ਇੰਡੋਨੇਸ਼ੀਆ : ਭੂਚਾਲ ਦੇ ਬਾਅਦ ਖਿਸਕੀ ਜ਼ਮੀਨ, 500 ਤੋਂ ਜ਼ਿਆਦਾ ਲੋਕ ਪਹਾੜ ''ਚ ਫਸੇ

Monday, Jul 30, 2018 - 10:59 AM (IST)

ਜਕਾਰਤਾ (ਭਾਸ਼ਾ)— ਇੰਡੋਨੇਸ਼ੀਆ ਵਿਚ ਕੱਲ ਆਏ ਸ਼ਕਤੀਸ਼ਾਲੀ ਭੂਚਾਲ ਦੇ ਬਾਅਦ ਸੋਮਵਾਰ ਨੂੰ ਲੋਮਬੋਕ ਵਿਚ ਕਿਰਿਆਸ਼ੀਲ ਜੁਆਲਾਮੁਖੀ 'ਤੇ ਜ਼ਮੀਨ ਖਿਸਕ ਗਈ। ਇਸ ਕਾਰਨ ਪਹਾੜ 'ਤੇ ਚੜ੍ਹ ਰਹੇ ਕਰੀਬ 500 ਪੈਦਲ ਯਾਤਰੀ ਅਤੇ ਉਨ੍ਹਾਂ ਦੇ ਗਾਈਡ ਫਸ ਗਏ ਹਨ। ਨੈਸ਼ਨਲ ਪਾਰਕ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਊਂਟ ਰਿਨਜਾਨੀ ਦੀਆਂ ਢਲਾਣਾਂ ਨੂੰ ਸਾਫ ਕਰਨ ਲਈ ਹੈਲੀਕਾਪਟਰ ਅਤੇ ਪੈਦਲ ਬਚਾਅ ਟੀਮ ਤਾਇਨਾਤ ਕੀਤੀ ਗਈ ਹੈ। 'ਰਿਨਜਾਨੀ ਨੈਸ਼ਨਲ ਪਾਰਕ' ਦੇ ਪ੍ਰਮੁੱਖ ਸੁਦੀਯੋਨਾ ਨੇ ਕਿਹਾ,''ਹੁਣ ਵੀ ਉੱਥੇ 560 ਲੋਕ ਫਸੇ ਹਨ। 500 ਲੋਕ ਅਨਾਕ ਇਲਾਕੇ ਵਿਚ ਅਤੇ ਬਾਕੀ 60 ਬਾਤੂ ਕੇਪਰ ਵਿਚ ਫਸੇ ਹੋਏ ਹਨ।''


Related News