ਇੰਡੋਨੇਸ਼ੀਆ ''ਚ ਫੁੱਟਿਆ ਜਵਾਲਾਮੁਖੀ, ਉਡਾਣਾਂ ਰੱਦ ਤੇ ਸੁਰੱਖਿਅਤ ਸਥਾਨ ''ਤੇ ਪਹੁੰਚਾਏ ਗਏ ਹਜ਼ਾਰਾਂ ਲੋਕ

Monday, Nov 30, 2020 - 03:22 PM (IST)

ਜਕਾਰਤਾ (ਭਾਸ਼ਾ): ਪੂਰਬੀ ਇੰਡੋਨੇਸ਼ੀਆ ਵਿਚ ਐਤਵਾਰ ਨੂੰ ਇਕ ਜਵਾਲਾਮੁਖੀ ਫੁੱਟ ਪਿਆ। ਜਵਾਲਾਮੁਖੀ ਦੀ ਸਵਾਹ ਆਸਮਾਨ ਵਿਚ 4,000 ਮੀਟਰ ਦੀ ਉੱਚਾਈ ਤੱਕ ਉਠੀ ਅਤੇ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। 'ਡਿਜ਼ਾਸਟਰ ਮਿਟਿਗੇਸ਼ਨ ਏਜੰਸੀ' ਦੇ ਬੁਲਾਰੇ ਰਾਦਿਤਯ ਜੈਤੀ ਨੇ ਦੱਸਿਆ ਕਿ ਜਵਾਲਾਮੁਖੀ ਈਸਟ ਨੁਸਾ ਤੇਂਗਾਰਾ ਸੂਬੇ ਵਿਚ ਫੁੱਟਿਆ। 

PunjabKesari

ਪੜ੍ਹੋ ਇਹ ਅਹਿਮ ਖਬਰ- ਤਹੱਵੁਰ ਰਾਣਾ ਦੀ ਹਵਾਲਗੀ ਮਾਮਲੇ ਦੀ ਸੁਣਵਾਈ 12 ਫਰਵਰੀ ਨੂੰ

ਮਾਊਂਟ ਇਲੀ ਲੇਵੋਟੋਲੋਕ ਨਾਮ ਦੇ ਜਵਾਲਾਮੁਖੀ ਦੇ ਆਲੇ-ਦੁਆਲੇ ਸਥਿਤ ਘੱਟੋ-ਘੱਟ 28 ਪਿੰਡਾਂ ਦੇ ਕਰੀਬ 2,800 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ। ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਆਵਾਜਾਈ ਮੰਤਰਾਲੇ ਨੇ ਦੱਸਿਆ ਕਿ ਜਵਾਲਾਮੁਖੀ ਦੇ ਫੁੱਟਣ ਦੇ ਬਾਅਦ ਸਥਾਨਕ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਕਿਉਂਕਿ ਸਵਾਹ ਆਸਮਾਨ ਤੱਕ ਖਿੱਲਰੀ ਹੋਈ ਹੈ।ਇਸ ਦੇ ਨਾਲ ਹੀ ਉਡਾਣਾਂ ਸੰਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੱਥੇ ਦੱਸ ਦਈਏ ਕਿ ਇੰਡੋਨੇਸ਼ੀਆ ਵਿਚ 120 ਤੋਂ ਵੱਧ ਕਿਰਿਆਸ਼ੀਲ ਜਵਾਲਾਮੁਖੀ ਹਨ।


Vandana

Content Editor

Related News