ਮ੍ਰਿਤਕ ਪ੍ਰੇਮੀ ਦੀ ਯਾਦ ''ਚ ਮਹਿਲਾ ਨੇ ਪਹਿਨਿਆ ਵਿਆਹ ਦਾ ਜੋੜਾ

Thursday, Nov 15, 2018 - 05:01 PM (IST)

ਮ੍ਰਿਤਕ ਪ੍ਰੇਮੀ ਦੀ ਯਾਦ ''ਚ ਮਹਿਲਾ ਨੇ ਪਹਿਨਿਆ ਵਿਆਹ ਦਾ ਜੋੜਾ

ਜਕਾਰਤਾ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੱਚਾ ਪਿਆਰ ਕਿਸੇ ਸਹਾਰੇ ਦਾ ਮੁਥਾਜ ਨਹੀਂ ਹੁੰਦਾ। ਇਹ ਇਕ ਅਹਿਸਾਸ ਹੁੰਦਾ ਹੈ ਜੋ ਦਿਲੋਂ ਮਹਿਸੂਸ ਕੀਤਾ ਜਾਂਦਾ ਹੈ। ਇੰਡੋਨੇਸ਼ੀਆ ਦੀ ਇਕ ਮਹਿਲਾ ਦਾ ਮੰਗੇਤਰ ਲਿਓਨ ਏਅਰ ਜਹਾਜ਼ ਹਾਦਸੇ ਵਿਚ ਮਾਰਿਆ ਗਿਆ ਸੀ। ਲਿਓਨ ਏਅਰ ਦਾ ਇਹ ਜਹਾਜ਼ ਸਮੁੰਦਰ ਵਿਚ ਡੁੱਬ ਗਿਆ ਸੀ। ਹੁਣ ਮਹਿਲਾ ਨੇ ਆਪਣੇ ਮ੍ਰਿਤਕ ਮੰਗੇਤਰ ਲਈ ਆਪਣਾ ਪਿਆਰ ਦਿਖਾਉਂਦੇ ਹੋਏ ਵਿਆਹ ਦੀ ਪੁਸ਼ਾਕ ਪਹਿਨ ਕੇ ਤਸਵੀਰ ਖਿੱਚਵਾਈ ਹੈ। ਇਹ ਫੋਟੋਸ਼ੂਟ ਨੂੰ ਮਹਿਲਾ ਨੇ ਉਸੇ ਦਿਨ ਕਰਵਾਇਆ ਜਿਸ ਦਿਨ ਦੋਹਾਂ ਦਾ ਵਿਆਹ ਹੋਣਾ ਤੈਅ ਹੋਇਆ ਸੀ।

PunjabKesari

ਇਨਤਨ ਸਯਾਰੀ ਦੇ ਮੰਗੇਤਰ ਡਾਕਟਰ ਰਿਓ ਨੰਦਾ ਪ੍ਰਾਤਮਾ ਉਨ੍ਹਾਂ 189 ਲੋਕਾਂ ਵਿਚ ਸ਼ਾਮਲ ਸਨ ਜੋ 29 ਅਕਤੂਬਰ ਨੂੰ ਇੰਡੋਨੇਸ਼ੀਆ ਵਿਚ ਹੋਏ ਜਹਾਜ਼ ਹਾਦਸੇ ਵਿਚ ਮਾਰੇ ਗਏ ਸਨ। ਇੱਥੇ ਦੱਸ ਦਈਏ ਕਿ ਇਹ ਬੋਇੰਗ 737 ਜਹਾਜ਼ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਦੇ ਕੁਝ ਦੇਰ ਬਾਅਦ ਹੀ ਕਰੈਸ਼ ਹੋ ਗਿਆ ਸੀ। ਸਯਾਰੀ ਅਤੇ ਪ੍ਰਾਤਮਾ ਦੋਵੇਂ ਹੀ 26 ਸਾਲ ਦੇ ਸਨ। ਉਨ੍ਹਾਂ ਨੇ ਐਤਵਾਰ ਨੂੰ ਵਿਆਹ ਕਰਨ ਦੀ ਯੋਜਨਾ ਬਣਾਈ ਸੀ। ਪ੍ਰਾਤਮਾ ਇਕ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਜਕਾਰਤਾ ਗਏ ਸਨ। ਇੱਥੋਂ ਉਹ ਆਪਣੇ ਵਿਆਹ ਲਈ ਪਾਂਗਕਲ ਪਿਨਾਂਗ ਸਥਿਤ ਘਰ ਵੱਲ ਪਰਤ ਰਹੇ ਸਨ। ਸਯਾਰੀ ਨੇ ਕਿਹਾ ਕਿ ਪ੍ਰਾਤਮਾ ਨੇ ਜਾਣ ਤੋਂ ਪਹਿਲਾਂ ਮਜ਼ਾਕ ਕੀਤਾ ਸੀ ਕਿ ਜੇ ਉਸ ਨੂੰ ਆਉਣ ਵਿਚ ਦੇਰੀ ਹੋ ਗਈ ਤਾਂ ਸਯਾਰੀ ਵਿਆਹ ਦੇ ਗਾਊਨ ਵਿਚ ਫੋਟੋਸ਼ੂਟ ਕਰਵਾਏਗੀ ਅਤੇ ਉਸ ਨੂੰ ਭੇਜੇਗੀ।

PunjabKesari

ਸਯਾਰੀ ਨੇ ਬੁੱਧਵਾਰ (14 ਨਵੰਬਰ) ਨੂੰ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਅਸੀਂ ਉਸ ਸਮੇਂ ਸਿਰਫ ਮਜ਼ਾਕ ਕਰ ਰਹੇ ਸੀ। ਉਸ ਨੇ ਮੈਨੂੰ ਕਿਹਾ ਸੀ ਕਿ ਮੈਂ ਆਪਣੇ ਵਿਆਹ ਦਾ ਗਾਊਨ ਵਿਆਹ ਵਾਲੇ ਦਿਨ ਪਹਿਨਾ, ਜੋ ਉਸ ਨੇ ਮੇਰੇ ਲਈ ਖੁਦ ਪਸੰਦ ਕੀਤਾ ਸੀ। ਉਹ ਚਾਹੁੰਦਾ ਸੀ ਕਿ ਮੈਂ ਖੂਬਸੂਰਤ ਮੇਕਅੱਪ ਕਰਾਂ ਅਤੇ ਹੱਥਾਂ ਵਿਚ ਸਫੇਦ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਫੜਾਂ। ਇਸ ਮਗਰੋਂ ਇਕ ਚੰਗੀ ਤਸਵੀਰ ਖਿੱਚਵਾਵਾਂ ਅਤੇ ਉਸ ਨੂੰ ਭੇਜਾਂ।'' ਸਯਾਰੀ ਨੇ ਕਿਹਾ ਕਿ ਪ੍ਰਾਤਮਾ ਉਸ ਦਾ ਪਹਿਲਾ ਪਿਆਰ ਸੀ। ਅਸੀਂ ਇਕ-ਦੂਜੇ ਨੂੰ 13 ਸਾਲ ਪਹਿਲਾਂ ਡੇਟ ਕਰਨਾ ਸ਼ੁਰੂ ਕੀਤਾ ਸੀ।

PunjabKesari

ਐਤਵਾਰ ਨੂੰ ਸਯਾਰੀ ਨੇ ਸਫੇਦ ਗਾਊਨ ਵਿਚ ਤਸਵੀਰ ਖਿੱਚਵਾਈ ਅਤੇ ਸਫੇਦ ਸਾਟਨ ਦੇ ਕੱਪੜੇ ਨਾਲ ਆਪਣਾ ਸਿਰ ਢੱਕਿਆ। ਸਯਾਰੀ ਨੇ ਆਪਣੇ ਹੱਥਾਂ ਵਿਚ ਫੁੱਲਾਂ ਦਾ ਗੁਲਦਸਤਾ ਫੜ ਕੇ ਫੋਟੋਸ਼ੂਟ ਕਰਵਾਇਆ। ਇਸ ਦੌਰਾਨ ਉਸ ਦੇ ਨਾਲ ਉਸ ਦੇ ਰਿਸ਼ਤੇਦਾਰ ਅਤੇ ਦੋਸਤ ਵੀ ਸਨ। ਸਯਾਰੀ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ,''ਭਾਵੇਂਕਿ ਮੈਂ ਅਸਲ ਵਿਚ ਦੁਖੀ ਸੀ ਅਤੇ ਉਸ ਦੁੱਖ ਨੂੰ ਬਿਆਨ ਨਹੀਂ ਕਰ ਸਕਦੀ ਪਰ ਫਿਰ ਵੀ ਮੈਂ ਤੇਰੇ ਲਈ ਮੁਸਕਰਾਵਾਂਗੀ। ਮੈਨੂੰ ਦੁੱਖੀ ਨਹੀਂ ਹੋਣਾ ਹੈ। ਮੈਨੂੰ ਤੇਰੇ ਲਈ ਮਜ਼ਬੂਤ ਰਹਿਣਾ ਹੈ। ਜਿਸ ਤਰ੍ਹਾਂ ਦਾ ਤੁਸੀਂ ਮੈਨੂੰ ਹਮੇਸ਼ਾ ਰਹਿਣ ਲਈ ਕਹਿੰਦੇ ਸੀ। ਆਈ ਲਵ ਯੂ, ਰਿਓ ਨੰਦਾ ਪ੍ਰਾਤਮਾ।''


author

Vandana

Content Editor

Related News