਏਜੰਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਨਾਲ ਪ੍ਰਭਾਵਿਤ ਖੇਤਰਾਂ ਤੋਂ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
