ਦੁਨੀਆ ਦਾ ਪਹਿਲਾ ਦੇਸ਼ ਇੰਡੋਨੇਸ਼ੀਆ ਜਿੱਥੇ ਅਫਸਰਾਂ ਦੀ ਥਾਂ ਕੰਮ ਕਰਨਗੇ AI Robot

12/03/2019 11:48:59 AM

ਜਕਾਰਤਾ— ਇੰਡੋਨੇਸ਼ੀਆ 'ਚ ਅਗਲੇ ਸਾਲ ਤੋਂ ਸਰਕਾਰੀ ਅਫਸਰਾਂ ਦੀ ਥਾਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਰੋਬੋਟ ਕੰਮ ਕਰਦੇ ਦਿਖਾਈ ਦੇਣਗੇ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਸੋਮਵਾਰ ਨੂੰ ਕੈਬਨਿਟ ਦੀ ਬੈਠਕ ਮਗਰੋਂ ਕਿਹਾ ਕਿ ਆਰਥਿਕ ਹਾਲਤ ਚੰਗੀ ਕਰਨ ਲਈ ਸਕੱਤਰੇਤ ਅਤੇ ਅਮਲਾ ਮੰਤਰਾਲੇ ਦੇ ਅਧਿਕਾਰੀਆਂ ਦੀਆਂ ਚਾਰ 'ਚੋਂ ਦੋ ਰੈਂਕ ਹਟਾ ਕੇ ਉਨ੍ਹਾਂ ਦੀ ਥਾਂ ਏ. ਆਈ. ਦੀ ਵਰਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਜਨਵਰੀ 2020 ਤੋਂ ਇਹ ਫੈਸਲਾ ਲਾਗੂ ਹੋ ਜਾਵੇਗਾ। ਰਾਸ਼ਟਰਪਤੀ ਵਿਡੋਡੋ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਨੌਕਰਸ਼ਾਹੀ ਚੁਸਤ ਹੋਵੇਗੀ ਅਤੇ ਵਿਦੇਸ਼ੀ ਨਿਵੇਸ਼ ਵਧੇਗਾ। ਇਹ ਪ੍ਰਸਤਾਵ ਇਸੇ ਮਹੀਨੇ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਪ੍ਰਸਤਾਵ ਲਾਗੂ ਹੁੰਦੇ ਹੀ ਇੰਡੋਨੇਸ਼ੀਆ ਸਰਕਾਰੀ ਕੰਮਕਾਜ 'ਚ ਏ. ਆਈ. ਦੀ ਵਰਤੋਂ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਹਾਲਾਂਕਿ ਇਸ ਪ੍ਰਸਤਾਵ ਦਾ ਵਿਰੋਧ ਵੀ ਹੋ ਰਿਹਾ ਹੈ।

ਇੰਡੋਨੇਸ਼ੀਆ 'ਚ ਸਰਕਾਰੀ ਕੰਮਕਾਜ 'ਚ ਏ. ਆਈ. ਦੀ ਵਰਤੋਂ ਦੀ ਤਿਆਰੀ 5 ਸਾਲ ਤੋਂ ਚੱਲ ਰਹੀ ਹੈ। ਇਸ ਲਈ ਆਲਿਆ ਨਾਮਕ ਰੋਬੋਟ ਬਣਾਇਆ ਗਿਆ ਹੈ। ਇਸ 'ਚ ਚਾਰ ਸ਼੍ਰੇਣੀਆਂ ਦੇ ਕੰਮਕਾਜ ਦੀ ਪ੍ਰੋਗਰਾਮਿੰਗ ਕਰ ਲਈ ਗਈ ਹੈ। ਇੰਡੋਨੇਸ਼ੀਆ ਦੇ ਰੀਸਰਚ=ਡਿਵੈਲਪਮੈਂਟ ਮਾਮਲਿਆਂ ਦੇ ਮੰਤਰੀ ਬੰਬਾਂਗ ਬ੍ਰੋਡਜੋਨਗੋਰੋ ਨੇ ਕਿਹਾ ਕਿ ਅਸੀਂ ਕਈ ਸਟਾਰਟ ਅਪ ਤਿਆਰ ਕੀਤੇ ਹਨ ਜੋ ਜਾਪਾਨ, ਭਾਰਤ ਅਤੇ ਕੋਰੀਆ ਵਰਗੇ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਹੇ ਹਨ।


Related News