ਇੰਡੋਨੇਸ਼ੀਆ ''ਚ ਟੁੱਟ ਗਏ ਦਰਿਆਵਾਂ ਦੇ ਬੰਨ੍ਹ ! ਕਈ ਪਿੰਡਾਂ ''ਚ ਆ ਗਿਆ ਹੜ੍ਹ, 16 ਲੋਕਾਂ ਦੀ ਮੌਤ

Wednesday, Jan 07, 2026 - 09:07 AM (IST)

ਇੰਡੋਨੇਸ਼ੀਆ ''ਚ ਟੁੱਟ ਗਏ ਦਰਿਆਵਾਂ ਦੇ ਬੰਨ੍ਹ ! ਕਈ ਪਿੰਡਾਂ ''ਚ ਆ ਗਿਆ ਹੜ੍ਹ, 16 ਲੋਕਾਂ ਦੀ ਮੌਤ

ਇੰਟਰਨੈਸ਼ਨਲ ਡੈਸਕ- ਇੰਡੋਨੇਸ਼ੀਆ ਦੇ ਨਾਰਥ ਸੁਲਾਵੇਸੀ ਸੂਬੇ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਆਏ ਅਚਾਨਕ ਹੜ੍ਹ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਦੱਸਿਆ ਕਿ ਮਾਨਸੂਨ ਦੇ ਮੀਂਹ ਕਾਰਨ ਸੋਮਵਾਰ ਤੜਕੇ ਦਰਿਆਵਾਂ ਦੇ ਬੰਨ੍ਹ ਟੁੱਟ ਗਏ, ਜਿਸ ਕਾਰਨ ਮਲਬੇ ਦੇ ਨਾਲ ਚਿੱਕੜ ਵਹਿਣ ਲੱਗਾ। ਇਸ ਕਾਰਨ ਸਿਆਊ ਤਾਗੁਲਾਂਦਾਗ ਬਿਆਰੋ ਜ਼ਿਲੇ ਵਿਚ ਕਈ ਲੋਕ ਰੁੜ੍ਹ ਗਏ ਅਤੇ 4 ਪਿੰਡ ਪਾਣੀ ਵਿਚ ਡੁੱਬ ਗਏ।

ਮੁਹਾਰੀ ਨੇ ਦੱਸਿਆ ਕਿ ਪੁਲਸ ਅਤੇ ਫ਼ੌਜ ਦੇ ਸਹਿਯੋਗ ਨਾਲ ਐਮਰਜੈਂਸੀ ਬਚਾਅ ਕਰਮਚਾਰੀ ਇੰਡੋਨੇਸ਼ੀਆ ਦੇ ਚੌਥੇ ਸਭ ਤੋਂ ਵੱਡੇ ਟਾਪੂ ਸੁਲਾਵੇਸੀ ਦੇ ਉੱਤਰੀ ਸਿਰੇ ਤੋਂ ਲੱਗਭਗ 130 ਕਿਲੋਮੀਟਰ ਦੂਰ ਸਥਿਤ ਛੋਟੇ ਜਿਹੇ ਟਾਪੂ ਸਿਆਊ ਦੇ ਪ੍ਰਭਾਵਿਤ ਹੋਏ 4 ਪਿੰਡਾਂ ਵਿਚ ਤਾਇਨਾਤ ਕੀਤੇ ਗਏ ਹਨ। ਕੁਝ ਥਾਵਾਂ ’ਤੇ ਨੁਕਸਾਨੀਆਂ ਗਈਆਂ ਸੜਕਾਂ ਅਤੇ ਪ੍ਰਭਾਵਿਤ ਸੰਚਾਰ ਸਹੂਲਤਾਂ ਕਾਰਨ ਆਵਾਜਾਈ ਵਿਚ ਰੁਕਾਵਟ ਆ ਰਹੀ ਹੈ।

ਮੁਹਾਰੀ ਨੇ ਦੱਸਿਆ ਕਿ ਪਹਾੜੀਆਂ ਤੋਂ ਹੇਠਾਂ ਡਿੱਗੇ ਮਲਬੇ ਅਤੇ ਚਿੱਕੜ ਵਿਚ ਘੱਟੋ-ਘੱਟ 7 ਘਰ ਰੁੜ੍ਹ ਗਏ ਅਤੇ 140 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ। ਹੜ੍ਹ ਕਾਰਨ 680 ਤੋਂ ਵੱਧ ਵਸਨੀਕਾਂ ਨੂੰ ਚਰਚਾਂ ਅਤੇ ਜਨਤਕ ਇਮਾਰਤਾਂ ਵਿਚ ਬਣੇ ਅਸਥਾਈ ਰੈਣ-ਬਸੇਰਿਆਂ ’ਚ ਸ਼ਰਨ ਲੈਣੀ ਪਈ।


author

Harpreet SIngh

Content Editor

Related News