ਇੰਡੋਨੇਸ਼ੀਆ ’ਚ ਨਾਈਟ ਕਲੱਬ ’ਚ 2 ਸਮੂਹਾਂ ਵਿਚਾਲੇ ਝੜਪ, 19 ਮੌਤਾਂ
Tuesday, Jan 25, 2022 - 11:16 AM (IST)
ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਪੱਛਮੀ ਪਾਪੂਆ ਸੂਬੇ ਦੇ ਸੋਰੋਂਗ ਸ਼ਹਿਰ ਵਿਚ ਮੰਗਲਵਾਰ ਨੂੰ ਇਕ ਨਾਈਟ ਕਲੱਬ ਵਿਚ 2 ਸਮੂਹਾਂ ਵਿਚਾਲੇ ਹੋਈ ਝੜਪ ਵਿਚ 19 ਲੋਕਾਂ ਦੀ ਮੌਤ ਹੋ ਗਈ। ਸੂਬਾਈ ਪੁਲਸ ਦੇ ਬੁਲਾਰੇ ਸੀਨੀਅਰ ਕਮਿਸ਼ਨਰ ਐਡਮ ਇਰਵਿੰਡੀ ਨੇ ਕਿਹਾ ਕਿ ਡਬਲ ਓ ਐਗਜ਼ੀਕਿਊਟਿਵ ਕਰਾਓਕੇ ਐਂਡ ਕਲੱਬ ਵਿਚ ਅੱਧੀ ਰਾਤ ਨੂੰ 2 ਸਮੂਹਾਂ ਵਿਚਾਲੇ ਝੜਪ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਫਿਰ ਇਮਾਰਤ ਵਿਚ ਅੱਗ ਲੱਗਣ ਤੋਂ ਪਹਿਲਾਂ ਤੱਕ ਟਕਰਾਅ ਜਾਰੀ ਰਿਹਾ।
ਇਹ ਵੀ ਪੜ੍ਹੋ: ਕੈਮਰੂਨ ’ਚ ਸਟੇਡੀਅਮ ਦੇ ਬਾਹਰ ਮਚੀ ਭੱਜ-ਦੌੜ, 6 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪੁਲਸ ਅਧਿਕਾਰੀ ਨੇ ਮੈਟਰੋ ਟੀਵੀ ਨੂੰ ਦੱਸਿਆ, ‘ਝੜਪ ਤੋਂ ਬਾਅਦ, ਇਮਾਰਤ ਦੇ ਅੰਦਰੋਂ 18 ਹੋਰ ਲਾਸ਼ਾਂ ਮਿਲੀਆਂ, ਜਿਸ ਦੇ ਨਾਲ ਹੀ ਮ੍ਰਿਤਕਾਂ ਦੀ ਸੰਖਿਆ 19 ਹੋ ਗਈ।’ ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕਈ ਹੋਰ ਲੋਕ ਵੀ ਜ਼ਖ਼ਮੀ ਹੋਏੇ ਹਨ। ਟੈਲੀਵਿਜ਼ਨ ’ਤੇ ਪ੍ਰਸਾਰਿਤ ਤਸਵੀਰਾਂ ਵਿਚ ਦਿਖਾਈ ਦੇ ਰਿਹਾ ਹੈ ਕਿ ਨਾਈਟ ਕਲੱਬ ਦੇ ਬਾਹਰ ਕਈ ਕਾਰਾਂ ਨੂੰ ਸਾੜ ਦਿੱਤਾ ਗਿਆ।
ਇਹ ਵੀ ਪੜ੍ਹੋ: WHO ਮੁਖੀ ਦਾ ਵੱਡਾ ਬਿਆਨ, ਦੱਸਿਆ 2022 'ਚ ਕਿਵੇਂ ਪਾ ਸਕਦੇ ਹਾਂ ਕੋਰੋਨਾ ਮਹਾਮਾਰੀ ਤੋਂ ਛੁਟਕਾਰਾ