ਇੰਡੋਨੇਸ਼ੀਆ ''ਚ ਢਹਿ-ਢੇਰੀ ਹੋਇਆ ਪੁਲ, 9 ਲੋਕਾਂ ਦੀ ਮੌਤ ਤੇ ਇਕ ਲਾਪਤਾ

01/20/2020 4:04:25 PM

ਜਕਾਰਤਾ (ਭਾਸ਼ਾ): ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਇਕ ਪੁਲ ਢਹਿਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਲਾਪਤਾ ਹੋ ਗਿਆ। ਬੇਂਗਕੁਲੁ ਸੂਬੇ ਦੇ ਕੌਰ ਕਸਬੇ ਵਿਚ ਐਤਵਾਰ ਦੁਪਹਿਰ ਕਰੀਬ 30 ਲੋਕ ਨਵੇਂ ਬਣੇ ਪੁਲ ਨੂੰ ਪਾਰ ਕਰ ਰਹੇ ਸਨ, ਉਦੋਂ ਅਚਾਨਕ ਪੁਲ ਢਹਿ ਗਿਆ। ਇਹਨਾਂ ਲੋਕਾਂ ਵਿਚ ਜ਼ਿਆਦਾਤਰ ਵਿਦਿਆਰਥੀ ਸਨ। ਪੁਲ ਢਹਿਣ ਕਾਰਨ ਕੁਝ ਲੋਕ ਪਾਣੀ ਵਿਚ ਡਿੱਗ ਗਏ ਅਤੇ ਕੁਝ ਰੇਲਿੰਗ ਫੜ ਕੇ ਲਟਕ ਗਏ। ਪੁਲ ਦੇ ਹੇਠਾਂ ਵੱਗ ਰਹੀ ਨਦੀ ਦਾ ਪੱਧਰ ਖੇਤਰ ਵਿਚ ਮੀਂਹ ਦੇ ਕਾਰਨ ਸਧਾਰਨ ਤੋਂ ਵੱਧ ਸੀ ਅਤੇ ਤੇਜ਼ ਲਹਿਰਾਂ ਉਠ ਰਹੀਆਂ ਸਨ। 

ਆਫਤ ਕਾਰਵਾਈ ਏਜੰਸੀ ਦੇ ਪ੍ਰਮੁੱਖ ਉਜਾਂਗ ਸੈਯਾਫਿਰੀ ਨੇ ਕਿਹਾ,''ਕੁਝ ਲੋਕ ਖੁਦ ਨੂੰ ਬਚਾਉਣ ਵਿਚ ਸਫਲ ਰਹੇ ਪਰ 10 ਲੋਕ ਨਦੀ ਦੀਆਂ ਲਹਿਰਾਂ ਦੇ ਅੱਗੇ ਟਿਕ ਨਹੀਂ ਪਾਏ ਅਤੇ ਡੁੱਬ ਗਏ ਤੇ ਰੁੜ ਗਏ।'' ਉਹਨਾਂ ਨੇ ਕਿਹਾ ਕਿ ਪੁਲ ਸੰਭਵ ਤੌਰ 'ਤੇ ਭਾਰ ਸਹਿਣ ਨਾ ਕਰ ਸਕਿਆ ਅਤੇ ਢਹਿ ਗਿਆ। ਉਹਨਾਂ ਨੇ ਦੱਸਿਆ ਕਿ ਲਾਪਤਾ ਨਾਬਾਲਗ ਦੀ ਤਲਾਸ਼ ਲਈ ਤਲਾਸ਼ ਤੇ ਬਚਾਅ ਟੀਮ ਨੇ 20 ਕਿਲੋਮੀਟਰ ਦੇ ਦਾਇਰੇ ਵਿਚ ਮੁਹਿੰਮ ਚਲਾਈ। ਨਦੀ ਵਿਚ ਡਿੱਗੇ ਇਕ ਹੋਰ ਵਿਅਕਤੀ ਨੂੰ ਬਚਾ ਲਿਆ ਗਿਆ ਪਰ ਉਹ ਗੰਭੀਰ ਰੂਪ ਨਾਲ ਜ਼ਖਮੀ ਹੈ। ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਕਾਰਤਾ ਅਤੇ ਇਸ ਦੇ ਆਲੇ-ਦੁਆਲੇ ਇਸ ਮਹੀਨੇ ਹੜ੍ਹ ਅਤੇ ਜ਼ਮੀਨ ਖਿਸਕਣ ਦੇ ਕਾਰਨ ਕਰੀਬ 67 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News